Home » ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ

ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ

by Rakha Prabh
15 views
ਦਲਜੀਤ ਕੌਰ
ਸੰਗਰੂਰ, 14 ਸਤੰਬਰ, 2023: ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਇਕਾਈ ਮੁਖੀ ਸੁਰਿੰਦਰ ਪਾਲ ਦੀ ਪ੍ਰਧਾਨਗੀ ਵਿੱਚ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਨਿਗਰਾਨੀ ਵਿਚ ਸੰਗਰੂਰ ਵਿਖੇ ਹੋਈ।
ਮੀਡੀਆ ਮੁਖੀ ਚਰਨ ਕਮਲ ਸਿੰਘ ਤੇ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਇਕਾਈ ਵੱਲੋਂ ਕਰਵਾਈ ਗਈ ਵਿਦਿਆਰਥੀ ਚੇਤਨਾ ਪ੍ਰੀਖਿਆ ਦਾ ਰੀਵਿਊ ਕੀਤਾ ਗਿਆ, 34 ਸਕੂਲਾਂ ਦੇ ਵਿਦਿਆਰਥੀਆਂ ਦੀ 12 ਕੇਂਦਰਾਂ ਵਿੱਚ ਨਕਲ ਰਹਿਤ ਤੇ ਵਧੀਆ ਮਹੌਲ ਵਿੱਚ ਪ੍ਰੀਖਿਆ ਹੋਈ। ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸੇ ਬੱਚੇ ਨੂੰ ਕੋਈ ਸਮੱਸਿਆ ਨਹੀਂ ਆਈ। ਇੱਕ ਪੇਪਰ ਹੋਰ ਲਿਆ ਜਾਣਾ ਹੈ, ਇਸ ਲਈ ਨਤੀਜਾ ਅਕਤੂਬਰ ਵਿੱਚ ਛੇਤੀ ਐਲਾਨਿਆ ਜਾਵੇਗਾ। ਮੀਟਿੰਗ ਵਿੱਚ 5 ਨਵੰਬਰ ਦੀ ਜ਼ੋਨ ਦੀ ਛਿਮਾਹੀ ਇਕੱਤਰਤਾ ਵਿਚ ਪੰਜੇ ਇਕਾਈ ਆਗੂਆਂ ਤੇ ਦੋਨੋਂ ਜ਼ੋਨ ਮੁਖੀਆਂ ਨੂੰ ਸ਼ਮੂਲੀਅਤ ਲਈ ਪਾਬੰਦ ਕੀਤਾ ਗਿਆ ਤੇ ਦੂਜੇ ਮੈਂਬਰਾਂ ਨੂੰ ਵੀ ਸਮਾਂ ਕੱਢਣ ਲਈ ਤਾਕੀਦ ਕੀਤੀ ਗਈ। ਤਰਕਸ਼ੀਲ ਸਾਹਿਤ ਵੈਨ ਦੇ ਆਉਣ ਤੇ ਉਸਨੂੰ ਸਹਿਯੋਗ ਕਰਨ ਲਈ ਮੈਂਬਰਾਂ ਦੀ ਡਿਊਟੀ ਲਗਾਈ ਗਈ। ਮੀਟਿੰਗ ਵਿੱਚ ਤਰਕਸ਼ੀਲ ਮੈਗਜੀਨ ਦੀ ਵੰਡ ਵੀ ਕੀਤੀ ਗਈ।
ਮੀਟਿੰਗ ਵਿੱਚ ਲੋਕਾਂ ਨੂੰ ਵਿਗਿਆਨਕ ਵਿਚਾਰ ਅਪਨਾਉਣ ਦਾ ਸੁਨੇਹਾ ਦਿੰਦੀਆਂ 500 ਦੋਵਰਕੀਆਂ “ਪੜ੍ਹੋ, ਵਿਚਾਰੋ, ਅਮਲ ਕਰੋ।” ਦਫ਼ਤਰਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਗਿਆ। ਤਰਕਸ਼ੀਲ਼ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਵਿਚ ਜੰਤਰ ਮੰਤਰ, ਭੂਤ ਪ੍ਰੇਤ, ਬੁਰੀਆਂ ਆਤਮਾਵਾਂ, ਧਾਗੇ ਤਵੀਤ, ਜਨਮ ਟੇਵਿਆਂ, ਰਾਸ਼ੀ ਫਲ, ਸਵਰਗ ਨਰਕ ਆਦਿ ਦਾ ਘੋਰ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਤੇ ਉਨ੍ਹਾਂ ਦੇ ਆਜ਼ਾਦਾਨਾ ਖਾਣ ਪੀਣ, ਪਹਿਨਣ ਤੇ ਵਿਗਿਆਨਕ ਵਿਚਾਰਾਂ ਉਤੇ ਪਾਬੰਦੀ ਲਾਉਣ ਵਾਲੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਤੇ ਵਿਗਿਆਨਕ ਸੋਚ ਦੇ ਮਾਲਕ ਲੋਕਾਂ ਦੀ ਸੋਚ ਨੂੰ ਵਿਗਿਆਨਕ ਪੱਖੋਂ ਰੇਤਣ ਤੇ ਲੱਗੇ ਹੋਏ ਹਨ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਰਮਿੰਦਰ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਸੁਖਦੇਵ ਸਿੰਘ ਕਿਸ਼ਨਗੜ੍ਹ, ਰਘਵੀਰ ਸਿੰਘ, ਸੁਰਿੰਦਰ ਪਾਲ, ਸੀਤਾ ਰਾਮ, ਰਣਜੀਤ ਸਿੰਘ, ਧਰਮਵੀਰ ਸਿੰਘ, ਨਛੱਤਰ ਸਿੰਘ, ਅਮਰ ਨਾਥ, ਸੁਨੀਤਾ ਰਾਣੀ ਆਦਿ ਨੇ ਸ਼ਮੂਲੀਅਤ ਕੀਤੀ।

Related Articles

Leave a Comment