Home » ‘ਰੱਬ ਆਸਰੇ ਹੀ ਚੱਲ ਰਿਹਾ ਹੈ ਪੰਜਾਬ ਸਰਕਾਰ ਦਾ ‘ਸਿੱਖਿਆ ਮਾਡਲ’; ਬੀਪੀਓਜ਼ ਦੀਆਂ 228 ਅਸਾਮੀਆਂ ਵਿੱਚੋਂ 111 ਖਾਲੀ ਸੂਬੇ ‘ਚ ਸਿੱਖਿਆ ਅਫ਼ਸਰਾਂ ਬੀਪੀਈਓ ਦੀਆਂ 48 ਫੀਸਦੀ (ਲੱਗਭਗ ਅੱਧੀਆਂ) ਅਸਾਮੀਆਂ ਖਾਲੀ ਡੀਟੀਐੱਫ ਨੇ 75 ਫੀਸਦੀ ਤਰੱਕੀ ਕੋਟੇ ਅਨੁਸਾਰ ਬੀ.ਪੀ.ਈ.ਓਜ਼ ਲਗਾਉਣ ਦੀ ਕੀਤੀ ਮੰਗ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲ

‘ਰੱਬ ਆਸਰੇ ਹੀ ਚੱਲ ਰਿਹਾ ਹੈ ਪੰਜਾਬ ਸਰਕਾਰ ਦਾ ‘ਸਿੱਖਿਆ ਮਾਡਲ’; ਬੀਪੀਓਜ਼ ਦੀਆਂ 228 ਅਸਾਮੀਆਂ ਵਿੱਚੋਂ 111 ਖਾਲੀ ਸੂਬੇ ‘ਚ ਸਿੱਖਿਆ ਅਫ਼ਸਰਾਂ ਬੀਪੀਈਓ ਦੀਆਂ 48 ਫੀਸਦੀ (ਲੱਗਭਗ ਅੱਧੀਆਂ) ਅਸਾਮੀਆਂ ਖਾਲੀ ਡੀਟੀਐੱਫ ਨੇ 75 ਫੀਸਦੀ ਤਰੱਕੀ ਕੋਟੇ ਅਨੁਸਾਰ ਬੀ.ਪੀ.ਈ.ਓਜ਼ ਲਗਾਉਣ ਦੀ ਕੀਤੀ ਮੰਗ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲ

by Rakha Prabh
21 views
ਚੰਡੀਗੜ੍ਹ, 14 ਜੂਨ, 2023:
ਪੰਜਾਬ ਸਰਕਾਰ ਭਾਵੇਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਸੁਧਾਰ ਲਈ ਲੱਖ ਦਮਗਜੇ ਮਾਰ ਰਹੀ ਹੈ, ਪਰ ਅਸਲੀਅਤ ਕੁੱਝ ਹੋਰ ਹੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ‘ਸਿੱਖਿਆ ਮਾਡਲ’ ਰੱਬ ਆਸਰੇ ਹੀ ਚੱਲ ਰਿਹਾ ਹੈ ਕਿਉਂਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੇ ਨਾਲ-ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ। ਪੰਜਾਬ ਭਰ ‘ਚ ਬੀਪੀਓਜ਼ ਦੀਆਂ 228 ਅਸਾਮੀਆਂ ਵਿੱਚੋਂ 111 ਅਸਾਮੀਆਂ ਖਾਲੀ ਪਈਆਂ ਹਨ ਜੋ ਕਿ ਕੁੱਲ ਅਸਾਮੀਆਂ ਦਾ 48 ਫੀਸਦੀ ਤੋਂ ਵਧੇਰੇ ਬਣਦੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ 228 ਸਿੱਖਿਆ ਬਲਾਕਾਂ ਵਿੱਚੋਂ ਕਰੀਬ 60 ਫ਼ੀਸਦੀ ਬਲਾਕ ਪੱਕੇ ਬੀ.ਪੀ.ਈ.ਓਜ. ਤੋਂ ਸੱਖਣੇ ਹਨ।
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 21 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 18 ਅਸਾਮੀਆਂ ਖਾਲੀ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਏਰੀਏ ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ 10 ਵਿੱਚੋਂ 10 ਅਸਾਮੀਆਂ ਹੀ ਖਾਲੀ ਪਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ 15 ਵਿੱਚੋਂ 14, ਜ਼ਿਲ੍ਹਾ ਲੁਧਿਆਣਾ ਵਿੱਚ 19 ਵਿੱਚੋਂ 14, ਸ਼ਹੀਦ ਭਗਤ ਸਿੰਘ ਨਗਰ 7 ਵਿੱਚੋਂ 6, ਅਸਾਮੀਆਂ ਖਾਲੀ ਹਨ। ਜ਼ਿਲ੍ਹਾ ਬਰਨਾਲਾ ਵਿੱਚ 3 ਵਿੱਚੋਂ 1, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ 8 ਵਿੱਚੋਂ 2, ਜਲੰਧਰ ਵਿੱਚ 17 ਵਿੱਚੋਂ 5 ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਕਪੂਰਥਲਾ ਵਿੱਚ 9 ਵਿੱਚੋਂ 6, ਮੁਹਾਲੀ ਵਿੱਚ 8 ਵਿੱਚੋਂ 2, ਜ਼ਿਲ੍ਹਾ ਮਾਨਸਾ 5 ਵਿਚੋਂ 4 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦਾ ਬੁਰਾ ਹਾਲ ਹੈ। ਜ਼ਿਲ੍ਹਾ ਤਰਨਤਾਰਨ ਵਿੱਚ 9 ਵਿੱਚੋਂ 3, ਪਟਿਆਲਾ ਵਿੱਚ 16 ਵਿੱਚੋਂ 2, ਪਠਾਨਕੋਟ ਵਿੱਚ 7 ਵਿੱਚੋਂ 3, ਫਾਜ਼ਿਲਕਾ 8 ਵਿੱਚੋਂ 1, ਜ਼ਿਲ੍ਹਾ ਮੁਕਤਸਰ 6 ਵਿੱਚੋਂ 3, ਬਠਿੰਡਾ 7 ਵਿੱਚੋਂ 5, ਫਰੀਦਕੋਟ ਜ਼ਿਲ੍ਹੇ ਵਿੱਚ 5 ਵਿਚੋਂ 1, ਸੰਗਰੂਰ 9 ਵਿੱਚੋਂ 2, ਮਲੇਰਕੋਟਲਾ 3 ਵਿੱਚੋਂ 1 ਅਤੇ ਜ਼ਿਲ੍ਹਾ ਗੁਰਦਾਸਪੁਰ 19 ਵਿੱਚੋਂ 8 ਬੀਪੀਈਓਜ ਦੀਆਂ ਅਸਾਮੀਆਂ ਖਾਲੀ ਪਈਆਂ ਹਨ।
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ, ‘ਆਪ’ ਸਰਕਾਰ ਵੀ ਮੋਦੀ ਸਰਕਾਰ ਦੀ ਨਿੱਜੀਕਰਨ ਅਤੇ ਕੇਂਦਰੀਕਰਨ ਪੱਖੀ ਨਵੀ ਸਿੱਖਿਆ ਨੀਤੀ-2020 ਤਹਿਤ ਪ੍ਰਾਇਮਰੀ ਡਾਇਰੈਕਟੋਰੇਟ ਵਿੱਚ ਬੀਪੀਈਓ ਦੀਆਂ ਅਸਾਮੀਆਂ ਨੂੰ ਜਾਣਬੁੱਝ ਕੇ ਖਾਲੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਬੀਪੀਓ ਤੋਂ ਬਿਨਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਬਹੁਤ ਸਾਰੇ ਕੰਮ ਪ੍ਰਭਾਵਿਤ ਹੋ ਰਹੇ ਹਨ।
ਡੀ.ਟੀ.ਐੱਫ. ਦੇ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਆਦਿ ਨੇ ਬੀਪੀਈਓ ਦੀਆਂ ਅਸਾਮੀਆਂ ਖਾਲੀ ਰੱਖਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਨ੍ਹਾਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਨ ਅਤੇ ਭਰਤੀ ਲਈ 75-25 ਦਾ ਨਿਯਮ ਲਾਗੂ ਕਰਨ ਕਰਦਿਆਂ 75 ਫੀਸਦੀ ਤਰੱਕੀ ਕੋਟੇ ਅਨੁਸਾਰ ਸੈਂਟਰ ਹੈੱਡ ਟੀਚਰਾਂ ਵਿੱਚੋਂ ਬੀ.ਪੀ.ਈ.ਓਜ਼ ਲਗਾਉਣ ਦੀ ਮੰਗ ਕੀਤੀ ਹੈ।

Related Articles

Leave a Comment