ਕੋਟ ਈਸੇ ਖਾ-
ਕੈਮਬਰਿਜ ਕਾਨਵੈਂਟ ਸਕੂਲ ਜੋ ਕਿ ਕੋਟ ਈਸੇ ਖਾ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੈ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਹਰ ਖੇਤਰ ਵਿੱਚ ਵਧੀਆ ਇਨਸਾਨ ਬਣਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਅੱਜ ਸ਼੍ਰੀ ਸਹਿਜ ਪਾਠ ਸੇਵਾ ਮੁਹਿੰਮ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋ ਮੁੱਖ ਬੁਲਾਰੇ ਸਰਦਾਰ ਰਤਨ ਸਿੰਘ ਜੀ ਮੋਗਾ ਡਿਵਾਈਨ ਲੈਕਚਰਾਰ , ਅਮਨਦੀਪ ਕੌਰ ਜੀ ਡਿਵਾਈਨ ਵਰਕਰ ਵੱਲੋਂ ਇਹ ਸੈਮੀਨਾਰ ਲਗਾਇਆ ਗਿਆ ਇਸ ਸੈਮੀਨਾਰ ਵਿੱਚ ਸਹਿਜ ਪਾਠ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਅਤੇ ਕਿਸ ਤਰ੍ਹਾਂ ਅਸੀਂ ਆਪਣੇ ਨਿੱਜੀ ਜ਼ਿੰਦਗੀ ਵਿੱਚ ਇਹਨਾਂ ਸਿੱਖਿਆਵਾਂ ਨੂੰ ਅਪਣਾ ਕੇ ਵਧੀਆ ਇਨਸਾਨ ਬਣ ਸਕਦੇ ਹਾਂ ਇਸ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਇਸ ਮੌਕੇ ਬੱਚਿਆਂ ਨੂੰ ਦੱਸਿਆ ਗਿਆ ਕਿ ਨੈਤਿਕ ਸਿੱਖਿਆ ਸਾਡੇ ਲਈ ਬਹੁਤ ਜਰੂਰੀ ਹੈ।ਜਿਸ ਦੀ ਪਾਲਣਾ ਕਰ ਕੇ ਅਸੀ ਜੀਵਨ ਵਿਚ ਸਫਲ ਹੋ ਸਕਦੇ ਹਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਵੀ ਮੌਜੂਦ ਸਨ।