Home » ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਅਧਿਆਪਕ ਦਿਵਸ ਮੌਕੇ 19 ਅਧਿਆਪਕਾਂ ਦਾ ਸਨਮਾਨ

ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਅਧਿਆਪਕ ਦਿਵਸ ਮੌਕੇ 19 ਅਧਿਆਪਕਾਂ ਦਾ ਸਨਮਾਨ

by Rakha Prabh
17 views
 ਅੰਮ੍ਰਿਤਸਰ , 5 ਸਤੰਬਰ ( ਰਣਜੀਤ ਸਿੰਘ ਮਸੌਣ )–ਸਿੱਖਿਆ ਵਿੱਚ ਕਿਸੇ ਵੀ ਖਿੱਤੇ ਦੀਆਂ ਭੂਗੋਲਿਕ ਹਾਲਤਾਂ, ਸਭਿਆਚਾਰ, ਮਾਤ ਭਾਸ਼ਾ, ਕੁਦਰਤੀਂ ਸੋਮਿਆਂ, ਲੋਕਾਂ ਦਾ ਰਹਿਣ ਸਹਿਣ ਤੇ ਰਸਮੋਂ ਰਿਵਾਜ਼ਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਸਰਵਪੱਖੀ ਵਿਕਾਸ ਤੇ ਸਮੇਂ ਦੇ ਹਾਣ ਦਾ ਵਿਦਿਆਰਥੀ ਤੇ ਮਨੁੱਖ ਬਣ ਸਕਣ। ਇਹ ਵਿਚਾਰ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਵਿਰਸਾ ਵਿਹਾਰ ਵਿਖੇ ਕਰਵਾਏ ਗਏ 19 ਵੇਂ ਅਧਿਆਪਕ ਸਨਮਾਨ ਦਿਵਸ ਮੌਕੇ ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾ ਨੂੰ ਸੰਬੋਧਨ ਕਰਦਿਆਂ ਫਾਊਂਡੇਸ਼ਨ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਕਹੇ। ਸ. ਸੰਧੂ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਰਾਜਨੀਤਕ ਪਾਰਟੀਆਂ ਨੇ ਮਨ ਭਾਉਂਦੇ ਏਜੰਡੇ ਲਾਗੂ ਕਰਨ ਲਈ ਸਿੱਖਿਆ ਅਤੇ ਸਭਿਆਚਾਰ ਨੂੰ ਭੰਨ ਤੋੜ ਕਰਨ ਲਈ ਬਹੁਤ ਸਾਰੇ ਦਿੱਖ ਤੇ ਅਦਿੱਖ ਹਮਲੇ ਕੀਤੇ, ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰਕੇ ਕੌਮਾਂ ਦੀ ਇਤਿਹਾਸਕ ਦਿੱਖ ਵਿਗਾੜਨ ਕੋਸ਼ਿਸ਼ ਕੀਤੀ।
ਇਸ ਮੌਕੇ ਜਿਲ੍ਹਾਂ ਭਾਸ਼ਾ ਅਫ਼ਸਰ ਸ੍ਰ. ਪਰਮਜੀਤ ਸਿੰਘ ਕਲਸੀ ਨੇ ਫਾਊਂਡੇਸ਼ਨ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸ੍ਰ. ਸੰਧੂ ਦੀ ਅਗਵਾਈ ਵਿੱਚ ਇਹ ਕਾਫ਼ਲਾ ਦੋ ਦਹਾਕੇ ਪੁਰੇ ਕਰ ਚੁੱਕਾ ਹੈ ਤੇ ਭਵਿੱਖ ਵਿੱਚ ਵੀ ਇਸਦੀ ਸਾਰਥਿਕਤਾਂ ਕਾਇਮ ਕਰੇਗੀ। ਡੀ. ਈ. ਓ (ਸ) ਸ੍ਰੀ ਸੁਸ਼ੀਲ ਤੁਲੀ ਨੇ ਕਿਹਾ ਕਿ ਫਾਊਂਡੇਸ਼ਨ ਵੱਲੋਂ ਇਹ ਕਦਮ ਪੱਕਾ ਤੇ ਸਾਰਥਕ ਬਣ ਚੁੱਕਾ ਹੈ। ਜਿਸ ਦੀ ਜ਼ਿਲੇ ਭਰ ਵਿੱਚ ਹੀ ਨਹੀਂ ਸਗੋਂ ਪੰਜਾਬ ਪੱਧਰ ਤੇ ਜਾਣਿਆ ਪਹਿਚਾਣਿਆ ਜਾਂਦਾ ਹੈ।
ਐਮ. ਐਲ. ਏ ਹਲਕਾ ਅੰਮ੍ਰਿਤਸਰ ਪੱਛਮੀ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਭਾਵੇਂ ਸਰਕਾਰ ਅਧਿਆਪਕ ਵਰਗ ਦਾ ਸਤਿਕਾਰਦੀ ਹੈ ਪਰ ਸਾਡੀਆਂ ਮਾਣਮੱਤੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਵੀ ਬੜੀ ਅਹਿਮ ਹੋ ਕੇ ਮੁੱਢਲੇ ਤੌਰ ਤੇ ਨੀਂਹ ਦੀ ਇੱਟ ਸਾਬਤ ਹੁੰਦੀ ਹੈ। ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਆਏ ਹੋਏ ਅਧਿਆਪਕਾਂ ਨੂੰ ਜੀ ਆਇਆ ਨੂੰ ਕਿਹਾ ਤੇ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਕੱਤਰ ਡਾ. ਸੁਖਦੇਵ ਸੇਖੋਂ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਤੇ ਫਾਊਂਡੇਸ਼ਨ ਦੇ ਕੀਤੇ ਅਹਿਮ ਕੰਮਾਂ ਬਾਰੇ ਅਧਿਆਪਕਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਪ੍ਰੰਬਧਕੀ ਸਕੱਤਰ ਕੰਵਲਨੈਨ ਸਿੰਘ, ਭੂਪਿੰਦਰ ਸਿੰਘ ਗਿੱਲ, ਡਾ. ਰਾਣੀ, ਹਰਜੀਤ ਕੌਰ, ਰਾਣਾ ਪ੍ਰਤਾਪ ਸਿੰਘ, ਚੇਤਨ ਤੇੜਾ, ਡਾ. ਹਰਪ੍ਰੀਤ ਕੌਰ, ਰਾਣਾ ਰਣਬੀਰ ਕੌਰ, ਸੁਖਬੀਰ ਸਿੰਘ ਥਿੰਦ, ਨਵਦੀਪ ਸਿੰਘ, ਮਨਪ੍ਰੀਤ ਚਮਿਆਰੀ, ਅਜੈ ਬਹਿਲ, ਜਤਿੰਦਰਪਾਲ ਛੀਨਾ, ਮਨਿੰਦਰ ਸਿੰਘ, ਨਰਿੰਦਰ ਰਾਏ, ਗੁਰਪਾਲ ਰਾਏ, ਸਿਕੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

Related Articles

Leave a Comment