Home » ਗੁਰ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਦਮਦਮੀ ਟਕਸਾਲ ਸੱਦਰਵਾਲਾ ਵੱਲੋਂ ਭਰਵਾਂ ਸਵਾਗਤ

ਗੁਰ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਦਮਦਮੀ ਟਕਸਾਲ ਸੱਦਰਵਾਲਾ ਵੱਲੋਂ ਭਰਵਾਂ ਸਵਾਗਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਾਰਗ ਤੇ ਚੱਲਣ ਦੀ ਅਪੀਲ: ਗਿਆਨੀ ਭੁਪਿੰਦਰ ਸਿੰਘ

by Rakha Prabh
179 views

ਗੁਰ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਦਮਦਮੀ ਟਕਸਾਲ ਸੱਦਰਵਾਲਾ ਵੱਲੋਂ ਭਰਵਾਂ ਸਵਾਗਤ
–ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਾਰਗ ਤੇ ਚੱਲਣ ਦੀ ਅਪੀਲ: ਗਿਆਨੀ ਭੁਪਿੰਦਰ ਸਿੰਘ
ਜੀਰਾ/ਮੱਖੂ, 30 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਇੱਕ ਵਿਸਾਲ ਅਲੌਕਿਕ ਖਾਲਸਾਈ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਅਕਾਲ ਅਕੈਡਮੀ ਬਹਿਕ ਫੱਤੂ (ਮੱਖੂ) ਤੋਂ ਸਜਾਇਆ ਗਿਆ।

ਇਹ ਨਗਰ ਕੀਰਤਨ ਨੇੜਲੇ ਪਿੰਡਾਂ ਦੀਆਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਿਆਂ ਹੋਇਆਂ ਗੁਰਦੁਆਰਾ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਪੁੱਜਾ। ਜਿਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਭੁਪਿੰਦਰ ਸਿੰਘ ਸਦਰਵਾਲਾ ਅਤੇ ਸਮੂਹ ਸਿੰਘਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਂਟ ਕੀਤੇ ਗਏ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ।

ਇਸ ਮੌਕੇ ਸੰਤ ਗਿਆਨੀ ਭੁਪਿੰਦਰ ਸਿੰਘ ਸਦਰਵਾਲਾ ਨੇ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਅਕਾਲੀ ਅਕੈਡਮੀ ਬਹਿਕ ਫੱਤੂ ਅਤੇ ਦਮਦਮੀ ਟਕਸਾਲ ਸੱਦਰਵਾਲਾ ਦੇ ਸਿੰਘਾਂ ਵੱਲੋਂ ਖਾਲਸੇ ਦੀ ਜੰਗੀ ਪੁਸਾਕਾਂ ਪਹਿਨ ਕੇ ਤਲਵਾਰ ਬਾਜੀ, ਨੇਜਾ ਬਾਜੀ ਆਦਿ ਸਸਤਰਾਂ ਦੇ ਨਾਲ ਗੱਤਕੇ ਦੇ ਜੌਹਰ ਦਿਖਾਏ ਗਏ।

ਇਸ ਮੌਕੇ ਗੁਰਦੁਆਰਾ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਗਿਆਨੀ ਭੁਪਿੰਦਰ ਸਿੰਘ ਸਦਰਵਾਲਾ ਅਤੇ ਸਿੰਘਾਂ ਵੱਲੋਂ ਨਗਰ ਕੀਰਤਨ ਦੇ ਨਾਲ ਆਈਆਂ ਸੰਗਤਾਂ ਨੂੰ ਲੰਗਰ ਪ੍ਰਸਾਦੇ ਅਤੇ ਚਾਹ ਆਦਿ ਦੇ ਲੰਗਰ ਛਕਾਏ ਗਏ।

Related Articles

Leave a Comment