ਸਿੱਧੂ ਮੂਸੇਵਾਲਾ ਕਤਲ ਮਾਮਲਾ : ਗੈਂਗਸਟਰ ਦੀਪਕ ਟੀਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ
ਲੁਧਿਆਣਾ, 19 ਅਕਤੂਬਰ : ਗੈਂਗਸਟਰ ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਹੋਈ ਹੈ। ਸੀਆਈਏ ਦੀ ਗ੍ਰਿਫ਼ਤ ’ਚੋਂ ਫਰਾਰ ਦੀਪਕ ਟੀਨੂੰ ਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਵਿਦੇਸ਼ ਜਾਣ ਦੀਆਂ ਵੀ ਅਫਵਾਹਾਂ ਸਨ, ਪਰ ਰਾਜਸਥਾਨ ਦੇ ਅਜਮੇਰ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਦੇ ਸਪੈਸਲ ਸੈੱਲ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਦੀਪਕ ਟੀਨੂੰ ਨੂੰ ਅਜਮੇਰ ਦੇ ਨਾਲ ਲੱਗਦੇ ਇਕ ਛੋਟੇ ਜਿਹੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਦਿੱਲੀ ਪੁਲਿਸ ਇਸ ਸਬੰਧੀ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਹੋਰ ਖੁਲਾਸੇ ਕਰੇਗੀ।
ਦੀਪਕ ਟੀਨੂੰ 2 ਅਕਤੂਬਰ ਨੂੰ ਸੀਆਈਏ ਸਟਾਫ ਮਾਨਸਾ ਦੀ ਗਿ੍ਰਫਤ ’ਚੋਂ ਆਪਣੀ ਗਰਲਫਰੈਂਡ ਦੀ ਮਦਦ ਨਾਲ ਫਰਾਰ ਹੋਇਆ ਸੀ। ਟੀਨੂੰ ਦੀ ਪ੍ਰੇਮਿਕਾ ਜਤਿੰਦਰ ਕੌਰ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਪਿਛਲੀ ਵਾਰ ਰਾਜਸਥਾਨ ’ਚ ਮਿਲੀ ਸੀ ਤਾਂ ਉਸ ਨੂੰ ਮਾਲਦੀਵ ਦੀ ਟਿਕਟ ਦਿੱਤੀ ਸੀ। ਜਤਿੰਦਰ ਕੌਰ ਨੇ ਟੀਨੂੰ ਦੇ ਵਿਦੇਸ਼ ਭੱਜਣ ਦੀ ਗੱਲ ਕਹੀ ਸੀ। ਹਾਲਾਂਕਿ, ਉਹ ਵਿਦੇਸ ਭੱਜਣ ’ਚ ਸਫਲ ਨਹੀਂ ਹੋ ਸਕਿਆ। ਦੀਪਕ ਟੀਨੂੰ ਆਪਣੀ ਪ੍ਰੇਮਿਕਾ ਦੀ ਕਾਰ ’ਚ ਪਿ੍ਰਤਪਾਲ ਦੀ ਕਾਰ ’ਚ ਭੱਜਿਆ ਸੀ। ਇਸ ਤੋਂ ਬਾਅਦ ਟੀਨੂੰ ਨੇ ਆਪਣੀ ਪ੍ਰੇਮਿਕਾ ਨੂੰ ਵੀ ਧੋਖਾ ਦਿੱਤਾ ਅਤੇ ਉਸ ਨੂੰ ਮਾਲਦੀਵ ਪਹੁੰਚਣ ਲਈ ਕਿਹਾ, ਬਾਅਦ ’ਚ ਮੁੰਬਈ ਏਅਰਪੋਰਟ ’ਤੇ ਪਹੁੰਚਣ ਲਈ ਕਿਹਾ। ਜਿੱਥੇ ਦੀਪਕ ਟੀਨੂੰ ਦੀ ਪ੍ਰੇਮਿਕਾ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਡਾਕਟਰੀ ਜਾਂਚ ਤੋਂ ਬਾਅਦ ਟੀਨੂੰ ਦੀ ਗਰਲਫਰੈਂਡ ਨੂੰ ਐਤਵਾਰ ਨੂੰ ਮਾਨਸਾ ਦੀ ਅਦਾਲਤ ’ਚ ਪੇਸ ਕੀਤਾ ਗਿਆ ਜਿੱਥੋਂ ਉਸ ਨੂੰ 14 ਅਕਤੂਬਰ ਤੱਕ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।