ਨਵੀਂ ਦਿੱਲੀ, 6 ਮਈ (ਯੂ. ਐਨ. ਆਈ.)-ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਯਾਤਰੀ ਤੇ ਸਕੂਲ ਬੱਸਾਂ ਲਈ ਇਸ ਸਾਲ ਇਕ ਅਕਤੂਬਰ ਤੋਂ ਫਾਇਰ ਅਲਾਰਮ ਤੇ ਪ੍ਰੋਟੈਕਸ਼ਨ ਸਿਸਟਮ ਜ਼ਰੂਰੀ ਕਰ ਦਿੱਤਾ ਹੈ। ਇਹ ਕਦਮ ਇਨ੍ਹਾਂ ਵਾਹਨਾਂ ’ਚ ਯਾਤਰੀਆਂ ਨੂੰ ਅੱਗ ਦੇ ਖਤਰੇ ਤੋਂ ਬਚਾਉਣ ਲਈ ਉਠਾਇਆ ਗਿਆ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਵਾਹਨਾਂ ’ਚ ਇੰਜਣ ਕੈਬਿਨ ’ਚ ਅੱਗ ਦੇ ਖਤਰੇ ਦੀ ਘੰਟੀ ਤੇ ਉਸ ਤੋਂ ਬਚਾਅ ਦੇ ਸਿਸਟਮ ਵੀ ਲਾਜ਼ਮੀ ਸਨ। ਮੰਤਰਾਲੇ ਨੇ ਯਾਤਰੀਆਂ ਦੇ ਬੈਠਣ ਦੀ ਥਾਂ ’ਚ ਇਸ ਸਿਸਟਮ ਦੇ ਲਾਜ਼ਮੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਇਸਦੇ ਅਨੁਸਾਰ, ਇਕ ਅਕਤੂਬਰ ਤੇ ਉਸ ਤੋਂ ਬਾਅਦ ਬਣੀਆਂ ਟਾਈਪ ਤਿੰਨ ਬੱਸਾਂ ਤੇ ਸਕੂਲ ਬੱਸਾਂ ’ਚ ਇਸ ਸਿਸਟਮ ਦਾ ਹੋਣਾ ਜ਼ਰੂਰੀ ਹੋਵੇਗਾ। ਟਾਈਪ ਤਿੰਨ ਦੀਆਂ ਬੱਸਾਂ ਉਹ ਹੰੁਦੀਆਂ ਹਨ ਜੋ ਲੰਬੀ ਦੂਰੀ ਦਾ ਸਫਰ ਤੈਅ ਕਰਦੀਆਂ ਹਨ। ਇਸ ਨੋਟਿਸ ਨਾਲ ਸਬੰਧਤ ਮਤਾ ਇਸ ਸਾਲ ਜਨਵਰੀ ’ਚ ਜਾਰੀ ਕੀਤਾ ਗਿਆ ਸੀ ਤੇ ਉਸ ’ਤੇ ਸਬੰਧਤ ਪੱਖਾਂ ਤੋਂ ਪ੍ਰਤੀਕਿਰਿਆ ਤੇ ਸੁਝਾਅ ਮੰਗੇ ਗਏ ਸਨ। ਇਨ੍ਹਾਂ ਸੁਝਾਵਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰਾਲੇ ਨੇ ਹੁਣ ਕੇਂਦਰੀ ਮੋਟਰ ਕਾਨੂੰਨ ਦੇ ਨਿਯਮਾਂ ’ਚ ਸੋਧ ਸਬੰਧੀ ਨੋਟਿਸ ਜਾਰੀ ਕੀਤਾ ਹੈ। ਬੱਸਾਂ ’ਚ ਅੱਗ ਲੱਗਣ ਦੀਆਂ ਤਮਾਮ ਘਟਨਾਵਾਂ ਨਾਲ ਸਬੰਧਤ ਅਧਿਐਨ ਇਹ ਦੱਸਦੇ ਹਨ ਕਿ ਸਵਾਰੀਆਂ ਲਈ ਸਭ ਤੋਂ ਵੱਧ ਖਤਰਾ ਯਾਤਰੀ ਕੰਪਾਪਟਮੈਂਟ ’ਚ ਅੱਗ ਤੇ ਧੂੰਏਂ ਤੋਂ ਹੈ।
ਯਾਤਰੀ ਤੇ ਸਕੂਲ ਬੱਸਾਂ ’ਚ ਇਕ ਅਕਤੂਬਰ ਤੋਂ ਫਾਇਰ ਅਲਾਰਮ ਸਿਸਟਮ ਜ਼ਰੂਰੀ
ਸੜਕ ਆਵਾਜਾਈ ਮੰਤਰਾਲੇ ਨੇ ਜਾਰੀ ਕੀਤਾ ਨੋਟਿਸ
previous post