ਜ਼ੀਰਾ/ ਫਿਰੋਜ਼ਪੁਰ, 29 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ)
ਦੇਸ਼ ਦੀ ਆਜ਼ਾਦੀ ਲਈ ਲਾਸਾਨੀ ਕੁਰਬਾਨੀ ਦੇਣ ਵਾਲੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ 117 ਵੇਂ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਬਲਾਕ ਜ਼ੀਰਾ ਵੱਲੋਂ ਗੁਰਪ੍ਰੀਤ ਸਿੰਘ ਸਿੱਧੂ ਬਲਾਕ ਪ੍ਰਧਾਨ, ਐਡਵੋਕੇਟ ਸੰਦੀਪ ਸਿੰਘ ਕੰਡਿਆਲ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਨੌਜਵਾਨ ਜਾਗਰੂਕਤਾ ਸੈਮੀਨਾਰ ਸ੍ਰੀ ਬਜਰੰਗ ਭਵਨ ਮੰਦਰ ਦੇ ਹਾਲ ਜੀਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਸੂਬਾ ਆਗੂ ਜਤਿੰਦਰ ਫਰੀਦਕੋਟ, ਰਵਿੰਦਰ ਪਾਲ ਸਿੰਘ ਸੂਬਾ ਆਗੂ ਪੰਜਾਬ ਸਟੂਡੈਂਟਸ ਫੈਡਰੇਸ਼ਨ, ਗੁਰਦੇਵ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਪ.ਸ.ਸ.ਫ, ਮਹਿੰਦਰ ਸਿੰਘ ਧਾਲੀਵਾਲ , ਸਾਹਿਤਕਾਰ ਜੋਗਿੰਦਰ ਸਿੰਘ ਕੰਡਿਆਲ , ਸਾਹਿਤਕਾਰ ਲੈਕਚਰਾਰ ਨਰਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨੌਜਵਾਨ ਅਤੇ ਵਿਦਿਆਰਥੀ ਵਰਗ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੋਰਿਓਗ੍ਰਾਫੀ ਕੀਤੀ ਅਤੇ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਅਧੂਰੇ ਸਪਨਿਆਂ ਨੂੰ ਨੌਜਵਾਨ ਪੀੜੀ ਵੱਲੋਂ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਅਤੇ ਹਰ ਵਰਗ ਦੇ ਵਿਅਕਤੀ ਨੂੰ ਬਰਾਬਰ ਵਿੱਦਿਆ ਸਿਹਤ ਅਤੇ ਰੁਜ਼ਗਾਰ ਸਭ ਦਾ ਹੋਵੇ ਅਧਿਕਾਰ ਹੋਣਾ ਚਾਹੀਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਗੂਆਂ ਦੀ ਅਗਵਾਈ ਹੇਠ ਸਨਮਾਨਿਤ ਸ਼ਖ਼ਸੀਅਤ ਉੱਘੇ ਸਮਾਜ ਸੇਵਕ ਸੁਖਦੇਵ ਬਿੱਟੂ ਵਿੱਜ, ਸਤਿੰਦਰ ਸਚਦੇਵਾ ਭਾਰਤ ਵਿਕਾਸ ਪ੍ਰੀਸ਼ਦ, ਪ੍ਰੇਮ ਗਰੋਵਰ ਸਰਪ੍ਰਸਤ ਸ੍ਰੀ ਬਜਰੰਗ ਭਵਨ ਮੰਦਰ ਕਮੇਟੀ ਜ਼ੀਰਾ, ਸਮਾਜ ਸੇਵੀ ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ, ਪ੍ਰੀਤਮ ਸਿੰਘ ਪ੍ਰਧਾਨ , ਭਾਰਤੀ , ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਣ ਪੰਜਾਬ ਰਾਈਸ ਮਿੱਲਰਜ਼ ,
ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਦੀਪਕ ਭਾਰਗੋ ਚੇਅਰਮੈਨ ਪ੍ਰੈੱਸ ਕਲੱਬ ਜ਼ੀਰਾ, ਸੁਖਵਿੰਦਰ ਸਿੰਘ ਸੰਧੂ ਕੌਮੀ ਸੀਨੀਅਰ ਮੀਤ ਪ੍ਰਧਾਨ ਅਕਾਲ ਸਹਾਇ ਸਿੱਖ ਜਥੇਬੰਦੀ, ਸਮਾਜ ਸੇਵੀ ਗੁਰਮੀਤ ਸਿੰਘ ਸੰਧੂ , ਆਦਿ ਨੂੰ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਭਾ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਜਨਰਲ ਸਕੱਤਰ ਐਡਵੋਕੇਟ ਸੰਦੀਪ ਕੰਡਿਆਲ ਵਿੱਤ ਸਕੱਤਰ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਕਰਨ ਕੁਮਾਰ, ਪ੍ਰੈਸ ਸਕੱਤਰ ਮਨਪ੍ਰੀਤ ਸਿੰਘ ਮਨੀ ਨੇ ਆਏ ਮਹਿਮਾਨਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਗਮ ਵਿੱਚ ਪਵਨ ਕੁਮਾਰ ਪ੍ਰਧਾਨ ਸ੍ਰੀ ਬਜਰੰਗ ਭਵਨ ਮੰਦਰ, ਗੁਰਪ੍ਰੀਤ ਸਿੰਘ ਗਾਦਰੀਵਾਲਾ, ਜੁਗਲ ਕਿਸ਼ੋਰ, ਗੁਰਬਖਸ਼ ਸਿੰਘ ਵਿੱਜ, ਹਰਬੰਸ ਸਿੰਘ ਸੇਖਾ ਐਨ ਕੇ ਨਾਰੰਗ , ਗੁਰਪ੍ਰੀਤ ਸਿੰਘ ਭੁੱਲਰ, ਕੁਲਦੀਪ ਸ਼ਰਮਾ, ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਨੌਜਵਾਨ ਵਰਗ ਨੇ ਭਰਮੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਭਾ ਵੱਲੋਂ ਬੈਠਣ ਅਤੇ ਚਾਹ , ਪਾਣੀ ਆਦਿ ਦਾ ਪੁਖਤਾ ਪ੍ਰਬੰਧ ਕੀਤਾ ਗਿਆ।