ਬਰੇਟਾ 30 ਜੂਨ (ਨਰੇਸ਼ ਕੁਮਾਰ ਰਿੰਪੀ) ਕੇਂਦਰ ਸਰਕਾਰ ਵੱਲੋਂ ਪਿਛਲੇ 9 ਸਾਲਾਂ
ਦੌਰਾਨ ਕੀਤੇ ਕੰਮਾਂ ਨੂੰ ਘਰ ਘਰ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ
ਵੱਲੋਂ ਮਹਾਂ ਲੋਕ ਸੰਪਰਕ ਅਭਿਆਨ ਸ਼ੂਰੂ ਕੀਤਾ ਗਿਆ ਹੈ।ਇਹ ਜਾਣਕਾਰੀ
ਦਿੰਦਿਆਂ ਮੰਡਲ ਪ੍ਰਧਾਨ ਗਗਨਦੀਪ ਸ਼ਰਮਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ
ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ 150 ਦੇ ਕਰੀਬ ਲੋਕ
ਭਲਾਈ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ।ਜਿਹਨਾਂ ਦਾ ਲਾਭ ਭਾਰਤ ਦੇ
ਕਰੋੜਾਂ ਲੋਕ ਲੈ ਰਹੇ ਹਨ।ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਮਹਾਂ ਲੋਕ ਸੰਪਰਕ
ਅਭਿਆਨ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ
ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ।ਇਸ ਮੌਕੇ ਸੀਨੀਅਰ ਭਾਜਪਾ ਆਗੂ
ਸੂਰਜ ਪ੍ਰਕਾਸ਼, ਡਿੰਪਲ ਸ਼ਰਮਾਂ, ਜਗਸੀਰ ਸ਼ਰਮਾਂ ਮੰਡੇਰ, ਰਿਸ਼ੂ ਗਰਗ, ਨਰਿੰਦਰ
ਕੁਮਾਰ, ਸ਼ੁਭਾਸ਼ ਕੁਮਾਰ ਆਦਿ ਹਾਜਰ ਸਨ।
ਮਹਾਂ ਲੋਕ ਸੰਪਰਕ ਅਭਿਆਨ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ- ਗਗਨਦੀਪ ਸ਼ਰਮਾਂ
previous post