Home » ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਹੇਮਕੁੰਟ ਸਕੂਲ ਵੱਲੋਂ ਨਿੱਘਾ ਸਵਾਗਤ

ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਹੇਮਕੁੰਟ ਸਕੂਲ ਵੱਲੋਂ ਨਿੱਘਾ ਸਵਾਗਤ

by Rakha Prabh
15 views

ਮੋਗਾ ਕੋਟਈਸੇਖਾਂ, (ਜੀ.ਐਸ.ਸਿੱਧੂ) : – ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਸਮੇਂ ਦੇ ਅਨੁਸਾਰ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਐੱਨ.ਸੀ.ਸੀ.,ਐੱਨ.ਐੱਸ.ਐੱਸ, ਖੇਡਾਂ ਅਤੇ ਹੋਰ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ ।ਜੋਨ ਕੋਟ-ਈਸੇ-ਖਾਂ ਦੀਆਂ ਖੇਡਾਂ ਅਲੱਗ-ਅਲੱਗ ਸਕੂਲਾਂ ਵਿੱਚ ਕਰਵਾਈਆਂ ਗਈਆਂ।ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਅੰ-14,17,19 ਦੀਆਂ ਵੱਖ-ਵੱਖ ਖੇਡਾਂ ਵਿੱਚ ਭਾਗ ਲੈਂਦੇ ਹੋਏ ਕ੍ਰਿਕਟ ਅੰ-19 ਪਹਿਲਾ ਸਥਾਨ, ਕਰਾਟੇ ਅੰ-14 ਪਹਿਲਾ ਸਥਾਨ, ਚੈੱਸ ਅੰ-19 ਪਹਿਲਾ ਸਥਾਨ,ਬਾਕਸਿੰਗ ਅੰ-17,19 ਪਹਿਲਾ ਸਥਾਨ, ਤਾਈਕਵਾਂਡੋ ਅੰ-17 ਪਹਿਲਾ ਸਥਾਨ, ਟੇਬਲ ਟੈਨਿਸ ਅੰ-17 ਪਹਿਲਾ ਸਥਾਨ ਤਲਵਾਰ ਬਾਜ਼ੀ ਅੰ-14,17,ਅਤੇ 19 ਨੇ ਪਹਿਲਾ ਸਥਾਨ, ਬੈਡਮਿੰਟਨ ਅੰ-17,19 ਨੇ ਪਹਿਲਾ ਸਥਾਨ,ਬਾਸਕਿਟ ਬਾਲ ਅੰ-17,19 ਪਹਿਲਾ ਸਥਾਨ,14 ਦੂਸਰਾ ਸਥਾਨ ਲਾਅਨ ਟੈਨਿਸ ਅੰ-19 ਪਹਿਲਾ ਸਥਾਨ,ਅੰ-14,ਦੂਸਰਾ ਸਥਾਨ,ਅੰ-17 ਤੀਸਰਾ ਸਥਾਨ,ਟੇਬਲ ਟੈਨਿਸ ਅੰ-14,19 ਪਹਿਲਾ ਸਥਾਨ ਅੰ-17 ਦੂਸਰਾ ਸਥਾਨ, ਨੈੱਟਬਾਲ ਅੰ-17 ਪਹਿਲਾ ਸਥਾਨ,ਅੰ-14 ਦੂਸਰਾ ਸਥਾਨ ਪ੍ਰਾਪਤ ਕੀਤਾ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਉਹਨਾਂ ਨੇ ਸ਼ਹਿਰ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। 153 ਵਿਦਿਆਰਥੀ ਜੋਨ ਪੱਧਰ ਤੇ ਗੋਡਲ ਮੈਡਲ ਪ੍ਰਾਪਤ ਕਰਦੇ ਹੋਏ ਜ਼ਿਲ੍ਹਾ ਪੱਧਰ ਤੇ ਲੈਣਗੇ ਭਾਗ ।ਖਿਡਾਰੀਆਂ ਨੇ ਇਹ ਪੁਜੀਸ਼ਨਾ ਸਕੂਲ ਦੇ ਤਜਰਬੇਕਾਰ ਡੀ.ਪੀ. ਲਵਪ੍ਰੀਤ ਸਿੰਘ ਬਲਵਿੰਦਰ ਸਿੰਘ ਅਤੇ ਕੋਚ ਮਹੇਸ਼ ਕੁਮਾਰ, ਸੁਰਿੰਦਰਪਾਲ ਸਿੰਘ, ਜਗਵਿੰਦਰ ਸਿੰਘ,ਗਗਨਦੀਪ ਸਿੰਘ,ਚੰਦਨ,ਮੈਡਮ ਪ੍ਰਕ੍ਰਿਤੀ ਅਤੇ ਪ੍ਰੀਤੀ ਦੀ ਸੁਚੱਜੀ ਅਗਵਾਈ ਹੇਠ ਪ੍ਰਾਪਤ ਕੀਤੀਆ ।ਤਲਵਾਰ ਬਾਜ਼ੀ ਅੰ-14,17,ਅਤੇ 19 ਟੀਮ ਸਟੇਟ ਲੈਵਲ ਲਈ ਚੁਣੇ ਗਏ। ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਸੋਨੀਆ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰ ਤੇ ਵਧੀਆਂ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Related Articles

Leave a Comment