ਮੋਗਾ/ ਬਾਘਾਪੁਰਾਣਾ, 19 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ/ਅਜੀਤ ਸਿੰਘ) ਵਿਸ਼ਵ ਸੂਫੀ ਸੰਤ ਸਮਾਜ ਦੇ ਜਨਰਲ ਸੈਕਟਰੀ ਸ਼ਿਵਕਰਨ ਸ਼ਰਮਾ ਅਤੇ ਬਾਬਾ ਪਰਮਜੀਤ ਸਿੰਘ ਲੱਗੇਆਣਾ ਜ਼ਿਲ੍ਹਾ ਚੇਅਰਮੈਨ ਮੋਗਾ ਦੀ ਅਗਵਾਈ ਹੇਠ ਚੇਅਰਮੈਨ ਜਸਪਾਲ ਸਿੰਘ ਪੰਨੂ ਨਾਲ ਸੂਬੇ ਅੰਦਰ ਨਸ਼ਿਆ ਨੂੰ ਲੈ ਕੇ ਵਿਸ਼ਵ ਸੂਫੀ ਸੰਤ ਸਮਾਜ ਪ੍ਰਧਾਨ ਬਾਬਾ ਦੀਪਕ ਸ਼ਾਹ ਅਤੇ ਸੂਫੀ ਸੰਤ ਸਮਾਜ ਯੂਥ ਦੇ ਪ੍ਰਧਾਨ ਬਾਬਾ ਪਰਮਜੀਤ ਸਿੰਘ ਸਰਹਾਲੀ ਵੱਲੋ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਆਗੂਆਂ ਵੱਲੋਂ ਪੰਜਾਬ ਅੰਦਰ ਫੈਲ ਰਹੀਆਂ ਕੁਰੀਤੀਆਂ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਪੰਜਾਬ ਦੇ ਸਮੂਹ ਜ਼ਿਲਿਆ ਵਿੱਚ ਵੱਡੀ ਪੱਧਰ ਤੇ ਵਿਸ਼ਵ ਸੂਫੀ ਸੰਤ ਸਮਾਜ ਇਨ੍ਹਾਂ ਕ੍ਰਿਤੀਆਂ ਨੂੰ ਦੂਰ ਕਰਨ ਲਈ ਉਪਰਾਲੇ ਕਰੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਬਣਾਉਣ ਲਈ ਉਪਰਾਲੇ ਕਰੇਗਾ । ਉਨ੍ਹਾਂ ਚੇਅਰਮੈਨ ਜਸਪਾਲ ਸਿੰਘ ਪੰਨੂ ਦੀ ਸਿਹਤਯਾਬੀ ਸਬੰਧੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਉਨਾਂ ਮਾਲਵੇ ਖੇਤਰ ਅੰਦਰ ਵੱਡੀ ਪੱਧਰ ਤੇ ਵਿਸ਼ਵ ਸੂਫੀ ਸੰਤ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਬੇਨਤੀ ਕੀਤੀ। ਇਸ ਮੌਕੇ ਚੇਅਰਮੈਨ ਜਸਪਾਲ ਸਿੰਘ ਪੰਨੂ ਨੇ ਸੂਫੀ ਸੰਤ ਸਮਾਜ ਪੰਜਾਬ ਦੇ ਪ੍ਰਧਾਨ ਬਾਬਾ ਦੀਪਕ ਸ਼ਾਹ , ਸੂਬਾ ਜਨਰਲ ਸੈਕਟਰੀ ਬਾਬਾ ਸ਼ਿਵ ਕਰਨ ਸ਼ਰਮਾ ਅਤੇ ਬਾਬਾ ਪਰਮਜੀਤ ਸਿੰਘ ਚੇਅਰਮੈਨ ਸੂਫੀ ਸੰਤ ਸਮਾਜ ਜਿਲਾ ਮੋਗਾ ਅਤੇ ਆਏ ਸੰਤਾਂ ਮਹਾਪੁਰਸ਼ਾਂ ਨੂੰ ਵਿਸ਼ਵਾਸ਼ ਦਵਾਇਆ ਕਿ ਵਿਸ਼ਵ ਸੂਫੀ ਸੰਤ ਸਮਾਜ ਦਾ ਵੱਡੀ ਪੱਧਰ ਤੇ ਮਾਲਵਾ ਖੇਤਰ ਅੰਦਰ ਸਾਥ ਦਿੱਤਾ ਜਾਵੇਗਾ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਭਰਵਾਂ ਯੋਗਦਾਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ਵ ਸੂਫੀ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਕੁਲੇ ਵਾਲੀ ਸਰਕਾਰ, ਬਾਬਾ ਸ਼ਿੰਗਾਰਾ ਸਿੰਘ ਪ੍ਰਚਾਰਕ ਪੰਜਾਬ,ਬਾਬਾ ਅਸ਼ਵਨੀ ਕਟਾਰੀਆ ਚੇਅਰਮੈਨ ਫਿਰੋਜ਼ਪੁਰ, ਬਾਬਾ ਲਖਬੀਰ ਸਿੰਘ ਹਲਕਾ ਪ੍ਰਧਾਨ ਬਾਘਾ ਪੁਰਾਣਾ ਤੋਂ ਇਲਾਵਾਂ ਹੋਰ ਸਮੁੱਚੇ ਪੰਜਾਬ ਦੇ ਸਾਧੂ ਸੰਤ ਮਹਾਂਪੁਰਸ਼ ਆਦਿ ਹਾਜ਼ਰ ਸਨ।