Home » ਬਾਲ ਮਜ਼ਦੂਰੀ ਨੂੰ ਠੱਲ੍ਹ ਪਾਉਣ ਲਈ ਦੁਕਾਨਾਂ, ਢਾਬੇ ਅਤੇ ਫੈਕਟਰੀਆਂ ਦੀ ਚੈਕਿੰਗ ਕੀਤੀ

ਬਾਲ ਮਜ਼ਦੂਰੀ ਨੂੰ ਠੱਲ੍ਹ ਪਾਉਣ ਲਈ ਦੁਕਾਨਾਂ, ਢਾਬੇ ਅਤੇ ਫੈਕਟਰੀਆਂ ਦੀ ਚੈਕਿੰਗ ਕੀਤੀ

by Rakha Prabh
23 views

ਮਾਨਸਾ, 08 ਜੂਨ ਡਿਪਟੀ ਕਮਿਸ਼ਨਰ ਸ੍ਰੀ ਟੀ.ਬੇਨਿਥ ਦੇ ਦਿਸ਼ਾ
ਨਿਰਦੇਸਾਂ ਹੇਠ ਲੇਬਰ ਇੰਸਪੈਕਟਰ ਸ੍ਰੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ
ਸੁਰੱਖਿਆ ਦਫਤਰ ਵੱਲੋ ਮਾਨਸਾ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਦੁਕਾਨਾਂ, ਢਾਬੇ,
ਫੈਕਟਰੀਆਂ ਵਿੱਚ ਚੈਕਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਬਾਲ ਸੁਰੱਖਿਆ ਅਫ਼ਸਰ ਡਾ. ਅਜੈ ਤਾਇਲ ਨੇ ਦੱਸਿਆ
ਕਿ ਵੱਖ ਵੱਖ ਥਾਵਾਂ ’ਤੇ ਚੈਕਿੰਗ ਦੌਰਾਨ ਦੁਕਾਨਦਾਰਾਂ, ਢਾਬਿਆਂ ਆਦਿ ਦੇ ਮਾਲਕਾਂ ਨੂੰ
ਹਦਾਇਤ ਕੀਤੀ ਗਈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ’ਤੇ ਲਾਉਣਾ
ਬੱਚਿਆਂ ਦੇ ਅਧਿਕਾਰਾ ਦੀ ਉਲੰਘਣਾ ਹੈ ਇਸ ਲਈ ਕਿਸੇ ਵੀ ਨਾਬਾਲਗ ਬੱਚੇ ਤੋਂ ਲੇਬਰ
ਦਾ ਕੰਮ ਨਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਕੰਮ ਕਰਦਾ ਪਾਇਆ
ਜਾਂਦਾ ਹੈ ਤਾਂ ਉਸ ਦੇ ਮਾਲਕ, ਦੁਕਾਨਦਾਰ ਨੂੰ ਸਜ਼ਾ ਅਤੇ ਜੁਰਮਾਨਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੇ ਅਧਿਕਾਰਾਂ ਦੀ ਕਿਤੇ ਵੀ ਉਲੰਘਣਾ ਹੋ ਰਹੀ
ਹੈ, ਤਾਂ ਉਸਦੀ ਸੂਚਨਾਂ 1098 ਅਤੇ ਜਿਲ੍ਹਾ ਬਾਲ ਸੁਰੱਖਿਆ ਦਫਤਰ ਵਿਖੇ ਦਿੱਤੀ ਜਾਵੇ।
ਇਸ ਮੌਕੇ ਚਾਈਲਡ ਪ੍ਰੋਟੈਕਸ਼ਨ ਤੋਂ ਸ੍ਰੀ ਹਰਦੀਪ ਕੁਮਾਰ ਤੋਂ ਇਲਾਵਾ ਲੇਬਰ ਵਿਭਾਗ ਦੇ
ਕਰਮਚਾਰੀ ਮੌਜੂਦ ਸਨ

Related Articles

Leave a Comment