Home » ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਨਗਰ ਕੀਰਤਨ

ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਨਗਰ ਕੀਰਤਨ

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ

by Rakha Prabh
140 views

ਮੱਲਾਂ ਵਾਲਾ (ਰੌਸ਼ਨ ਲਾਲ ਮਨਚੰਦਾ )-ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਸਹਾਰੀ ਮੱਲ ਜੀ ਅੱਕੂ ਮਸਤੇ ਕੇ ਗੁਰਮਤਿ ਸਮਾਗਮ ਕਰਵਾਏ ਗਏ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਦੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕਰਵਾਏ ਗਏ ਭੋਗ ਤੋ ਪਹਿਲਾਂ ਅੰਮ੍ਰਿਤ ਵੇਲੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆਂ ਗਿਆ ਜੋ ਪਿੰਡ ਦੀ ਪਰਿਕਰਮਾ ਕਰਕੇ ਮੁੜ ਗੁਰੂ ਘਰ ਆ ਕੇ ਸਮਾਪਤਿ ਹੋਇਆ, ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕਰਮ ਸਿੰਘ ਵਲੋ ਗੁਰਬਾਣੀ ਦਾ ਕੀਰਤਨ, ਕਵੀਸ਼ਰ ਜਥੇ,ਢਾਡੀ ਜਥੇ ਵਲੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਇਸ ਦਿਹਾੜੇ ਨੂੰ ਸਮਰਪਿਤ ਸਾਂਝ ਬਲੱਡ ਵਲਫੇਅਰ ਕਲੱਬ ਫਰੀਦਕੋਟ ਅਤੇ ਬਾਬਾ ਜੀਵਨ ਸਿੰਘ ਬਲੱਡ ਕਲੱਬ ਫਿਰੋਜ਼ਪੁਰ ਨੇ ਸਾਂਝੇ ਤੌਰ ਤੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੱਚੀ ਕੁ ਦੇ ਕਰੀਬ ਨੌਜਵਾਨਾਂ ਅਤੇ ਬੀਬੀਆਂ ਨੇ ਖੂਨ ਦਾਨ ਕੀਤਾ

Related Articles

Leave a Comment