ਸੰਗਰੂਰ, 16 ਸਤੰਬਰ (ਰਾਜੂ ਸਿੰਗਲਾ ) ਬਲਾਕ ਵਿਕਾਸ ਪੰਚਾਇਤ ਵਿਭਾਗ ਵਿਚ ਕੰਮ ਕਰਦੇ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦੀ ਅਹਿੰਮ ਮੀਟਿੰਗ ਸਾਂਝੀ ਪੰਚਾਇਤ ਸਕੱਤਰ ਯੂਨੀਅਨ ਦੇ ਪੰਜਾਬ ਪ੍ਰਧਾਨ ਸ਼੍ਰੀ ਜਸਵਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ ਸੰਗਰੂਰ ਵਿਖੇ ਹੋਈ। ਮੀਟਿੰਗ ਦੌਰਾਨ ਪੰਚਾਇਤ ਸਕੱਤਰ/ਗ੍ਰਾਮ ਸੇਵਕ ਦਾ ਇਕ ਕੇਡਰ ਵਾਲੀ ਫਾਈਲ ਬਾਰੇ ਸਕੱਤਰ ਅਤੇ ਗ੍ਰਾਮ ਸੇਵਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਮਹਿਕਮੇ ਵਿੱਚ ਆਉਂਦੀਆਂ ਕਈ ਤਰ੍ਹਾ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤਾ ਗਈ। ਇਸ ਮੀਟਿੰਗ ਵਿੱਚ ਸਟੇਟ ਕਮੇਟੀ ਮੈਂਬਰ ਨਿਸ਼ਾਨ ਸਿੰਘ ਖਹਿਰਾ,ਰਾਮ ਪਾਲ ਸਿੰਘ, ਸ਼ਿੰਦਰਪਾਲ ਸਿੰਘ,ਰਾਜਿੰਦਰ ਕੁਮਾਰ , ਦਵਿੰਦਰ ਸਿੰਘ ,ਵਰਿੰਦਰ ਕੁਮਾਰ, ਜਿਲ੍ਹਾ ਪ੍ਰਧਾਨ ਸੰਗਰੂਰ ਹਰਦੀਪ ਸਿੰਘ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਰਨਾਲਾ, ਜਿਲ੍ਹਾ ਪ੍ਰਧਾਨ ਪਵਿਤਰ ਸਿੰਘ ਮਲੇਰ ਕੋਟਲਾ ਬਲਾਕ ਪ੍ਰਧਾਨ ਬਲਜੀਤ ਸਿੰਘ ਭਵਾਨੀਗੜ੍ਹ,ਹਰਵਿੰਦਰ ਸਿੰਘ ਸੰਗਰੂਰ,ਕੁਲਦੀਪ ਸਿੰਘ ਸੁਨਾਮ,ਜਗਦੇਵ ਸਿੰਘ ਧੂਰੀ,ਕੁਲਦੀਪ ਸਿੰਘ ਸ਼ੇਰਪੁਰ, ਅਜਾਇਬ ਸਿੰਘ ਦਿੜਬਾ, ਰਣਜੋਧ ਸਿੰਘ ਮਾਲੇਰਕੋਟਲਾ, ਪਵਿੱਤਰ ਸਿੰਘ ਅਮਰਗੜ੍ਹ , ਅਹਿਮਦਗੜ੍ਹ, ਪਿਰਥੀ ਸਿੰਘ ਮੂਨਕ ,ਵਰਿੰਦਰ ਸਿੰਘ ਲਹਿਰਾ ਗਾਗਾ ਆਦਿ ਹਾਜ਼ਰ ਸਨ। ਮੀਟਿੰਗ ਵਿੱਚ ਜੱਥੇਬੰਦਕ ਆਗੂ ਗੁਰਪ੍ਰੀਤ ਸਿੰਘ ਮੰਗਾ, ਇਕਬਾਲ ਸਿੰਘ , ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਪ੍ਰਧਾਨ ਜਸਮੇਲ ਸਿੰਘ ਗੋਰਾ ਆਦਿ ਹਾਜ਼ਰ ਸਨ ।
ਸਾਂਝੀ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਹੋਈ
ਪੰਜਾਬ ਸਰਕਾਰ ਬੀਡੀਪੀਓ ਵਿਭਾਗ ਚ ਕੰਮ ਕਰਦੇ ਸਕੱਤਰ ਤੇ ਗ੍ਰਾਮ ਸੇਵਕਾਂ ਨੂੰ ਇੱਕ ਕੇਡਰ ਦੇਵੇ: ਆਗੂ
previous post