ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆਂ ਕਿ ਸੰਨੀ ਸਿੰਘ ਵਾਸੀ ਨਿਊ ਪ੍ਰਤਾਪ ਨਗਰ, ਬਟਾਲਾ ਰੋਡ, ਅੰਮ੍ਰਿਤਸਰ ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਹ ਪੁਰੀ ਪੈਲੇਸ ਵਿੱਚ ਬਤੋਰ ਮੈਨੇਜਰ ਡਿਊਟੀ ਕਰਦਾ ਹੈ ਤੇ ਮਿਤੀ 21-6-23 ਨੂੰ ਉਹ ਵਕਤ ਕਰੀਬ 9 ਵਜ਼ੇ ਰਾਤ ਨੂੰ ਆਪਣੇ ਮੋਟਰਸਾਇਕਲ ਮਾਰਕਾ ਸਪਲੈਡਰ ਰੰਗ ਕਾਲਾ ਪਰ ਸਵਾਰ ਹੋ ਕਿ ਪੈਲੇਸ, ਹੁਸੈਨਪੁਰਾ ਚੌਕ, ਅੰਮ੍ਰਿਤਸਰ ਵਿੱਖੇ ਗਿਆ ਸੀ ਤੇ ਮੋਟਰਸਾਇਕਲ ਨੂੰ ਪੈਲੇਸ ਦੇ ਬਾਹਰ ਸੜਕ ਤੇ ਖੜਾ ਕੀਤਾ ਸੀ। ਜੋ ਮਿਤੀ 22-6-23 ਨੂੰ ਸਵੇਰੇ 8 ਵਜ਼ੇ ਵੇਖਿਆ ਤਾਂ ਉਸਦਾ ਮੋਟਰਸਾਇਕਲ ਉੱਥੇ ਨਹੀ ਸੀ। ਜਿਸਨੂੰ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਜਿਸਤੇ ਮੁਕੱਦਮਾਂ ਮੁਕੱਦਮਾਂ ਨੰਬਰ 116 ਮਿਤੀ 23-06-2023 ਜੁਰਮ 379,411 ਭ:ਦ:, ਥਾਣਾ ਏ ਡਵੀਜ਼ਨ, ਅੰਮ੍ਰਿਤਸਰ ਦਰਜ਼ ਕੀਤਾ ਗਿਆ। ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਸੁਖਬੀਰ ਸਿੰਘ ਉਰਫ਼ ਕੁੱਕੂ ਪੁੱਤਰ ਪੁੱਤਰ ਮੱਸਾ ਸਿੰਘ ਵਾਸੀ ਪਿੰਡ ਕਿਰਤੋਵਾਲ ਖੁਰਦ, ਥਾਣਾ ਪੱਟੀ, ਜਿਲ੍ਹਾ ਤਰਨ ਤਾਰਨ ਨੂੰ ਕਾਬੂ ਕਰਕੇ ਇਸ ਪਾਸੋਂ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇ