ਜ਼ੀਰਾ/16 ਫਰਵਰੀ ( ਜੀ.ਐਸ.ਸਿੱਧੂ ) : ਪੰਜਾਬ ਮੁਲਾਜ਼ਮ ਅਤੇ ਪੈਨਸਨਰਜ਼ ਸਾਂਝਾ ਫਰੰਟ ਸੱਦੇ ਤਹਿਤ ਗੁਰਦੇਵ ਸਿੰਘ ਸਿੱਧੂ ਜਿਲਾ ਪ੍ਰਧਾਨ ਪ.ਸ.ਸ.ਫ, ਅਮਨਦੀਪ ਸਿੰਘ ਸੂਬਾ ਪ੍ਰਧਾਨ ਨਗਰ ਕੌਂਸਲ ਮੁਲਾਜ਼ਮ ਯੂਨੀਅਨ, ਅਵਤਾਰ ਸਿੰਘ ਟੈਕਨੀਕਲ ਸਰਵਿਸਿਜ ਯੂਨੀਅਨ, ਐਸ.ਪੀ ਰਾਮ ਪ੍ਰਕਾਸ਼ ਪੁਲਿਸ ਪੈਂਨਸਨਰਜ ਵੈਲਫੇਅਰ ਐਸੋਸੀਏਸ਼ਨ, ਦਵਿੰਦਰ ਸਿੰਘ ਪ੍ਰਧਾਨ ਪੰਜਾਬ ਰੋਡਵੇਜ ਇੰਟਕ, ਗੋਪੀ ਪ੍ਰਧਾਨ, ਜੱਗਾ ਪ੍ਰਧਾਨ ਪਨ ਬੱਸ ਵਰਕਰ ਯੂਨੀਅਨ ਦੀ ਪ੍ਰਧਾਨਗੀ ਹੇਠ ਮੇਨ ਚੌਕ ਜ਼ੀਰਾ ਵਿਖੇ ਕੇਂਦਰ ਅਤੇ ਰਾਜ ਸਰਕਾਰ ਵਿਰੁੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਸਾਂਝੇ ਫਰੰਟ ਦੀਆਂ ਸ਼ਾਮਲ ਜਥੇਬੰਦੀਆਂ ਪ.ਸ.ਸ.ਫ ( ਰਾਣਾ ), ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸਨ, ਹੈਲਥ ਵਿਭਾਗ, ਪੈਂਨਸਨਰਜ ਵੈਲਫੇਅਰ ਐਸੋਸੀਏਸਨ, ਟੈਕਨੀਕਲ ਸਰਵਿਸਿਜ ਯੂਨੀਅਨ, ਫਾਰੇਸਟ ਪੈਨਸਨਰਜ, ਜੰਗਲਾਤ ਵਰਕਰਜ਼ ਯੂਨੀਅਨ, ਪੀਡਬਲਿਊਡੀ ਫੀਲਡ ਵਰਕਸਾਪ ਵਰਕਰਜ ਯੂਨੀਅਨ , ਗੌਰਮਿੰਟ ਟੀਚਰਜ ਯੂਨੀਅਨ, ਨਗਰ ਕੌਂਸਲ ਮੁਲਾਜਮ ਯੂਨੀਅਨ, ਸਿਹਤ ਵਿਭਾਗ, ਪਨ ਬੱਸ ਵਰਕਰ ਯੂਨੀਅਨ, ਪੰਜਾਬ ਰੋਡਵੇਜ ਯੂਨੀਅਨ (ਇੰਟਕ) ਨਹਿਰ ਵਿਭਾਗ ਪਟਵਾਰ ਯੂਨੀਅਨ, ਮੰਡੀ ਬੋਰਡ ਵਰਕਰਜ ਯੂਨੀਅਨ, ਫੂਡ ਸਪਲਾਈ ਵਰਕਰਜ ਯੂਨੀਅਨ ਅਤੇ ਆਜਾਦ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਟੀ.ਐਸ.ਯੂ ਦੇ ਆਗੂ ਬਲਕਾਰ ਸਿੰਘ ਭੁੱਲਰ, ਸੁਖਦੇਵ ਸਿੰਘ ਬੱਗੀ ਪਤਨੀ, ਬਲਵਿੰਦਰ ਸਿੰਘ ਭੁੱਟੋ, ਬਲਵਿੰਦਰ ਸਿੰਘ ਸੰਧੂ ਜੀਟੀਯੂ, ਦਵਿੰਦਰ ਸਿੰਘ ਪ੍ਰਧਾਨ ਇੰਟਕ, ਨਿਸ਼ਾਨ ਸਿੰਘ ਸਹਿਜਾਦੀ ਆਗੂ ਜੰਗਲਾਤ ਵਰਕਰਜ ਯੂਨੀਅਨ, ਸੁਲੱਖਣ ਸਿੰਘ ਜਨਰਲ ਸਕੱਤਰ ਪੀਡਬਲਿਊਡੀ ਫੀਲਡ ਵਰਕਰਜ਼ ਯੂਨੀਅਨ, ਬਲਰਾਮ ਸ਼ਰਮਾਂ ਜ਼ਿਲਾ ਪ੍ਰਧਾਨ ਡੀ.ਟੀ.ਐਫ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਦੀਆਂ ਸਮੁੱਚੀਆਂ ਟ੍ਰੇਡ ਯੂਨੀਅਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ- ਮਜ਼ਦੂਰ ਮੁਲਾਜ਼ਮ ਨੀਤੀਆਂ ਖਿਲਾਫ਼ ਅਤੇ ਕਾਰਪੋਰੇਟ ਪੱਖੀ ਲੋਕ ਮਾਰੂ ਨੀਤੀਆਂ ਖਿਲਾਫ ਵੱਡੀ ਪੱਧਰ ਤੇ ਪਹਿਲਾਂ ਮੰਤਰੀਆਂ, ਵਿਧਾਇਕਾ ਅੱਗੇ ਧਰਨੇ ਰੈਲੀਆਂ ਕਰਨ ਉਪਰੰਤ ਮੰਗ ਪੱਤਰ ਸੌਂਪੇ ਗਏ ਪਰ ਸਰਕਾਰ ਦਾ ਰਵਈਆ ਟੱਸ ਤੋਂ ਮੱਸ ਨਹੀਂ ਹੋਇਆ। ਉਨਾਂ ਕਿਹਾ ਕਿ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀਆਂ ਭੱਖਦੀਆਂ ਮੰਗਾਂ ਠੇਕੇ ਤੇ ਕੰਮ ਕਰਦੇ ਮੁਲਾਜਮ ਪੱਕੇ ਕਰਨੇ, ਪੈਨਸਨਰਾਂ ਲਈ 2. 59 ਦਾ ਗੁਣਾਕ ਅਤੇ ਨੈਸਨਲ ਸੋਧ ਵਿਧੀ ਅਨੁਸਾਰ ਪੈਨਸਨਾਂ ਸੋਧਣਾ ਕੇਂਦਰ ਸਰਕਾਰ ਦੀ ਤਰਜ ਤੇ ਡੀਏ ਵਿੱਚ ਵਾਧਾ ਅਤੇ ਪੁਰਾਣੀ ਪੈਨਸਨ ਬਹਾਲ ਕਰਨ ਆਦਿ ਵਰਗੀਆਂ ਮੰਗਾਂ ਬਾਰੇ ਚੋਣ ਵਾਅਦਿਆਂ ਨੂੰ ਦਰ ਕਿਨਾਰ ਕਰਕੇ ਲਾਰਾ – ਲੱਪਾ ਲਾਊ ਨੀਤੀ ਤੋ ਤੰਗ ਆ ਕੇ ਦੇਸ਼ ਪੱਧਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਹੜਤਾਲ ਕਰਨੀ ਪਈ ਹੈ। ਇਸ ਮੌਕੇ ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ, ਰਾਜ ਕੁਮਾਰ ਬਲਾਕ ਪ੍ਰਧਾਨ ਮੱਖੂ ਦੋਵੇਂ ਪ.ਸ.ਸ.ਫ, ਜੋਗਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ, ਰਾਮੇਸ਼ ਕੁਮਾਰ ਬਲਾਕ ਸਕੱਤਰ ਪੀਡਬਲਿਊਡੀ ਫੀਲਡ, ਜਸਵਿੰਦਰ ਰਾਜ ਰੇਂਜ ਪ੍ਰਧਾਨ ਗੁਰਬੀਰ ਸਿੰਘ ਸਹਿਜਾਦੀ ਸਰਕਲ ਸਕੱਤਰ ਜੰਗਲਾਤ ਵਰਕਰਜ ਯੂਨੀਅਨ, ਦਮਨ ਸ਼ਰਮਾ ਮਿਉਂਸਪਲ ਮੁਲਾਜਮਾ ਯੂਨੀਅਨ, ਦੀਪਕ ਕੁਮਾਰ ਸਿਹਤ ਵਿਭਾਗ ਦੇਸ ਰਾਜ ਨਹਿਰ ਪਟਵਾਰੀ ਯੂਨੀਅਨ, ਜਪਿੰਦਰ ਸਿੰਘ ਸਿੱਧੂ ਮੰਡੀ ਬੋਰਡ, ਕਿੱਕਰ ਸਿੰਘ ਪ੍ਰਧਾਨ ਪੈਂਨਸਨਰਜ ਯੂਨੀਅਨ, ਜਗੀਰ ਸਿੰਘ, ਭੁਪਿੰਦਰ ਸਿੰਘ, ਹਰਪਾਲ ਸਿੰਘ, ਜੋਗਿੰਦਰ ਸਿੰਘ ਕੰਡਿਆਲ ਜੀ.ਟੀ.ਯੂ, ਗਗਨਦੀਪ ਬਰਾੜ, ਗੁਰਪ੍ਰੀਤ ਸਿੰਘ ਮੱਲੋਕੇ, ਗੁਰਦੇਵ ਸਿੰਘ ਭਾਗੋਕੇ ਡੀ.ਟੀ.ਐਫ, ਬਲਦੇਵ ਸਿੰਘ ਬੰਬ ਰਿਟਾ: ਫੌਜੀ ਯੂਨੀਅਨ, ਸੁਰਜੀਤ ਸਿੰਘ ਪੈਨਸ਼ਨਰਜ਼ ਏਟਕ, ਨਿਸ਼ਾਨ ਸਿੰਘ ਸਿੱਧੂ, ਸਾਧੂ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ ਜ਼ੀਰਾ, ਰੋਹਿਤ ਕਰੇਤਿਆ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਜ਼ੀਰਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਤਰਸੇਮ ਸਿੰਘ ਬਿਜਲੀ ਬੋਰਡ ਨੇ ਬਾਖੂਬੀ ਨਿਭਾਈ।