Home » ਪਲਾਸਟਿਕ ਦੇ ਕੱਪ ਅਤੇ ਗਲਾਸ ਕੀਤੇ ਜਬਤ- ਹੋਵੇਗੀ ਕਾਨੂੰਨੀ ਕਾਰਵਾਈ

ਪਲਾਸਟਿਕ ਦੇ ਕੱਪ ਅਤੇ ਗਲਾਸ ਕੀਤੇ ਜਬਤ- ਹੋਵੇਗੀ ਕਾਨੂੰਨੀ ਕਾਰਵਾਈ

by Rakha Prabh
38 views
ਅੰਮਿ੍ਤਸਰ, 21 ਜੂਨ ( ਰਣਜੀਤ ਸਿੰਘ ਮਸੌਣ / ਕੁਸ਼ਾਲ ਸ਼ਰਮਾਂ)
ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਉੱਤੇ ਲਗਾਈ ਗਈ ਪਾਬੰਦੀ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਇੱਕ ਗੱਤਾ ਫੈਕਟਰੀ ਵਿੱਚ ਛਾਪਾ ਮਾਰਕੇ ਸਿੰਗਲ ਯੂਜ ਪਲਾਸਟਿਕ ਦੇ ਬਣੇ ਕੱਪ ਅਤੇ ਗਿਲਾਸ ਵੱਡੀ ਮਾਤਰਾ ਵਿੱਚ ਬਰਾਮਦ ਕਰਕੇ ਉਕਤ ਫਰਮ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਵਾਤਾਵਰਣ ਦੇ ਮੁੱਦੇ ਉਤੇ ਅੱਜ ਹੀ ਕੀਤੀ ਗਈ ਮੀਟਿੰਗ ਵਿੱਚ ਡਿਪਟੀ ਕਮਿਸਨਰ ਅਮਿਤ ਤਲਵਾੜ ਨੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ। ਪ੍ਰਦੂਸਣ ਕੰਟਰੋਲ ਵਿਭਾਗ ਦੇ ਐਸ.ਡੀ.ਓ. ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਉਕਤ ਪਲਾਸਟਿਕ ਦਾ ਸਮਾਨ ਗੱਤਾ ਫੈਕਟਰੀ ਦੀ ਚੈਕਿੰਗ ਦੌਰਾਨ ਮਿਲਿਆਂ ਅਤੇ ਫੈਕਟਰੀ ਦੇ ਨੁਮਾਇੰਦੇ ਨੇ ਦੱਸਿਆ ਕਿ ਇਹ ਸਮਾਨ ਮਾਰਕੀਟ ਵਿੱਚੋਂ ਖਰੀਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਸ. ਆਰ.ਕੇ. ਪੈਕਰਸ ਵਿਰੁੱਧ ਵਾਤਾਵਰਣ ਨਿਯਮਾਂ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਕੁਰਨੇਸ਼ ਗਰਗ ਚੀਫ ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਦੀਆਂ 19 ਵਸਤਾਂ ਦੀ ਵਰਤੋਂ ਉਤੇ ਪਾਬੰਦੀ ਹੈ ਅਤੇ ਜੋ ਵੀ ਇਸ ਨੂੰ ਬਨਾਉਣ, ਵੇਚਣ, ਖਰੀਦਣ, ਵਰਤਣ, ਜਮਾਂ ਕਰਨ ਦਾ ਕੰਮ  ਕਰੇਗਾ, ਉਸ ਵਿਰੁੱਧ ਕਾਰਵਾਈ ਹੋਵੇਗੀ।
ਕੈਪਸ਼ਨ
ਸਿੰਗਲ ਯੂਜ ਪਲਾਸਟਿਕ ਦੇ ਸਮਾਨ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ।

Related Articles

Leave a Comment