ਲੁਧਿਆਣਾ (ਕਰਨੈਲ ਸਿੰਘ ਐੱਮ ਐੱਸ)
ਕਿਸਾਨ ਮੇਲੇ ਮੌਕੇ ਤੇ ਮਨੁੱਖਤਾ ਦੇ ਭਲੇ ਲਈ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 660ਵਾਂ ਮਹਾਨ ਖੂਨਦਾਨ ਕੈਂਪ ਜਸਵੰਤ ਸਿੰਘ ਛਾਪਾ ਜਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਅਤੇ ਨਸੀਬ ਕੈਂਸਰ ਕੇਅਰ ਸੈਂਟਰ ਦੇ ਸਹਿਯੋਗ ਨਾਲ ਪੰਜਾਬ ਐਗ੍ਰਰੀਕਲਚਰ ਯੂਨੀਵਰਸਿਟੀ (ਪੀ.ਏ.ਯੂ) ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਦੋ ਦਿਨਾਂ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿਸਾਨ ਮੇਲੇ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਸਾਥੀਆਂ ਵੱਲੋਂ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ। ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਕਿਸਾਨ ਦੇਸ਼ ਨੂੰ ਅਨਾਜ ਨੂੰ ਪੈਦਾ ਕਰਕੇ ਦਿੰਦੇ ਹਨ ਉਥੇ ਕਿਸਾਨ ਸਮਾਜ ਭਲਾਈ ਦੇ ਕੰਮਾਂ ਵਿੱਚ ਮੂਹਰੇ ਹੋ ਕੇ ਰੋਲ ਨਿਭਾਉਂਦੇ ਹਨ ਅੱਜ ਕਿਸਾਨ ਮੇਲੇ ਤੇ ਕਿਸਾਨਾਂ ਨੇ ਮਰੀਜ਼ਾਂ ਲਈ ਖੂਨਦਾਨ ਕਰਕੇ ਬਹੁਤ ਵੱਡੀ ਸੇਵਾ ਕੀਤੀ ,ਉਨ੍ਹਾ ਕਿਹਾ ਕਿਸਾਨ ਆਪਣੇ ਅਤੇ ਮਜ਼ਲੂਮਾਂ ਦੀ ਅਵਾਜ ਬੁਲੰਦ ਕਰਨ ਵਾਲੇ ਫਿਰਕਾ ਹੈ ਅਤੇ ਹਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ। ਇਸ ਮੌਕੇ ਤੇ ਡਾ: ਸਤਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ ਨੇ ਕਿਹਾ ਖੂਨਦਾਨ ਕੈਂਪ ਰਾਹੀਂ ਕਈ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ।ਇਸ ਮੌਕੇ ਤੇ ਸੁਖਬੀਰ ਸਿੰਘ ਜਾਖੜ ਉਘੇ ਸਮਾਜ ਸੇਵੀ, ਡਾ: ਸੰਜੀਵ ਚੌਹਾਨ,ਡਾ: ਕੁਲਵੀਰ ਸਿੰਘ ਸੈਣੀ, ਡਾ: ਹਰਪ੍ਰੀਤ ਸਿੰਘ, ਡਾ: ਹਰਮੀਤ ਸਿੰਘ ਸਰਲਾਰ,ਰਸਪ੍ਰੀਤ ਸਿੰਘ ਖਾਲਸਾ ਮਾਨਸਾ, ਮਨਜੀਤ ਸਿੰਘ ਗ਼ਰੀਬ,ਜਸਕਰਨ ਸਿੰਘ,ਲਾਲ ਸਿੰਘ ਪੂਨੀਆਂ,ਦਿਨੇਸ਼ ਕੁਮਾਰ ਹਾਜ਼ਰ ਸਨ