Home » ਗੁਰਦੁਆਰਾ ਸੁਖਦੇਵ ਪੁਰੀ ਰੌਂਤਾਪੁਰ ਕਲਾਂ ਵਿਖੇ 40ਵਾਂ ਸਾਲਾਨਾ ਗੁਰਮਤਿ ਸਮਾਗਮ 24 ਨੂੰ

ਗੁਰਦੁਆਰਾ ਸੁਖਦੇਵ ਪੁਰੀ ਰੌਂਤਾਪੁਰ ਕਲਾਂ ਵਿਖੇ 40ਵਾਂ ਸਾਲਾਨਾ ਗੁਰਮਤਿ ਸਮਾਗਮ 24 ਨੂੰ

by Rakha Prabh
78 views
ਲੁਧਿਆਣਾ ( ਕਰਨੈਲ ਸਿੰਘ ਐੱਮ ਏ)   ਗੁਰਦੁਆਰਾ ਸੁਖਦੇਵ ਪੁਰੀ ਰੌਂਤਾਪੁਰ ਕਲਾਂ ਸ਼ਾਹਜਹਾਨਪੁਰ, ਉੱਤਰ ਪ੍ਰਦੇਸ਼ ਵਿਖੇ ਬ੍ਰਹਮ- ਗਿਆਨੀ ਸੰਤ ਸੁਖਦੇਵ ਸਿੰਘ ਜੀ ਦੀ ਯਾਦ ਵਿੱਚ 40ਵਾਂ ਸਾਲਾਨਾ ਗੁਰਮਤਿ ਸਮਾਗਮ 24 ਸਤੰਬਰ ਦਿਨ ਐਤਵਾਰ ਨੂੰ ਬੜੇ ਸ਼ਰਧਾ ਅਤੇ ਪ੍ਰੇਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦਿਹਾੜੇ ਸਵੇਰੇ 9:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਸਵੇਰੇ ਦਸ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਮਹੰਤ ਕਰਮਜੀਤ ਸਿੰਘ ਜੀ ‘ਸੇਵਾਪੰਥੀ’ ਪ੍ਰਧਾਨ, ਸੇਵਾਪੰਥੀ ਅੱਡਣ ਸ਼ਾਹੀ ਸਭਾ  ,ੇਯਮੁਨਾ ਨਗਰ, ਮਹੰਤ ਚਮਕੌਰ ਸਿੰਘ ਜੀ ‘ਸੇਵਾ ਪੰਥੀ’ ਪਟਿਆਲਾ,  ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ ,ਪ੍ਰੋਫੈਸਰ ਭੁਪਿੰਦਰ ਸਿੰਘ ਜੀ ਪਾਰਸ ਮਣੀ ਢਾਡੀ ਜੱਥਾ ਅੰਮ੍ਰਿਤਸਰ, ਸੰਤ ਬਾਬਾ ਸੁਰਜਨ ਸਿੰਘ ਜੀ ਮੱਲਪੁਰੀ ਵਾਲੇ,ਭਾਈ ਅਵਤਾਰ ਸਿੰਘ ਜੀ ਹੈੱਡਗ੍ਰੰਥੀ , ਭਾਈ ਗੁਰਮੀਤ ਸਿੰਘ ਜੀ ,ਭਾਈ ਤਜਿੰਦਰ ਸਿੰਘ ਜੀ, ਭਾਈ ਜਸਬੀਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਅਲੀਗੰਜ਼ ਲਖਨਊ ਗੁਰਬਾਣੀ ਦੀ ਰਸ ਭਿੰਨੇ ਕੀਰਤਨ ,ਗੁਰ ਇਤਿਹਾਸ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰਬਾਣੀ ਡੋਟ ਨੈਟ ਅਤੇ ਯੂ ਟਿਊਬ ਚੈਨਲ ਤੇ ਕੀਤਾ ਜਾਵੇਗਾ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਮਹੰਤ ਹਰਵਿੰਦਰ ਸਿੰਘ ਜੀ ‘ਸੇਵਾਪੰਥੀ’ ਮੁੱਖ ਸੇਵਾਦਾਰ, ਸੰਤ ਗਿਆਨੀ ਸਤਨਾਮ ਸਿੰਘ ਜੀ ‘ਸੇਵਾਪੰਥੀ’ ਸ਼੍ਰੋਮਣੀ ਸੰਪਰਦਾਇ ਟਕਸਾਲ ਭਾਈ ਮਨੀ ਸਿੰਘ ਜੀ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।

Related Articles

Leave a Comment