ਜ਼ੀਰਾ, 14 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਫੂਡ ਕਾਰਪੋਰੇਸ਼ਨ ਏਜੰਸੀ ਇੰਡੀਆ ਦਿ ਜੀਰਾ ਬ੍ਰਾਂਚ ਵਲੋਂ ਅੱਜ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪੋਸ਼ਨ ਮਹੀਨਾ ਸਕੀਮ ਸਬੰਧੀ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਤੋਂ ਇਲਾਵਾ ਹੋਰ ਕਈ ਸ਼ੈਲਰ ਮਾਲਕਾਂ ਨੇ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ । ਇਸ ਮੌਕੇ ਪ੍ਰਬੰਧਕ ਸੋਹਣ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆ ਬੱਚਿਆਂ ਨੂੰ ਦੱਸਿਆ ਕਿ ਫੂਡ ਕਾਰਪੋਰੇਸ਼ਨ ਇੰਡੀਆ ਕਿਸ ਤਰ੍ਹਾਂ ਖਾਦ ਪਦਾਰਥ ਇਕੱਠੇ ਕਰਦੀ ਹੈ ਅਤੇ ਉਹਨਾਂ ਦੀ ਪੌਸ਼ਟਿਕ ਤੱਤਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਗਿਰਾਵਟ ਨਾ ਆਵੇ ਇਸ ਗੱਲ ਦਾ ਖ਼ਿਆਲ ਰੱਖਦਿਆਂ ਕਿਸ ਤਰ੍ਹਾਂ ਉਹਨਾਂ ਖਾਦ ਪਦਾਰਥ ਦੀ ਸਾਂਭ-ਸੰਭਾਲ ਕਰਦੀ ਹੈ। ਉਨ੍ਹਾਂ ਦੱਸਿਆ ਕੀ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਲੋਕ ਕਲਿਆਣਕਾਰੀ ਯੋਜਨਾ ਦੇ ਤਹਿਤ ਕਿਸ ਪ੍ਰਕਾਰ ਇਨ੍ਹਾਂ ਖਾਦ ਪਦਾਰਥਾਂ ਨੂੰ ਅੱਗੇ ਭੇਜਿਆ ਜਾਂਦਾ ਹੈ। ਇਸ ਮੌਕੇ ਸੁਖਦੇਵ ਬਿੱਟੂ ਵਿਜ ਵੱਲੋਂ ਵੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸ਼ੈਲਰ ਮਾਲਕਾਂ ਵਲੋਂ ਆਪਣੇ ਸ਼ੈਲਰਾਂ ਵਿੱਚ ਕਿਸ ਤਰਾਂ ਚੌਲ ਤਿਆਰ ਕੀਤੇ ਜਾਂਦੇ ਹਨ ਅਤੇ ਕਿਸ ਪ੍ਰਕਾਰ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪਿਲ ਰਿਸ਼ੀ, ਸਤਪਾਲ ਨਰੂਲਾ, ਵੀਰ ਜੈਨ,ਬਲਵੰਤ ਢਿੱਲੋ ,ਬਿੱਟੂ ਪਾਸੀ, ਅਨਸਰ ਅਹਿਮਦ, ਸਲੀਮ ਮੁਹੰਮਦ, ਹਿਰਤੂੰਰਾਜ, ਫਰਜ਼ ਆਲਮ, ਪ੍ਰਿਤਪਾਲ ਸਿੰਘ , ਗੁਰ ਕਰਨਬੀਰ ਸਿੰਘ, ਹਰਪ੍ਰੀਤ ਸਿੰਘ , ਇਰਫਾਨ ਸਦੀਕੀ ਆਦਿ ਹਾਜਰ ਸਨ