ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ / ਸੁਖਦੇਵ ਮੋਨੂੰ) ਨਾਵਲਟੀ ਚੌਂਕ ਤੇ ਟ੍ਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਏ.ਐਸ.ਆਈ ਪਵਨ ਕੁਮਾਰ ਸਮੇਂਤ ਸਾਥੀ ਕਰਮਚਾਰੀਆਂ ਨਾਲ ਚੌਂਕ ਵਿੱਖੇ ਤਾਇਨਾਤ ਸਨ ਤਾਂ ਡਿਊਟੀ ਕਰਦੇ ਸਮੇਂ ਸੜਕ ਤੇ ਡਿੱਗਾ ਇੱਕ ਮੋਬਾਇਲ ਫ਼ੋਨ ਮਿਲਿਆ। ਜੋ ਇਹ ਮੋਬਾਇਲ ਫ਼ੋਨ ਦੇ ਅਸਲ ਮਾਲਕ ਦਾ ਪਤਾ ਕਰਕੇ ਉਸਦੇ ਹਵਾਲੇ ਕੀਤਾ ਗਿਆ। ਇਸ ਮੋਬਾਇਲ ਫ਼ੋਨ ਦੀ ਮਾਲਕ ਲੜਕੀ ਦੀਪਿਕਾ ਵਾਸੀ ਅੰਮ੍ਰਿਤਸਰ ਸੀ ਨੇ ਦੱਸਿਆ ਕਿ ਉਹ, ਆਪਣੀਆਂ ਸਹੇਲੀਆਂ ਨਾਲ ਆਟੋ ਰਿਕਸ਼ਾਂ ਤੇ ਸਵਾਰ ਹੋ ਕੇ ਲਾਰੇਂਸ ਰੋਡ ਵਿੱਖੇ ਆਏ ਸਨ। ਇਸ ਦੌਰਾਨ ਉਸਦਾ ਮੋਬਾਇਲ ਰਸਤੇ ਵਿੱਚ ਅਚਾਨਕ ਕਿੱਤੇ ਡਿੱਗ ਗਿਆ ਸੀ। ਮੋਬਾਇਲ ਫੋਨ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਵੱਲੋਂ ਟ੍ਰੈਫਿਕ ਪੁਲਿਸ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ, ਉਹਨਾਂ ਦਾ ਧੰਨਵਾਦ ਕੀਤਾ।