Home » ਸਵੱਛਤਾ ਸਰਵੇਖਣ ’ਚ ਪੰਜਾਬ ਪੱਛੜਿਆ, ਇੰਦੌਰ ਲਗਾਤਾਰ 6ਵੀਂ ਵਾਰ ਬਣਿਆ ਦੇਸ਼ ਦਾ ਸਭ ਤੋਂ ਸਾਫ ਸ਼ਹਿਰ

ਸਵੱਛਤਾ ਸਰਵੇਖਣ ’ਚ ਪੰਜਾਬ ਪੱਛੜਿਆ, ਇੰਦੌਰ ਲਗਾਤਾਰ 6ਵੀਂ ਵਾਰ ਬਣਿਆ ਦੇਸ਼ ਦਾ ਸਭ ਤੋਂ ਸਾਫ ਸ਼ਹਿਰ

by Rakha Prabh
165 views

ਸਵੱਛਤਾ ਸਰਵੇਖਣ ’ਚ ਪੰਜਾਬ ਪੱਛੜਿਆ, ਇੰਦੌਰ ਲਗਾਤਾਰ 6ਵੀਂ ਵਾਰ ਬਣਿਆ ਦੇਸ਼ ਦਾ ਸਭ ਤੋਂ ਸਾਫ ਸ਼ਹਿਰ
ਨਵੀਂ ਦਿੱਲੀ, 2 ਅਕਤੂਬਰ : ਮੱਧ ਪ੍ਰਦੇਸ਼ ਦੇ ਇੰਦੌਰ ਨੂੰ ਲਗਾਤਾਰ 6ਵੀਂ ਵਾਰ ਦੇਸ਼ ਦਾ ਸਭ ਤੋਂ ਸਾਫ ਸ਼ਹਿਰ ਹੋਣ ਦਾ ਮਾਣ ਮਿਲਿਆ ਹੈ। ਇਸ ਤੋਂ ਬਾਅਦ ਗੁਜਰਾਤ ’ਚ ਸੂਰਤ ਅਤੇ ਮਹਾਰਾਸਟਰ ’ਚ ਨਵੀਂ ਮੁੰਬਈ ਦਾ ਨੰਬਰ ਆਉਂਦਾ ਹੈ। ਕੇਂਦਰ ਸਰਕਾਰ ਦੇ ਸਾਲਾਨਾ ਸਵੱਛਤਾ ਸਰਵੇਖਣ ਦਾ ਨਤੀਜਾ ਸ਼ਨਿੱਚਰਵਾਰ ਨੂੰ ਜਾਰੀ ਕੀਤਾ ਗਿਆ।
ਇਸ ਸਰਵੇਖਣ ’ਚ ਪੰਜਾਬ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਹੈ। ਰਾਸਟਰਪਤੀ ਦ੍ਰੋਪਦੀ ਮੁਰਮੂ ਨੇ ਆਯੋਜਿਤ ਇੱਕ ਸਮਾਰੋਹ ’ਚ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੇਂਦਰੀ ਮਕਾਨ ਉਸਾਰੀ ਅਤੇ ਸਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ। ਹੁਣ ਸਫਾਈ ਮਿਸਨ ਤਹਿਤ ਕੂੜਾ ਮੁਕਤ ਸ਼ਹਿਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।

You Might Be Interested In

ਸਰਵੇਖਣ ਤੋਂ ਬਾਅਦ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ’ਚ ਸਭ ਤੋਂ ਉੱਪਰ ਮੱਧ ਪ੍ਰਦੇਸ ਦਾ ਨਾਂ ਹੈ, ਜਿਸ ਨੂੰ ਸਵੱਛ ਸਰਵੇਖਣ ਸਨਮਾਨ 2022 ਦਿੱਤਾ ਜਾਵੇਗਾ। ਇਸ ਤੋਂ ਬਾਅਦ ਗੁਜਰਾਤ ਅਤੇ ਮਹਾਰਾਸਟਰ ਦਾ ਨੰਬਰ ਆਉਂਦਾ ਹੈ। ਇਸ ਸਾਲ ਇੰਦੌਰ ਅਤੇ ਸੂਰਤ ਵੱਡੇ ਸ਼ਹਿਰਾਂ ਦੀ ਸ੍ਰੇਣੀ ’ਚ ਹਨ, ਜਦੋਂ ਕਿ ਵਿਜੇਵਾੜਾ ਨੂੰ ਇਸ ਵਾਰ ਨਵੀਂ ਮੁੰਬਈ ਨੇ ਬਦਲ ਦਿੱਤਾ ਹੈ।

-ਤਿ੍ਰਪੁਰਾ 100 ਤੋਂ ਘੱਟ ਸਹਿਰੀ ਸਥਾਨਕ ਸੰਸਥਾਵਾਂ ਵਾਲੇ ਰਾਜਾਂ ਦੀ ਸੂਚੀ ’ਚ ਸਿਖਰ ’ਤੇ ਹੈ।

-ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ੍ਰੇਣੀ ’ਚ, ਮਹਾਰਾਸਟਰ ਦੇ ਪੰਚਗਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸ ਤੋਂ ਬਾਅਦ ਛੱਤੀਸਗੜ੍ਹ ਦੇ ਪਾਟਨ ਅਤੇ ਫਿਰ ਮਹਾਰਾਸਟਰ ਦੇ ਕਰਹਾਡ ਨੇ ਸਥਾਨ ਪ੍ਰਾਪਤ ਕੀਤਾ।

-ਹਰਿਦੁਆਰ ਨੂੰ 1 ਲੱਖ ਤੋਂ ਵੱਧ ਆਬਾਦੀ ਵਾਲੇ ਵਰਗ ’ਚ ਸਭ ਤੋਂ ਸਾਫ ਗੰਗਾ ;ਹਿਰ ਦਾ ਸਨਮਾਨ ਮਿਲਿਆ ਹੈ। ਹਰਿਦੁਆਰ ਤੋਂ ਬਾਅਦ ਵਾਰਾਣਸੀ ਅਤੇ ਫਿਰ ਰਿਸੀਕੇਸ ਨੂੰ ਇਹ ਸਨਮਾਨ ਮਿਲਿਆ।

-ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਗੰਗਾ ਕਸਬੇ ’ਚ ਬਿਜਨੌਰ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਕਨੌਜ ਅਤੇ ਫਿਰ ਗੜ੍ਹਮੁਕਤੇਸਵਰ ਆਉਂਦਾ ਹੈ।

-ਸਰਵੇਖਣ ’ਚ ਮਹਾਰਾਸਟਰ ਦਾ ਦਿਓਲਾਲੀ ਦੇਸ਼ ਦਾ ਸਭ ਤੋਂ ਸਾਫ ਛਾਉਣੀ ਬੋਰਡ ਸੀ।

ਸਾਲ 2016 ’ਚ ਸ਼ੁਰੂ ਹੋਏ ਇਸ ਸਫਾਈ ਸਰਵੇਖਣ ਦੇ ਤਹਿਤ 73 ਸ਼ਹਿਰਾਂ ਨੂੰ ਲਿਆ ਗਿਆ ਸੀ। ਸੱਤ ਵਰ੍ਹਿਆ ’ਚ ਇਹ ਅੰਕੜਾ 4 ਹਜਾਰ ਤੋਂ ਵੱਧ ਹੋ ਗਿਆ ਹੈ। ਇਸ ਵਾਰ ਸਵੱਛਤਾ ਸਰਵੇਖਣ ਦਾ 7ਵਾਂ ਸੰਸਕਰਨ ਸੀ ਜੋ ਸਵੱਛ ਭਾਰਤ ਮਿਸਨ (ਸਹਿਰੀ) ਦੇ ਤਹਿਤ ਸਫਾਈ ਦੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐਲਬੀ) ਦੀ ਨਿਗਰਾਨੀ ਅਤੇ ਦਰਜਾਬੰਦੀ ਲਈ ਕਰਵਾਇਆ ਗਿਆ ਸੀ। ਇਸ ਸਾਲ 4,354 ਸ਼ਹਿਰਾਂ ਦਾ ਸਰਵੇਖਣ ਕੀਤਾ ਗਿਆ।

Related Articles

Leave a Comment