ਜ਼ੀਰਾ/ ਫਿਰੋਜ਼ਪੁਰ, 25 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਭਾਰਤੀ ਕਿਸਾਨ ਯੂਨੀਅਨ ਸ਼ੇਰੇ -ਏ-ਪੰਜਾਬ ਵੱਲੋ ਜੱਥੇਬੰਦੀ ਦਾ ਵਿਸਥਾਰ ਕਰਦਿਆਂ ਵੱਖ ਵੱਖ ਪਿੰਡਾਂ ਵਿੱਚ ਇਕਾਈਆਂ ਬਣਾਇਆ ਜਾ ਰਹੀਆ ਹਨ।ਜਿਸ ਤਹਿਤ ਬਲਾਕ ਜ਼ੀਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਸ਼ੇਰੇ -ਏ-ਪੰਜਾਬ ਦੀ ਅਹਿਮ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜਿ਼਼ਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪਿੰਡ ਬੰਬ ਬੰਡਾਲਾ ਨੌ ਜ਼ੀਰਾ ਵਿਖੇ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਪਿੰਡ ਬੰਬ ਬੰਡਾਲਾ ਨੌ ਇਕਾਈ ਦਾ ਗਠਨ ਕੀਤਾ ਗਿਆ ਅਤੇ ਬੋਹੜ ਸਿੰਘ ਨੂੰ ਪ੍ਰਧਾਨ, ਨਿਸ਼ਾਨ ਸਿੰਘ ਮੀਤ ਪ੍ਰਧਾਨ,ਰਣਜੀਤ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜਰਨਲ ਸੈਕਟਰੀ, ਦਰਬਾਰਾ ਸਿੰਘ ਸਲਾਹਕਾਰ, ਖਜਾਨਚੀ ਹਰਦਿਆਲ ਸਿੰਘ, ਰਾਜ ਸਿੰਘ, ਮੇਜਰ ਸਿੰਘ ਗੁਰਪ੍ਰੀਤ ਸਿੰਘ, ਬੂਟਾ ਸਿੰਘ, ਬਲਜਿੰਦਰ ਸਿੰਘ, ਸੂਬਾ ਸਿੰਘ ਭੁੱਲਰ, ਤਾਰਾ ਸਿੰਘ ਗੁਰਸੇਵਕ ਸਿੰਘ ਮੈਂਬਰ ਚੁਣੇੰ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸ਼ੇਰੇ -ਏ-ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜਿਲਾ ਫਿ਼ਰੋਜ਼ਪੁਰ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ, ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਸਤਨਾਮ ਸਿੰਘ ਕਟੋਰਾ, ਬਲਦੇਵ ਸਿੰਘ ਮੈਂਬਰ,ਅਸ਼ੋਕ ਕੁਮਾਰ ਮੈਂਬਰ, ਨਿਸ਼ਾਨ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਖਜਾਨਚੀ, ਕੁਲਦੀਪ ਸਿੰੰਘ ਪ੍ਰੈਸ ਸਕੱਤਰ, ਹਰਮਨ ਸਿੰਘ, ਗੁਰਲਾਲ ਸਿੰਘ, ਰਣਜੀਤ ਸਿੰਘ, ਗੁਰਜੀਤ ਸਿੰਘ, ਜੁਗਰਾਜ ਸਿੰਘ, ਅਰਸ਼ਦੀਪ ਸਿੰਘ, ਗੁਰਬਚਨ ਸਿੰਘ ਆਦਿ ਮੈਂਬਰ ਹਾਜ਼ਰ ਸਨ।