Home » ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ : ਜਿਮ ਟਰੇਨਰ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ

ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ : ਜਿਮ ਟਰੇਨਰ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ

by Rakha Prabh
177 views

ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ : ਜਿਮ ਟਰੇਨਰ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫਤਾਰ
ਲੁਧਿਆਣਾ, 3 ਅਕਤੂਬਰ : ਐਸਟੀਐਫ ਨੇ 2 ਕਿਲੋ 800 ਗ੍ਰਾਮ ਹੈਰੋਇਨ ਸਮੇਤ ਇਕ ਜਿਮ ਟ੍ਰੇਨਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸਟਰੀ ਮਾਰਕੀਟ ’ਚ ਲਗਭਗ18 ਕਰੋੜ ਰੁਪਏ ਬਣਦੀ ਹੈ। ਇਹ ਹੈਰੋਇਨ ਉਸ ਦੀ ਸਵਿਫਟ ਕਾਰ ਦੀ ਡਰਾਈਵਰ ਸੀਟ ਦੇ ਹੇਠਾਂ ਰੱਖੇ ਇਕ ਲੈਪਟਾਪ ਬੈਗ ’ਚੋਂ ਬਰਾਮਦ ਹੋਈ।
ਇਸ ਤੋਂ ਇਲਾਵਾ ਉਸ ਦੇ ਕਬਜੇ ’ਚੋਂ ਇਕ ਇਲੈਕਟ੍ਰਾਨਿਕ ਸਟਿਕ ਅਤੇ 40 ਟਰਾਂਸਪੇਰੈਂਟ ਪਲਾਸਟਿਕ ਦੇ ਪਾਊਚ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਮੁਲਜਮ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ ਕੀਤਾ ਜਾਵੇਗਾ।

ਡੀਐਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਮੁਲਜਮ ਦੀ ਪਛਾਣ ਜਸਪਾਲ ਸਿੰਘ ਉਰਫ਼ ਦੀਪ ਵਾਸੀ ਕੋਟ ਮੰਗਲ ਸਿੰਘ ਵਜੋਂ ਹੋਈ ਹੈ। ਇਨ੍ਹੀਂ ਦਿਨੀਂ ਉਹ ਕਰਤਾਰ ਚੌਕ ਦੇ ਨਿਊ ਅਮਰ ਨਗਰ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਇੰਸਪੈਕਟਰ ਹਰਬੰਸ ਸਿੰਘ ਨੂੰ ਸੋਮਵਾਰ ਸਵੇਰੇ ਗੁਪਤ ਸੂਚਨਾ ਮਿਲੀ ਸੀ ਕਿ ਮੁਲਜਮ ਆਪਣੀ ਸਵਿਫਟ ਕਾਰ ’ਚ ਸਮਗਲਿੰਗ ਕਰਦਾ ਹੈ। ਅੱਜ ਵੀ ਉਹ ਆਪਣੇ ਕਿਰਾਏ ਦੇ ਮਕਾਨ ਦੇ ਬਾਹਰ ਕਾਰ ’ਚ ਬੈਠਾ ਹੋਇਆ ਹੈ। ਸੂਚਨਾ ਦੇ ਆਧਾਰ ’ਤੇ ਐਸਟੀਐਫ ਨੇ ਉੱਥੇ ਛਾਪਾ ਮਾਰ ਕੇ ਉਸ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ।

ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਪਹਿਲਾਂ ਉਹ ਪਿੰਡ ਗਿੱਲ ਦੇ ਵਰਨਾ ਆਫ ਜਿਮ ’ਚ ਟਰੇਨਰ ਵਜੋਂ ਕੰਮ ਕਰਦਾ ਸੀ। ਲਾਕਡਾਊਨ ਤੋਂ ਬਾਅਦ ਉਸ ਦਾ ਕੰਮ ਛੁੱਟ ਗਿਆ। ਇਸ ਦੌਰਾਨ ਉਸ ਨੇ ਹੈਰੋਇਨ ਲੈਣੀ ਸ਼ੁਰੂ ਕਰ ਦਿੱਤੀ। ਨਸ਼ੇ ਦੀ ਪੂਰਤੀ ਲਈ ਉਹ ਹੈਰੋਇਨ ਵੇਚਣ ਵੀ ਲੱਗ ਗਿਆ। ਉਸ ਖਿਲਾਫ ਨਸਾ ਤਸਕਰੀ ਅਤੇ ਕੁੱਟਮਾਰ ਦੇ ਦੋ ਮਾਮਲੇ ਦਰਜ ਹਨ। ਦਵਿੰਦਰ ਚੌਧਰੀ ਨੇ ਦੱਸਿਆ ਕਿ ਮੁਲਜਮ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Comment