ਭਵਾਨੀਗੜ੍ਹ, ਦਲਜੀਤ ਕੌਰ
ਤਰਕਸੀਲ ਸੋਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਭਾਰਤ ਦੇ ਸੱਦੇ ਤੇ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਬਣਾਏ ਗਏ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਣ ਦੇ ਸੱਦੇ ਤਹਿਤ ਅੱਜ ਤਰਕਸ਼ੀਲ ਸੋਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਪਟਵਾਰੀ ਦੀ ਅਗਵਾਈ ਹੇਠ ਭਵਾਨੀਗੜ੍ਹ ਤਹਿਸੀਲ ਕੰਪਲੈਕਸ ਵਿਖੇ ਵੀ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਅੱਜ ਦੇ ਪ੍ਰੋਗਰਾਮ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬੀਕੇਯੂ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਬੀਕੇਯੂ ਰਾਜੇਵਾਲ ਦੇ ਬਲਾਕ ਸਕੱਤਰ ਮਾਸਟਰ ਗਿਆਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਕਾਨੂੰਨਾਂ ਤਹਿਤ ਜੋ ਕਿਸੇ ਵੀ ਸਧਾਰਨ ਵਿਅਕਤੀ ਉੱਪਰ ਕੋਈ ਪਰਚਾ ਦਰਜ਼ ਹੁੰਦਾ ਸੀ ਜਿਸ ਦਾ ਕੋਰਟ ਤਹਿਤ ਰਿਮਾਂਡ ਦਿੱਤਾ ਜਾਂਦਾ ਸੀ ਕਿਸੇ ਵੀ ਥਾਣਾ ਮੁਖੀ ਨੂੰ ਇਹ ਅਧਿਕਾਰ ਦਿੱਤੇ ਗਏ ਹਨ। ਇਨਾਂ ਕਾਨੂੰਨਾਂ ਤਹਿਤ ਲਹਿਰ ਨੂੰ ਦੱਬਣ ਦੀ ਅਤੇ ਲੋਕ ਆਗੂਆਂ ਤੇ ਕਾਰਵਾਈ ਕਰਨ ਦੀ ਖੁੱਲ ਦਿੱਤੀ ਗਈ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਸਾਰਾ ਕੁੱਝ ਸਰਕਾਰ ਡਰ ਵਿੱਚੋਂ ਕਰ ਰਹੀ ਹੈ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੋ ਲੋਕ ਕਦੇ ਵੀ ਨਹੀਂ ਡਰਨਗੇ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਦੇ ਵਿੱਚ ਸੋਧਾਂ ਇਸ ਤਰੀਕੇ ਨਾਲ ਕੀਤੀਆਂ ਗਈਆਂ ਹਨ ਕਿ ਇੱਕ ਥਾਣੇਦਾਰ ਨੂੰ ਇਹ ਅਧਿਕਾਰ ਦਿੱਤੇ ਗਏ ਕਿ ਪਹਿਲਾਂ ਜਦੋਂ ਕੋਈ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਕੇਸ ਦੇ ਵਿੱਚ ਥਾਣੇਦਾਰ ਨੂੰ ਇਹ ਅਧਿਕਾਰ ਹੁੰਦਾ ਸੀ ਵੀ ਉਹ 24 ਘੰਟਿਆਂ ਦੇ ਵਿੱਚ ਜੱਜ ਦੇ ਅੱਗੇ ਮੁਰਜ਼ਮ ਨੂੰ ਪੇਸ਼ ਕਰਨਾ ਹੁੰਦਾ ਸੀ ਪਰ ਇਹਨਾਂ ਨੇ ਅਧਿਕਾਰ ਦੇ ਦਿੱਤੇ ਕਿ ਥਾਣੇਦਾਰ ਚਾਹੇ ਦੋ ਮਹੀਨੇ ਰੱਖ ਲਏ ਅਤੇ ਜੇ ਪਹਿਲਾ ਜੱਜ ਕੋਲੇ ਰਿਮਾਂਡ ਲੈਣ ਵਾਸਤੇ ਜਾਂਦੇ ਜੱਜ ਰਿਮਾਂਡ 15-20 ਦਿਨਾਂ ਦਾ ਰਿਮਾਂਡ ਦਿੰਦਾ ਸੀ ਹੁਣ ਯਾਨੀ ਜੱਜ ਕੋਲੇ ਜਾਣ ਦੀ ਲੋੜ ਨਹੀਂ ਹੈ ਥਾਣੇਦਾਰ ਥਾਣੇ ਦੇ ਵਿੱਚ ਹੀ ਬਹਿ ਕੇ ਰਿਮਾਂਡ 60 ਦਿਨਾਂ ਤੋਂ 90 ਦਿਨਾਂ ਤੱਕ ਯਾਨੀ ਖੁੱਲ੍ਹੀ ਜੇਲ ਦੇ ਵਿੱਚ ਥਾਣਿਆਂ ਨੂੰ ਤਬਦੀਲ ਕਰਿਆ ਜਾ ਰਿਹਾ ਹੈ। ਇਹ ਲੋਕ ਲਹਿਰ ਦੇ ਉੱਤੇ ਹਮਲਾ ਕਿਉਂਕਿ ਲੋਕ ਲਹਿਰ ਹੈ ਜਿਹੜੀ ਉਹਨੇ ਇੱਥੇ ਪਬਲਿਕ ਅਦਾਰੇ ਬਚਾਏ ਹੋਏ ਹਨ। ਇਹ ਕਿਸਾਨਾਂ ਦੀਆਂ ਜਮੀਨਾਂ ਲੋਕ ਲਹਿਰ ਕਰਕੇ ਬਚੀਆਂ ਹੋਈਆਂ ਨੇ ਬਿਜਲੀ ਬੋਰਡ ਲੋਕ ਲਹਿਰ ਕਰਕੇ ਬਚਿਆ ਹੋਇਆ। ਜਿਹੜੇ ਹਸਪਤਾਲ ਮਾੜੇ ਮੋਟੇ ਸਾਂਘਦੇ ਨੇ ਉਹ ਲੋਕ ਲਹਿਰ ਕਰਕੇ ਬਚੇ ਹੋਏ ਹਨ। ਇਸ ਕਰਕੇ ਲੋਕ ਲਹਿਰ ਨੂੰ ਦੱਬਣ ਦੀਆ ਇਹ ਖੁੱਲੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕਰਕੇ ਇਹਨਾਂ ਕਾਨੂੰਨਾਂ ਦੇ ਵਿੱਚ ਜਾਨੀ ਅੱਗੇ ਇਹਨਾਂ ਕੁੱਝ ਲਿਆਦਾ ਜੇ ਕਿਤੇ ਲੜਾਈ ਝਗੜਾ ਹੋ ਜਾਂਦਾ ਕਿਤੇ ਉਹ ਲੜਾਈ ਝਗੜੇ ਦੇ ਵਿੱਚ ਜੇ ਕੋਈ ਦੇਖ ਰਿਹਾ ਵਿਅਕਤੀ ਆ ਉਹ ਫੋਨ ਕਰਦਾ ਐਸ ਐਚ ਓ ਨੂੰ ਕਿ ਤੁਸੀਂ ਇੱਥੇ ਫਲਾਣੀ ਥਾਂ ਤੇ ਲੜਾਈ ਝਗੜਾ ਹੋ ਰਿਹਾ ਜੀ ਇੱਥੇ ਕੋਈ ਨੁਕਸਾਨ ਨਾ ਹੋ ਜੇ ਇਹਨਾਂ ਨੇ ਇਹ ਕਰਤਾ ਕਿ ਲੜਾਈ ਝਗੜਾ ਦੀ ਥਾਂ ਦੇ ਉੱਤੇ ਜੇ ਉਹ ਐਸ ਐਚ ਓ ਜਾਊਗਾ ਬਾਅਦ ਚ ਜਿਹੜੇ ਬੰਦੇ ਨੇ ਫੋਨ ਕੀਤਾ ਯਾਨੀ ਕਹਿੰਦੇ ਜੇ ਉਹ ਬੰਦਾ ਨਹੀਂ ਪਾਇਆ ਜਾਊਗਾ ਤਾਂ ਉਹਦੇ ਤੇ ਪਰਚਾ ਦਰਜ਼ ਹੋਊਗਾ ਅੱਗੇ ਜਿਹੜਾ ਆਪਾਂ ਜਦੋਂ ਕੋਈ ਕਿਸੇ ਨੂੰ ਫੜਨ ਵਾਸਤੇ ਜਾਂਦੇ ਪੁਲਿਸ ਨੂੰ ਆਪਾਂ ਇਹ ਕਹਿੰਦੇ ਹੁੰਦੇ ਕਿ ਪੁਲਿਸ ਤਾਂ ਭਾਈ ਰਿਸਵਤ ਮੰਗਦੀ ਆ ਉਹ ਤਾਂ ਗੱਡੀ ਮੰਗਦੀ ਆ ਹੁਣ ਜਾਨੀ ਇਹਨਾਂ ਨੇ ਹਦਾਇਤਾਂ ਕਰਤੀਆਂ ਕਿ ਜਿਹੜਾ ਬੰਦਾ ਕੋਈ ਸ਼ਿਕਾਇਤ ਕਰਤਾ ਉਹ ਪੁਲਿਸ ਨੂੰ ਗੱਡੀ ਕਰਾ ਕੇ ਦੇਊਗਾ ਪੁਲਿਸ ਉਹਨੂੰ ਨਾਲ ਲੈ ਕੇ ਜਾਊਗੀ ਅਤੇ ਉਹਦੀ ਸ਼ਨਾਖਤ ਕਰੂਗਾ ਜਿਹਨੂੰ ਚੱਕਣਾ। ਇਸ ਕਰਕੇ ਜਿਹੜੇ ਕਾਲੇ ਕਾਨੂੰਨਾਂ ਦੇ ਵਿੱਚ ਉਹ ਹੁਣ ਇੱਥੋਂ ਦੀ ਹਕੂਮਤ ਨੇ ਸੋਧਾਂ ਕੀਤੀਆਂ ਨੇ ਅੱਜ ਜਮਹੂਰੀ ਅਧਿਕਾਰ ਸਭਾ ਦੇ ਵੱਲੋਂ ਅਤੇ ਤਰਕਸ਼ੀਲ ਸੁਸਾਇਟੀ ਦੇ ਸੱਦੇ ਤੇ ਆਈਆਂ ਜਥੇਬੰਦੀਆਂ ਨੇ ਭਵਾਨੀਗੜ੍ਹ ਤਹਿਸੀਲ ਕੰਪਲੈਕਸ ਦੇ ਅੱਗੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਤਹਸੀਲਦਾਰ ਨੂੰ ਮੰਗ ਪੱਤਰ ਦਿੱਤਾ ਕਿ ਚਾਹੇ ਪ੍ਰੋਫੈਸਰ ਅਰਧੂਤੀ ਰਾਏ ਪ੍ਰੋਫੈਸਰ ਸੌਕਤ ਹੁਸੈਨ ਨੇ ਉਹਨਾਂ ਤੇ ਜਿਹੜਾ ਯੂਏਪੀਏ ਦਾ ਝੂਠਾ ਪਰਚਾ ਪਾਇਆ ਹੈ, ਉਹਨੂੰ ਰੱਦ ਕੀਤਾ ਜਾਵੇ। ਜਿਹੜੇ ਲੋਕ ਵਿਰੋਧੀ ਕਾਲੇ ਕਾਨੂੰਨ ਹਨ, ਇਹਨਾਂ ਨੂੰ ਰੱਦ ਕੀਤਾ ਜਾਵੇ। ਜੇਕਰ ਇਹ ਕਾਲੇ ਕਾਨੂੰਨ ਰੱਦ ਨਾ ਹੋਏ ਤਾਂ ਲੋਕ ਆਉਣ ਵਾਲੇ ਦਿਨਾਂ ‘ਚ ਵੱਡੇ ਸੰਘਰਸ਼ ਲੜਨਗੇ। ਹਕੂਮਤ ਇਸ ਭੁਲੇਖੇ ‘ਚ ਨਾ ਰਹੇ ਕਿ ਮੋਦੀ ਇਸ ਤਰੀਕੇ ਨਾਲ ਲੋਕਾਂ ਨੂੰ ਡਰਾ ਦਿਆਂਗੇ। ਇਹ ਅੰਗਰੇਜ਼ਾਂ ਨੇ ਵੀ ਰੋਲ ਐਕਟ ਵਰਗੇ ਕਾਨੂੰਨ ਜਦੋਂ ਲਿਆਂਦੇ ਸੀ, ਜ਼ਿਲ੍ਹਿਆਂ ਵਾਲੇ ਬਾਗ ਤਹਿਤ ਹਮਲਾ ਕੀਤਾ, ਉਹ ਅੰਗਰੇਜ਼ ਇੱਥੇ ਨਹੀ ਰਹੇ। ਇਸ ਕਰਕੇ ਕਾਲੇ ਕਾਨੂੰਨ ਲੋਕਾਂ ਨੇ ਰਹਿਣ ਨਹੀਂ ਦੇਣੇ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਇਹਦੇ ਤੇ ਵੱਡੀ ਲੜਾਈ ਲੜਾਂਗੇ। ਇਸ ਮੌਕੇ ਕਿਸਾਨ ਆਗੂ ਅਜੈਬ ਸਿੰਘ ਲੱਖੇਆਲ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ, ਕਰਮ ਸਿੰਘ ਬਲਿਆਲ ਚਮਕੌਰ ਸਿੰਘ ਭੱਟੀਵਾਲ, ਹੋਰ ਵੀ ਕਿਸਾਨ ਸ਼ਾਮਿਲ ਹੋਏ ਸਮੇਤ