ਪੁਲਿਸ ਨੇ ਭਗਤ ਨਗਰ ਦੀ ਜੋਤੀ ਉਰਫ ਕਾਉ ਨੂੰ 520 ਗ੍ਰਾਮ ਨਸੀਲੇ ਪਦਾਰਥ ਸਮੇਤ ਕੀਤਾ ਗ੍ਰਿਫਤਾਰ ।
ਹੁਸ਼ਿਆਰਪੁਰ 30 ਜੂਨ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਅਤੇ ਪਲਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਜਸਵੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਮੁਹੱਲਾ ਨੀਲ ਕੰਠ ਟਾਂਡਾ ਰੋਡ ਹੁਸ਼ਿਆਰਪੁਰ ਤੋਂ ਇੱਕ ਐਕਟਿਵਾ ਰੰਗ ਚਿੱਟਾ ਨੰਬਰ ਪੀ.ਬੀ 07 ਬੀ.ਜੈਡ -7264 ਤੇ ਸਵਾਰ ਹੋ ਕੇ ਆ ਰਹੀ ਔਰਤ ਜੋਤੀ ਉਰਫ ਕਾਓੁ ਪਤਨੀ ਸ਼ਾਨ ਨਿਵਾਜ ਵਾਸੀ ਮੁਹੱਲਾ ਭਗਤ ਨਗਰ ਹੁਸ਼ਿਆਪੁਰ ਹਾਲ ਵਾਸੀ ਮੁਹੱਲਾ ਨੀਲ ਕੰਠ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਚੈੱਕ ਕਰਨ ਤੇ ਇਸ ਪਾਸੇ 520 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਉਸਦੇ ਖਿਲਾਫ ਮੁੱਕਦਮਾ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਦਰਜ ਕੀਤਾ ਗਿਆ। ਉਹਨਾ ਦੱਸਿਆ ਕਿ ਜੋਤੀ ਦੇ ਖਿਲਾਫ ਪਹਿਲਾ ਵੀ ਥਾਣਾ ਮਾਡਲ ਟਾਊਨ ਵਿਖੇ ਨਸ਼ਿਆ ਨਾਲ ਸਬੰਧਤ ਤਿੰਨ ਮੁਕਦਮੇ ਦਰਜ ਹਨ । ਉਹਨਾ ਦੱਸਿਆ ਕਿ ਉਕਤ ਜੋਤੀ ਨੂੰ ਪੇਸ਼ ਅਦਾਲਤ ਵਿੱਚ ਪੇਸ ਕਰਕੇ ਜੋਤੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਸ਼ੀਲਾ ਪਦਾਰਥ ਕਿੱਥੋਂ ਲਿਆਉਦੀ ਹੈ ਅਤੇ ਅੱਗੇ ਕਿਸ ਕਿਸ ਨੂੰ ਵੇਚਦੀ ਹੈ।