Home » ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਲੜਕੀ ਦੇ ਵਿਆਹ ਮੌਕੇ ਕੀਤੀ ਮਾਲੀ ਸਹਾਇਤਾ

ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਲੜਕੀ ਦੇ ਵਿਆਹ ਮੌਕੇ ਕੀਤੀ ਮਾਲੀ ਸਹਾਇਤਾ

by Rakha Prabh
103 views

ਜ਼ੀਰਾ/ ਫਿਰੋਜ਼ਪੁਰ 1 ਮਾਰਚ (ਗੁਰਪ੍ਰੀਤ ਸਿੰਘ ਸਿੱਧੂ)

ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਸਮਾਗਮ ਵਿੱਚ ਸਹਿਯੋਗ ਪਾ ਕੇ ਮਾਨਵਤਾ ਦਾ ਫਰਜ ਨਿਭਾਇਆ ਹੈ । ਜਿਸ ਦੀ ਤਾਜ਼ਾ ਮਿਸਾਲ
ਆਰਥਿਕ ਤੌਰ ਤੇ ਗਰੀਬ ਮਾਪਿਆਂ ਦੀ ਲੜਕੀ ਦੇ ਵਿਆਹ ਵਿੱਚ ਲਗਭਗ 25 ਹਜਾਰ ਰੁਪਏ ਦਾ ਲੋੜੀਂਦਾ ਸਮਾਨ ਜਿਸ ਵਿੱਚ ਬੈਡ ਅਲਮਾਰੀ ਬਿਸਤਰੇ ਪੱਖਾ ਅਤੇ ਵਿਆਹ ਲਈ ਲੋੜੀਂਦਾ ਹੋਰ ਸਮਾਨ ਸ਼੍ਰੀ ਦਿਗੰਬਰ ਜੈਨ ਟਰਸਟ ਦੇ ਸਹਿਯੋਗ ਨਾਲ ਸ਼੍ਰੀ ਜਣਏਦਰ ਜੈਨ ਦੀ ਪ੍ਰੇਰਨਾ ਸਦਕਾ ਦਿੱਤਾ ਗਿਆ। ਜ਼ਿਕਰਯੋਗ ਹੈ ਸੰਸਥਾ ਦੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਉੱਘੇ ਸਮਾਜ ਸੇਵੀ ਸ੍ਰੀ ਪ੍ਰੀਸ ਨਰੂਲਾ ਵੱਲੋਂ ਉਸ ਪਰਿਵਾਰ ਨੂੰ ਐਲ.ਈ.ਡੀ ਭੇਟ ਕੀਤੀ ਗਈ। ਇਸ ਸਬੰਧੀ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਸਟੇਟ ਉਪ ਪ੍ਰਧਾਨ ਸ੍ਰੀ ਸਤਿੰਦਰ ਸਚਦੇਵਾ, ਪ੍ਰਧਾਨ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਇਸ ਟਰਸਟ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਲੜਕੀਆਂ ਦੇ ਵਿਆਹ ਸਮੇਂ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੇ ਸਹਿਯੋਗ ਨਾਲ ਬਹੁਤ ਸਾਰੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਂਦੀ ਹੈ।ਸ਼੍ਰੀ ਜਗਦੇਵ ਸ਼ਰਮਾ ਨੇ ਦੱਸਿਆਕਿ ਲੜਕੀਆਂ ਨੂੰ ਸਵੈ ਰੁਜਗਾਰ ਦੇ ਖੇਤਰ ਵਿੱਚ ਆਤਮ ਨਿਰਭਰ ਕਰਨ ਲਈ ਸੰਸਥਾ ਵੱਲੋਂ ਮੁਫਤ ਸਿਲਾਈ ਸੈਂਟਰ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਲਗਭਗ 50 ਲੜਕੀਆਂ ਟ੍ਰੇਨਿੰਗ ਲੈ ਰਹੀਆਂ ਹਨ। ਇਸ ਮੌਕੇ ਸੁਖਦੇਵ ਸਿੰਘ ਬਿੱਟੂ ਵਿੱਜ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਜੀਰਾ,ਵਿਪਨ ਸੇਠੀ,ਸ੍ਰੀ ਅਨਿਲ ਬਜਾਜ,ਸ਼੍ਰੀਮਤੀ ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ,ਸ਼੍ਰੀਮਤੀ ਕਿਰਨ ਗੌਡ, ਚਰਨਪ੍ਰੀਤ ਸਿੰਘ ਸੋਨੂ,ਸ੍ਰੀ ਜੁਗਲ ਕਿਸ਼ੋਰ,ਸ੍ਰੀ ਨਰਿੰਦਰ ਨਾਰੰਗ,ਓਮ ਪ੍ਰਕਾਸ਼ ਪੁਰੀ ਸੋਨੂ ਗੁਜਰਾਲ,ਗੁਰਬਖਸ਼ ਸਿੰਘ ਵਿਜ, ਛਾਬੜਾ ਜੀ,ਸ਼੍ਰੀ ਨਰਿੰਦਰ ਸਿੰਘ ਪ੍ਰਧਾਨ ਐਨਜੀਓ ,ਸ੍ਰੀ ਨਰੇਸ਼ ਜੈਨ ਬੱਲੀ,ਮਾਸਟਰ ਹਰਭਜਨ ਸਿੰਘ ਅਤੇ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ।

Related Articles

Leave a Comment