Home » ਰਜਿਸਟਰੀ ਕਰਵਾਉਣ ਤੋਂ ਬਗੈਰ ਹੀ ਦੋ ਪਲਾਟ ਤੇ ਦੁਕਾਨ ਵੇਚੀ : ਜਗ੍ਹਾ ਦੇ ਮਾਲਕ ਨੇ ਲਾਏ ਦੋਸ਼

ਰਜਿਸਟਰੀ ਕਰਵਾਉਣ ਤੋਂ ਬਗੈਰ ਹੀ ਦੋ ਪਲਾਟ ਤੇ ਦੁਕਾਨ ਵੇਚੀ : ਜਗ੍ਹਾ ਦੇ ਮਾਲਕ ਨੇ ਲਾਏ ਦੋਸ਼

ਮੇਰੇ ਕੋਲ ਰਜਿਸਟਰੀ ਕਰਵਾਉਣ ਦਾ ਅਜੇ ਸਮਾਂ ਹੈ : ਦੂਸਰੀ ਧਿਰ ਦਾ ਸਪੱਸ਼ਟੀਕਰਨ

by Rakha Prabh
73 views
ਅੰਮ੍ਰਿਤਸਰ, 30 ਜੂਨ ( ਰਣਜੀਤ ਸਿੰਘ ਮਸੌਣ  ) ਰਾਮ ਤੀਰਥ ਵਿਖੇ ਇੱਕ ਵਿਅਕਤੀ ਵੱਲੋਂ ਖਰੀਦੀ ਹੋਈ ਜਗ੍ਹਾ ਦੀ ਰਜਿਸਟਰੀ ਕਰਵਾਉਣ ਤੋਂ ਬਗੈਰ ਹੀ ਦੋ ਪਲਾਟ ਅਤੇ ਇੱਕ ਦੁਕਾਨ ਵੇਚਣ ਦਾ ਮਾਮਲਾ ਸਾਹਮਣੇਂ ਆਇਆ ਹੈ ਅਤੇ ਜਗ੍ਹਾ ਦੇ ਅਸਲੀ ਮਾਲਕ ਨੇ ਉਸ ਜਗ੍ਹਾ ਤੇ ‘ਇਹ ਜਗ੍ਹਾ ਵਿਕਾਊ ਨਹੀਂ ਹੈ’ ਦੇ ਬੋਰਡ ਲਗਾ ਦਿੱਤੇ ਹਨ । ਇਸਦਾ ਪ੍ਗਟਾਵਾ ਕਰਦਿਆਂ ਦਿੱਲੀ ਵਾਸੀ ਕਾਰੋਬਾਰੀ ਰਾਜ ਕੁਮਾਰ ਸ਼ਰਮਾ ਪੁੱਤਰ ਬਨਾਰਸੀ ਰਾਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਰਾਮ ਤੀਰਥ ਵਿਖੇ 20 ਕਨਾਲ 18 ਮਰਲੇ ਅਤੇ 5 ਕਨਾਲ ਸਾਢੇ 4 ਮਰਲੇ ਜਮੀਨ ਕਰੀਬ 5 ਸਾਲ ਪਹਿਲਾਂ ਖਰੀਦੀ ਸੀ । ਫ਼ਰਵਰੀ 2022 ਵਿੱਚ ਇਹ ਜਗਾ ਉਨ੍ਹਾਂ ਨੇ ਸੁਰਜੀਤ ਸਿੰਘ ਪੁੱਤਰ ਹਰਦੀਪ ਸਿੰਘ, ਵਾਸੀ ਨਵੀਂ ਦਿੱਲੀ ਨੂੰ ਵੇਚ ਦਿੱਤੀ । ਸੁਰਜੀਤ ਸਿੰਘ ਨੇ ਬਿਆਨੇ ਦੀ ਰਕਮ ਦੇ ਕੇ ਰਜਿਸਟਰੀ ਕਰਵਾਉਣ ਦਾ ਇਕਰਾਰਨਾਮਾ ਲਿਆ। ਦਸੰਬਰ 2022 ਵਿੱਚ ਇਸ ਦੀ ਰਜਿਸਟਰੀ ਕਰਵਾਉਣ ਦਾ ਇਕਰਾਰ ਸੀ, ਪਰ ਸੁਰਜੀਤ ਸਿੰਘ ਕੀਤੇ ਇਕਰਾਰਨਾਮੇ ਅਨੁਸਾਰ ਰਜਿਸਟਰੀ ਨਾ ਕਰਵਾ ਸਕਿਆ। ਉਸਨੂੰ 1200 ਗਜ਼ ਦੀ ਪਾਵਰ ਆਫ਼ ਅਟਾਰਨੀ ਦਿੱਤੀ ਗਈ ਸੀ, ਜੋ ਰਜਿਸਟਰੀ ਨਾ ਹੋਣ ਤੋਂ ਬਾਅਦ ਰਾਜ ਕੁਮਾਰ ਵੱਲੋਂ ਕੈੰਸਲ ਕਰਵਾ ਦਿੱਤੀ ਗਈ । ਇਸਦੇ ਬਾਵਜ਼ੂਦ ਉਕਤ ਵਿਅਕਤੀ ਨੇ 100-100 ਗਜ਼ ਦੇ ਦੋ ਪਲਾਟ ਤੇ ਇੱਕ ਦੁਕਾਨ ਵੇਚ ਦਿੱਤੀ । ਹੁਣ ਜਗ੍ਹਾ ਦੇ ਮਾਲਕ ਰਾਜ ਕੁਮਾਰ ਸ਼ਰਮਾ ਨੇ ਇਸ ਜਗ੍ਹਾ ‘ਤੇ ‘ਇਹ ਜਗ੍ਹਾ ਵਿਕਾਊ ਨਹੀਂ ਹੈ’ ਦੇ ਬੋਰਡ ਲਗਾ ਦਿੱਤੇ ਹਨ । ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਉਕਤ ਵਿਅਕਤੀ ਕਿਸੇ ਹੋਰ ਵਿਅਕਤੀ ਨਾਲ ਧੋਖਾ ਕਰਕੇ ਜਗ੍ਹਾ ਵੇਚਣ ਦੀ ਕੋਸ਼ਿਸ਼ ਕਰ ਸਕਦਾ ਹੈ, ਇਸ ਕਰਕੇ ਉਨ੍ਹਾਂ ਇੱਥੇ ਬੈਨਰ ਲਗਾ ਦਿੱਤੇ ਹਨ ।
   ਇਸ ਸਬੰਧੀ ਦੂਸਰੀ ਧਿਰ ਨਾਲ ਗੱਲ ਕਰਨ ‘ਤੇ ਸੁਰਜੀਤ ਸਿੰਘ ਨੇ ਕਿਹਾ ਕਿ ਉਸ ਕੋਲ ਰਜਿਸਟਰੀ ਕਰਨ ਦਾ ਅਜੇ ਸਮਾਂ ਹੈ ਅਤੇ ਉਹ ਸਮਾਂ ਆਉਣ ਤੇ ਰਜਿਸਟਰੀ ਕਰਵਾ ਲਵੇਗਾ ।

Related Articles

Leave a Comment