Home » ਮੰਚ ਵੱਲੋਂ ਅੱਖਾਂ ਦਾ ਮੁਫ਼ਤ ਚੈੱਕ ਅੱਪ ਕੈਂਪ ਲਗਾਇਆ ਗਿਆ – ਡਾਕਟਰ ਖੇੜਾ

ਮੰਚ ਵੱਲੋਂ ਅੱਖਾਂ ਦਾ ਮੁਫ਼ਤ ਚੈੱਕ ਅੱਪ ਕੈਂਪ ਲਗਾਇਆ ਗਿਆ – ਡਾਕਟਰ ਖੇੜਾ

by Rakha Prabh
4 views
ਮਲੇਰਕੋਟਲਾ
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮਲੇਰਕੋਟਲਾ ਦੀ ਜ਼ਿਲ੍ਹਾ ਚੇਅਰਪਰਸਨ ਇਸਤਰੀ ਵਿੰਗ ਸਾਕੂਰਾ ਬੇਗ਼ਮ ਦੀ ਪ੍ਰਧਾਨਗੀ ਹੇਠ ਪਿੰਡ ਮਾਣਕ ਮਾਜਰਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਫ਼ਲਦਾਰ ਬੂਟੇ ਲਗਾ ਕੇ,ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਕੀਤਾ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਬਾਬਾ ਬਲਵੰਤ ਸਿੰਘ ਲਸਾੜਾ ਵਾਲੇ, ਰਾਜਿੰਦਰ ਸਿੰਘ ਪ੍ਰਧਾਨ ਅਤੇ ਮਾਨ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਅੱਖਾਂ ਦੀ ਜਾਂਚ ਡਾਕਟਰ ਐਮ ਡੀ ਦਿਲਸ਼ਾਦ ਅਤੇ ਡਾਕਟਰ ਟੀਮ ਅਲ- ਸੀਫਾ ਅੱਖਾਂ ਦਾ ਹਸਪਤਾਲ ਨਹਿਰੂ ਮਾਰਕੀਟ ਮਲੇਰਕੋਟਲਾ ਵੱਲੋਂ ਕੀਤੀ ਗਈ।ਇਸ ਮੌਕੇ ਲੱਗਭਗ 300 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਅਤੇ ਦਵਾਈਆਂ, ਮਲਟੀ ਵਿਟਾਮਿਨਜ ਅਤੇ ਅਨੇਕਾਂ ਮੁਫ਼ਤ ਦਿੱਤੀਆਂ ਗਈਆਂ। ਆਈ ਹੋਏ ਡਾਕਟਰਾਂ ਦੀ ਟੀਮ,ਆਏ ਹੋਏ ਮਹਿਮਾਨਾਂ ਅਤੇ ਹੋਣਹਾਰ ਬੱਚਿਆਂ ਦਾ ਸਨਮਾਨ ਚਿੰਨ੍ਹ, ਟਰੈਕ ਸੂਟ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਲੋੜਵੰਦ ਵਿਅਕਤੀ ਦੀ ਸੇਵਾ ਕਰਨਾ ਹੀ ਸੰਸਥਾ ਦਾ ਮੁੱਖ ਮਨਤੱਵ ਹੈ ਉਨ੍ਹਾਂ ਨੇ ਉਨ੍ਹਾਂ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਫ਼ਤ ਚੈੱਕ ਅੱਪ ਕੈਂਪ ਦਾ ਲਾਭ ਉਠਾਇਆ। ਸਵੇਰ ਤੋਂ ਹੀ ਚਾਹ ਬਿਸਕੁਟ ਅਤੇ ਲੰਗਰ ਅਤੁੱਟ ਵਰਤਾਇਆ ਗਿਆ। ਹੋਰਨਾਂ ਤੋਂ ਇਲਾਵਾ ਡਾਕਟਰ ਸੁਖਰਾਜ ਕੌਰ, ਮੁਹੰਮਦ ਸਦੀਕ ਚੇਅਰਮੈਨ ਮੈਡੀਕਲ ਸੈੱਲ, ਡਾਕਟਰ ਮੁਹੰਮਦ ਮੋਹਸਿਨ, ਮਿਸ ਇੱਕਰਾ,ਮਿਸ ਸੁਲਤਾਨਾ , ਚਰਨਜੀਵਨ ਸਿੰਘ ਚੇਅਰਮੈਨ ਬੁੱਧੀਜੀਵੀ ਸੈੱਲ, ਤਰਸੇਮ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ, ਜਸਮੇਲ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ, ਹਰਜਿੰਦਰ ਕੌਰ, ਸੁਰਿੰਦਰ ਕੌਰ, ਪ੍ਰਧਾਨ ਮਹੁੰਮਦ ਅਸਲਮ,ਨੌਸੀਨ, ਹਾਨੀਫ, ਮੁਹੰਮਦ ਕੈਫ, ਆਸ਼ਿਆ , ਪ੍ਰਿੰਸੀਪਲ ਰਮਨਦੀਪ ਕੌਰ, ਕੁਲਵਿੰਦਰ ਕੌਰ ਅਤੇ ਜਗਦੀਪ ਸਿੰਘ ਆਦਿ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ।

Related Articles

Leave a Comment