Home » ਬੀਐਸਐਫ ਨੇ ਗੋਲੀਆਂ ਚਲਾਕੇ ਪਾਕਿਸਤਾਨੀ ਡਰੋਨ ਕੀਤਾ ਤਬਾਹ, ਸਰਚ ਅਭਿਆਨ ਜਾਰੀ

ਬੀਐਸਐਫ ਨੇ ਗੋਲੀਆਂ ਚਲਾਕੇ ਪਾਕਿਸਤਾਨੀ ਡਰੋਨ ਕੀਤਾ ਤਬਾਹ, ਸਰਚ ਅਭਿਆਨ ਜਾਰੀ

by Rakha Prabh
106 views

ਬੀਐਸਐਫ ਨੇ ਗੋਲੀਆਂ ਚਲਾਕੇ ਪਾਕਿਸਤਾਨੀ ਡਰੋਨ ਕੀਤਾ ਤਬਾਹ, ਸਰਚ ਅਭਿਆਨ ਜਾਰੀ
ਅੰਮ੍ਰਿਤਸਰ, 18 ਅਕਤੂਬਰ : ਬੀਐਸਐਫ ਨੇ ਮੰਗਲਵਾਰ ਸਵੇਰੇ ਅੰਮ੍ਰਿਤਸਰ ਸੈਕਟਰ ’ਚ ਬੀਓਪੀ ਕਲਾਮ ਡੋਗਰਾ ਨੇੜੇ ਇੱਕ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਇਲਾਕੇ ’ਚ ਤਲਾਸੀ ਮੁਹਿੰਮ ਵੀ ਸੁਰੂ ਕਰ ਦਿੱਤੀ ਹੈ। ਖਦਸਾ ਜਤਾਇਆ ਜਾ ਰਿਹਾ ਹੈ ਕਿ ਨਵਾਂ ਚੰਦ ਨੇੜੇ ਆਉਂਦੇ ਹੀ ਪਾਕਿਸਤਾਨੀ ਤਸਕਰਾਂ ਨੇ ਆਈਐਸਆਈ ਨਾਲ ਮਿਲ ਕੇ ਹਥਿਆਰਾਂ ਦੀ ਖੇਪ ਭਾਰਤੀ ਖੇਤਰ ’ਚ ਸੁੱਟ ਦਿੱਤੀ ਹੈ।

ਜਾਣਕਾਰੀ ਅਨੁਸਾਰ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨ ਬਾਰਡਰ ਅਬਜਰਵਿੰਗ ਪੋਸਟ ਕਲਾਮ ਡੋਗਰਾ ਨੇੜੇ ਗਸਤ ਕਰ ਰਹੇ ਸਨ। ਇਸ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਆਵਾਜ ਸੁਣਾਈ ਦਿੱਤੀ। ਜਵਾਨਾਂ ਨੇ ਹਵਾਈ ਫਾਇਰਿੰਗ ਕਰਦੇ ਹੋਏ ਡਰੋਨ ਨੂੰ ਡੇਗ ਦਿੱਤਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਵੀ ਬੀਐਸਐਫ ਨੇ ਪਾਕਿਸਤਾਨੀ ਡਰੋਨ ਨੂੰ ਜਮੀਨ ’ਤੇ ਡੇਗ ਦਿੱਤਾ ਸੀ ਅਤੇ ਉਥੋਂ ਦੋ ਕਿਲੋ ਵੀ ਬਰਾਮਦ ਹੋਈ ਸੀ। 14 ਅਕਤੂਬਰ ਦੀ ਰਾਤ ਨੂੰ ਵੀ ਜਵਾਨਾਂ ਨੇ ਪਾਕਿ ਡਰੋਨ ਨੂੰ ਡੇਗ ਦਿੱਤਾ ਸੀ।

Related Articles

Leave a Comment