ਪ੍ਰਧਾਨ ਮੰਤਰੀ ਮੋਦੀ ਨੇ ਮਹਾਕਾਲ ਲੋਕ ਕਾਰੀਡੋਰ ਦਾ ਕੀਤਾ ਉਦਘਾਟਨ
ਉਜੈਨ, 12 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ’ਚ 856 ਕਰੋੜ ਰੁਪਏ ਦੀ ਲਾਗਤ ਵਾਲੇ ਮਹਾਕਾਲੇਸਵਰ ਮੰਦਰ ਕੋਰੀਡੋਰ ਵਿਕਾਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਮਹਾਕਾਲ ਲੋਕ ਨਿਰਮਾਣ ਨਾਲ ਮੰਦਰ ਦਾ ਕੁੱਲ ਰਕਬਾ 2.82 ਹੈਕਟੇਅਰ ਤੋਂ ਵਧਕੇ ਇਸ ਸਮੇਂ 20 ਹੈਕਟੇਅਰ ਤੋਂ ਵੱਧ ਹੋ ਗਿਆ ਹੈ।
ਸ੍ਰੀ ਮਹਾਕਾਲ ਲੋਕ ਅਰੰਭ ਦੀ ਗੂੰਜ ਵਿਦੇਸ਼ਾਂ ’ਚ ਵੀ ਸੁਣਾਈ ਦੇ ਰਹੀ ਹੈ। ਭਾਜਪਾ ਦੇ ਵਿਦੇਸ਼ ਸਬੰਧ ਵਿਭਾਗ ਨੇ ਅਮਰੀਕਾ, ਜਰਮਨੀ, ਆਸਟ੍ਰੇਲੀਆ, ਨਿਊਜੀਲੈਂਡ, ਯੂਕੇ, ਯੂਏਈ, ਕੈਨੇਡਾ, ਹਾਲੈਂਡ, ਕੁਵੈਤ ਸਮੇਤ 40 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਉਦਘਾਟਨੀ ਪ੍ਰੋਗਰਾਮ ਦਿਖਾਉਣ ਦਾ ਪ੍ਰਬੰਧ ਕੀਤਾ ਹੈ।
ਮਹਾਕਾਲੇਸਵਰ ਲੋਕ ’ਚ ਮਹਾਕਾਲੇਸਵਰ ਮਾਰਗ 900 ਮੀਟਰ ਤੋਂ ਵੱਧ ਲੰਬਾ ਹੈ। ਇਸ ਮਾਰਗ ’ਤੇ ਸਿਵਲੋਕ ਦੀਆਂ ਕਈ ਕਥਾਵਾਂ ਨੂੰ ਦਰਸਾਇਆ ਗਿਆ ਹੈ। ਇਹ ਮਹਾਕਾਲ ਲੋਕ ਵਿਹੜੇ ’ਚ ਨੰਦੀ ਗੇਟ ਤੋਂ ਸ਼ੁਰੂ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਈ-ਕਾਰਟ ਰਾਹੀਂ ਮਹਾਕਾਲੇਸਵਰ ਮਾਰਗ ਦਾ ਦੌਰਾ ਕਰ ਰਹੇ ਹਨ।