ਹਲਕਾ ਮਜੀਠਾ ਤੋਂ ਮੌਜੂਦਾ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਸਾਥੀਆਂ ਸਮੇਤ ਆਮ ਆਦਮੀ ਚ ਹੋਏ ਸ਼ਾਮਿਲ
ਅੰਮ੍ਰਿਤਸਰ( ਗੁਰਮੀਤ ਸਿੰਘ ਰਾਜਾ) ਹਲਕਾ ਮਜੀਠਾ ਦੇ ਮੌਜੂਦਾ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਮੁੱਖ ਦਫਤਰ ਵਿਖੇ ਸਾਥੀਆਂ ਸਮੇਤ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ,ਜਿਲਾ ਪ੍ਰਧਾਨ ਜਸਪ੍ਰੀਤ ਸਿੰਘ ਚੇਅਰਮੈਨ ਜਿਲਾ ਯੋਜਨਾ ਬੋਰਡ, ਗੁਰਦੇਵ ਸਿੰਘ ਲਾਖਨਾ ਚੇਅਰਮੈਨ ਵੇਅਰ ਹਾਊਸ, ਇਕਬਾਲ ਸਿੰਘ ਭੁੱਲਰ ਲੋਕ ਸਭਾ ਇੰਚਾਰਜ਼ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਇਸ ਮੌਕੇ ਜਸਪ੍ਰੀਤ ਸਿੰਘ ਚੇਅਰਮੈਨ ਜਿਲਾ ਯੋਜਨਾ ਬੋਰਡ ਨੇ ਸ਼ਾਮਿਲ ਹੋਏ ਵਿਅਕਤੀਆਂ ਦਾ ਸਵਾਗਤ ਕੀਤਾ ਜਸਪ੍ਰੀਤ ਸਿੰਘ ਜਿਲਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਵਲੋ ਜਲਦ ਹੀ ਹਲਕਾ ਮਜੀਠਾ ਵਿਖੇ ਭਰਵੀਂ ਰੈਲੀ ਕੀਤੀ ਜਾਵੇਗੀ ਇਸ ਮੌਕੇ ਸ਼ਾਮਿਲ ਹੋਏ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਵਲੋ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਏ ਹਨ ਉਹਨਾ ਕਿਹਾ ਕਿ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ ਵਲੋ ਕੀਤੇ ਗਏ ਕੰਮਾਂ ਉਤੇ ਲੋਕਾਂ ਨੇ ਜਲੰਧਰ ਲੋਕ ਸਭਾ ਸੀਟ ਜਿੱਤਾ ਕੇ ਮੋਹਰ ਲਗਾ ਦਿੱਤੀ ਹੈ ਓਹਨਾਂ ਕਿਹਾ ਕਿ ਬਿਜਲੀ ਬਿੱਲ ਮੁਆਫ, ਇੱਕ ਸਾਲ ਵਿੱਚ ਤੀਹ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ,ਇਕ ਵਿਧਾਇਕ ਇੱਕ ਪੈਨਸ਼ਨ ਵਰਗੇ ਇਤਿਹਾਸਿਕ ਫੈਸਲੇ ਕਰ ਕੇ ਸਰਕਾਰ ਨੇ ਲੋਕਾਂ ਦਾ ਦਿੱਲ ਜਿੱਤਿਆ ਹੈ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਲੋਕ ਪਾਰਟੀ ਨਾਲ ਜੁੜ ਰਹੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੁਖਜਿੰਦਰ ਸਿੰਘ ਬਿੱਟੂ, ਜੋਧ ਸਿੰਘ ਵਾਰਡ ਇੰਚਾਰਜ, ਕੁਲਜੀਤ ਸਿੰਘ ਢਰਪਈ, ਗੁਰਵਿੰਦਰ ਸਿੰਘ ਸਾਬਕਾ ਸਰਪੰਚ , ਗੁਰਮੁੱਖ ਸਿੰਘ ਨੰਬਰਦਾਰ, ਹਰਦੇਵ ਸਿੰਘ ਸਾਬਕਾ ਮੈਂਬਰ, ਹਰਵਿੰਦਰ ਸਿੰਘ ਸਾਬਕਾ ਮੈਂਬਰ , ਕੁਲਵੰਤ ਸਿੰਘ ਸਾਬਕਾ ਮੈਂਬਰ ਆਦਿ ਇਸ ਮੌਕੇ ਆਮ ਆਦਮੀ ਪਾਰਟੀ ਮਜੀਠਾ ਦੇ ਬਲਾਕ ਇੰਚਾਰਜ ਬਲਬੀਰ ਸਿੰਘ ਬੋਪਾਰਾਏ, ਬਲਜੀਤ ਸਿੰਘ ਜਿਜੇਆਣੀ, ਬਲਵਿੰਦਰ ਸਿੰਘ ਫੋਜੀ, ਕਰਨਬੀਰ ਸਿੰਘ ਮਜੀਠਾ, ਨਵਜੋਤ ਸਿੰਘ ਤਰਸਿੱਕਾ, ਹਰਜੀਤ ਸਿੰਘ ਕਲਕੱਤਾ ਆਦਿ ਮੌਜੂਦ ਸਨ।