Home » ਜ਼ੀਰਾ ‘ਚ ਗੋਰਮਿੰਟ ਟੀਚਰ ਯੂਨੀਅਨ ਦਾ ਜਨਰਲ ਕੌਂਸਲ ਅਜਲਾਸ ਅੱਜ

ਜ਼ੀਰਾ ‘ਚ ਗੋਰਮਿੰਟ ਟੀਚਰ ਯੂਨੀਅਨ ਦਾ ਜਨਰਲ ਕੌਂਸਲ ਅਜਲਾਸ ਅੱਜ

 ਸੂਬੇ ਭਰ ਤੋਂ 256 ਮੈਂਬਰ ਕਰਗੇ ਸਿੱਖਿਆ ਨੀਤੀ ਤੇ ਚਰਚਾ : ਚਾਹਲ / ਦੌੜਕਾ/ ਭੁੱਟੋ

by Rakha Prabh
120 views

ਸੈਮੀਨਾਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ ‘ਤੇ ਪ੍ਰੋ. ਜਗਮੋਹਣ ਸਿੰਘ ਕਰਨਗੇ ਵਿਸ਼ੇਸ਼ ਚਰਚਾ

ਚੰਡੀਗੜ੍ਹ 7 ਅਪ੍ਰੈਲ ( ਜੀ ਐਸ ਸਿੱਧੂ/ ਜੇ ਐਸ ਸੋਢੀ)

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ 16ਵੀਂ ਜਨਰਲ ਕੌਂਸਲ ਦਾ ਦੂਜਾ ਅਜਲਾਸ 8 ਅਪ੍ਰੈਲ, 2022 ਦਿਨ ਸ਼ੁਕਰਵਾਰ ਨੂੰ ਸ਼੍ਰੀ ਸਾਵਣ ਮੱਲ ਅਗਰਵਾਲ ਪੈਲੇਸ, ਕੋਟ ਈਸੇ ਖਾਂ ਰੋਡ, ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਭੁੱਟੋ ਅਤੇ ਸੂਬਾ ਕਮੇਟੀ ਮੈਂਬਰ ਨੀਰਜ ਯਾਦਵ ਨੇ ਪ੍ਰੈੱਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਨਰਲ ਕੌਂਸਲ ਦੇ 256 ਮੈਂਬਰੀ ਜਨਰਲ ਕੌਂਸਲ ਦੇ ਅਜਲਾਸ ਵਿੱਚ ਪ੍ਰਧਾਨਗੀ ਮੰਡਲ ਦੇ ਮੈਂਬਰ, ਸੂਬਾ ਕਮੇਟੀ ਮੈਂਬਰ ਅਤੇ ਬਲਾਕ ਪ੍ਰਧਾਨ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਜੋ ਪਿਛਲੀਆਂ ਸਰਕਾਰਾਂ ਸਮੇਂ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਪੁਲਸ ਕੇਸ, ਟਰਮੀਨੇਸ਼ਨਾਂ, ਮੁਅੱਤਲੀਆਂ, ਬਦਲੀਆਂ, ਨੋਟਿਸਾਂ ਆਦਿ ਦੇ ਗ਼ੈਰ ਜਮਹੂਰੀ ਹਮਲਿਆਂ ਨਾਲ ਅਧਿਆਪਕ ਆਗੂਆਂ ਨੂੰ ਡਰਾ ਧਮਕਾ ਕੇ ਅਧਿਆਪਕ ਲਹਿਰ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਦੀ ਥਾਂ ਨਵੀਂ ਸਰਕਾਰ ਤੋਂ ਅਧਿਆਪਕ ਮਸਲੇ ਹੱਲ ਕਰਨ ਅਤੇ ਜਨਤਕ ਸਿੱਖਿਆ ਨੂੰ ਬਚਾਉਣ ਦੀ ਆਸ ਨਾਲ ਭਵਿੱਖ ਦੀਆਂ ਚੁਣੌਤੀਆਂ ਦੇ ਹਾਣ ਦਾ ਸੰਘਰਸ਼ ਉਸਾਰਨ ਸਬੰਧੀ ਵੀ ਵਿਚਾਰ ਕਰਨਗੇ। ਉਨ੍ਹਾਂ ਦੱਸਿਆ ਕਿ ਅਜਲਾਸ ਦੌਰਾਨ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਭਾਣਜੇ ਪ੍ਰੋਫ਼ੈਸਰ ਜਗਮੋਹਣ ਸਿੰਘ ਰਾਸ਼ਟਰੀ ਸਿੱਖਿਆ ਨੀਤੀ – 2020 ਦੇ ਮਾਰੂ ਪ੍ਰਭਾਵਾਂ ਸਬੰਧੀ ਵਿਸ਼ੇਸ਼ ਚਰਚਾ ਕਰਨਗੇ ਅਤੇ ਸਿਖਿਆ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਉਸਦੇ ਚੰਗੇ ਅਤੇ ਮਾੜ ਨਤੀਜੀਆਂ ਤੇ ਚਰਚਾ ਕਰਨਗੇ ।

Related Articles

Leave a Comment