ਫਿਰੋਜ਼ਪੁਰ ,9 ਜੂਨ 2023
ਆਲ ਇੰਪਲਾਈਜ ਕੋ-ਆਰਡੀਨੈਸਨ ਕਮੇਟੀ ਫਿਰੋਜ਼ਪੁਰ ਦੀ ਮੀਟਿੰਗ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਨਾਰਦਰਨ ਰੇਲਵੇ ਮੈਨਜ ਯੂਨੀਅਨ ਦਫ਼ਤਰ ਫ਼ਿਰੋਜ਼ਪੁਰ ਵਿੱਚ ਹੋਈ। ਮੀਟਿੰਗ ਵਿੱਚ ਕੇਂਦਰ ਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਤੇ ਪੈਨਸ਼ਨਰ ਸ਼ਾਮਲ ਹੋਏ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਕਿਸ਼ਨ ਚੰਦ ਜਾਗੋਵਾਲੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੇ ਕੰਮਾਂ ਦਾ ਰੀਵਿਊ ਕੀਤਾ ਗਿਆ ਤੇ ਤਸਲੀ ਪ੍ਰਗਟ ਕੀਤੀ। ਮੀਟਿੰਗ ਵਿੱਚ ਵੱਖ-ਵੱਖ ਜੱਥੇਬੰਦੀਆ ਦੇ ਆਗੂਆਂ ਨੇ ਜੱਥੇਬੰਦੀ ਨੂੰ ਹੋਰ ਮਜਬੂਤ ਕਰਨ ਤੇ,ਇਸ ਦਾ ਘੇਰਾ ਹੋਰ ਵਿਸ਼ਾਲ ਕਰਨ ਤੇ ਕਮੇਟੀ ਦੀ ਚੋਣ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਆਗੂਆਂ ਨੇ ਵੱਖ -ਵੱਖ ਵਿਭਾਗਾਂ ਵਿਚ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ,ਉਹਨਾ ਪ੍ਰੈਸ ਦੀ ਅਜਾਦੀ ਨੂੰ ਦਬਾਣ ਦੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਮੀਟਿੰਗ ਵਿੱਚ ਸੁਭਾਸ਼ ਸ਼ਰਮਾ,ਕਿਸ਼ਨ ਚੰਦ ਜਾਗੋਵਾਲੀਆ,ਸਰਿੰਦਰ ਸਿੰਘ, ਮਹਿੰਦਰ ਸਿੰਘ ਧਾਲੀਵਾਲ, ਪਰਦੀਪ ਧਵਨ, ਗੁਰਦੇਵ ਸਿੰਘ ਸਿੱਧੂ, ਰਜੀਵ ਹਾਡਾ ਨਿਸ਼ਾਨ ਸਿੰਘ , ਬਲਕਾਰ ਸਿੰਘ ਮਾੜੀਮੇਘਾ, ਅਸ਼ਵਨੀ ਕੁਮਾਰ, ਬਲਬੀਰ ਸਿੰਘ ਗੋਖੀਵਾਲਾ ਚੰਦਰ ਮੋਹਨ,ਅਰਜਨ ਪਾਸੀ ,ਇੰਜ ਜਗਦੀਪ ਮਾਂਗਟ, ਅਸ਼ਵਨੀ ਕੁਮਾਰ ਸੈਣੀ, ਗੁਰਵੀਰ ਸਿੰਘ,ਜੋਗਿੰਦਰ ਸਿੰਘ ਅਤੁਲ ਕੁਮਾਰ,ਪਦਮ ਕੁਮਾਰ, ਲਖਵੀਰ ਸਿੰਘ ਹਾਜਰ ਸਨ ।
ਕਿਸ਼ਨ ਚੰਦ ਜਾਗੋਵਾਲੀਆ
94655-17128