Home » ਸੰਸਥਾ ਦੀ ਸਹਿਵਾਸਣ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੋਂਪਿਆ

ਸੰਸਥਾ ਦੀ ਸਹਿਵਾਸਣ ਨੂੰ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੋਂਪਿਆ

by Rakha Prabh
65 views

ਅੰਮ੍ਰਿਤਸਰ 25 ਮਈ 2023:

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਅਧੀਨ ਚੱਲ ਰਹੀ ਸੰਸਥਾ ਸਹਿਯੋਗ (ਹਾਫ ਵੇਅ ਹੋਮ) ਜੋ ਕਿ 24, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਸਥਿੱਤ ਹੈ। ਇਸ ਸੰਸਥਾ ਦੀ ਸਹਿਵਾਸਣ, ਜਿਸ ਦੀ ਉਮਰ 27 ਸਾਲ ਹੈ, ਮਿਤੀ 12 ਮਈ 2022 ਤੋਂ ਰਹਿ ਰਹੀ ਸੀ । ਸੰਸਥਾ ਇੰਚਾਰਜ਼ ਦੁਆਰਾ ਇਸ ਦੇ ਆਧਾਰ ਕਾਰਡ ਬਣਾਉਣ ਸਮੇਂ ਇਸ ਦੇ ਘਰ ਦਾ ਪਤਾ ਚੱਲਿਆ ਕਿ ਇਹ ਸਹਿਵਾਸਣ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨਾ ਦੇ ਪਿੰਡ ਖੁਦ ਖਾਸ ਨਾਲ ਸਬੰਧਤ ਹੈ । ਇਸ ਸਬੰਧੀ ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਦੁਆਰਾ ਸਖੀ ਵਨ ਸਟਾਪ ਸੈਂਟਰ ਦੇ ਇੰਚਾਰਜ਼ ਦੇ ਸਹਿਯੋਗ ਨਾਲ ਇਸ ਸਹਿਵਾਸਣ ਦਾ ਐਡਰੈਸ ਵੈਰੀਫਾਈ ਕਰਵਾਇਆ ਗਿਆ । ਜਿਸ ਉਪਰੰਤ ਸੁਪਰਡੈਂਟ ਹੋਮ ਵੱਲੋਂ ਸਹਿਵਾਸਣ ਦੇ ਪਰਿਵਾਰਿਕ ਮੈਂਬਰਾਂ ਤਾਲਮੇਲ ਕੀਤਾ ਗਿਆ ਜਿਸ ਤੋਂ ਪਤਾ ਚੱਲਿਆ ਕਿ ਉਹ ਇਸ ਸਹਿਵਾਸਣ ਨੂੰ ਘਰ ਲਿਜਾਣ ਦੇ ਇਛੁੱਕ ਹਨ। ਜਿਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਹੁਕਮਾਂ ਤਹਿਤ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਹੋਮ ਦੁਆਰਾ ਸਹਿਵਾਸਣ ਨੂੰ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੋਂਪਿਆ ਗਿਆ ।

Related Articles

Leave a Comment