ਮਜੀਠਾ : ਇਥੋ ਨਾਲ ਲਗਦੇ ਪਿੰਡ ਰੁਮਾਣਾ ਚੱਕ ਵਿਖੇ ਇੱਕ ਆਦਮੀ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਮੌਤ ਹੋ ਗਈ। ਸਿਮਰਜੀਤ ਉਰਫ ਲੋਵਲੀ ਉਮਰ 30 ਸਾਲ ਜਿਸ ਦੀ ਹੁਣ ਮੌਤ ਹੋ ਚੁਕੀ ਹੈ ਦੇ ਪਰਿਵਾਰ ਮੁਤਾਬਕ ਉਹ ਜਿਹੜੇ ਨਸ਼ੇ ਨਾਲ ਮਰਿਆ ਹੈ ਉਹ ਇਸੇ ਪਿੰਡ ਰੁਮਾਣਾ ਚੱਕ ਤੋਂ ਹੀ ਕਿਸੇ ਕੋਲੋਂ ਲੈ ਕੇ ਆਉਂਦਾ ਸੀ। ਮਿਰਤਕ ਦੇ ਪਰਿਵਾਰ ਅਨੁਸਾਰ ਮਜੀਠਾ ਪੁਲਿਸ ਦੋਸਿਆਂ ਨੂੰ ਫੜ ਨਹੀਂ ਰਹੀ ਤੇ ਆਨਾਕਾਨੀ ਕਰ ਰਹੀ ਹੈ । ਮਜੀਠਾ ਥਾਣੇ ਸਾਹਮੰਨੇ ਵੱਡੀ ਗਿਣਤੀ ਵਿਚ ਪਰਿਵਾਰ ਅਤੇ ਪਿੰਡ ਵਾਸੀਆ ਵੱਲੋਂ ਦੋਸੀਆਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ਪਰਿਵਾਰ ਅਨੁਸਾਰ ਅੱਧੇ ਪਿੰਡ ਨੂੰ ਵੀ ਪਤਾ ਹੈ ਪਿੰਡ ਵਿਚ ਨਸ਼ਾ ਕੌਣ ਵੇਚਦਾ ਹੈ ਪਰ ਮਜੀਠਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ । ਇਸ ਦੌਰਾਨ ਰੋਹ ਵਿਚ ਆਏ ਧਰਨਾਕਾਰੀਆ ਅੰਮ੍ਰਿਤਸਰ ਮਜੀਠਾ ਮੁਖ ਮਾਰਗ ਜਾਮ ਕਰ ਦਿੱਤਾ ਹੈ ।