Home » ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਦੇ ਨਾਮ ਹੇਠ ਹਲਕਾ ਵਿਧਾਇਕ ਭੁੱਲਰ ਨੂੰ ਸੌਂਪਿਆ ਮੰਗ ਪੱਤਰ।

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਦੇ ਨਾਮ ਹੇਠ ਹਲਕਾ ਵਿਧਾਇਕ ਭੁੱਲਰ ਨੂੰ ਸੌਂਪਿਆ ਮੰਗ ਪੱਤਰ।

ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਭੱਜ ਰਹੀ : ਆਗੂ

by Rakha Prabh
113 views

ਜ਼ੀਰਾ/ ਫਿਰੋਜ਼ਪੁਰ 12 ਫਰਵਰੀ ( ਲਵਪ੍ਰੀਤ ਸਿੱਧੂ/ਬਲਰਾਮ ਵਰਮਾ )

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਕੋਆਰਡੀਨੇਟਰ ਸੁਬੇਗ ਸਿੰਘ ਰਿਟਾਇਰਡ ਖਜ਼ਾਨਾ ਅਫ਼ਸਰ, ਸਹਾਇਕ ਕੋਆਰਡੀਨੇਟਰ ਜਸਪਾਲ ਸਿੰਘ ਰਿਟਾਇਰ ਡੀਐਸਪੀ, ਗੁਰਦੇਵ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਪ ਸ ਸ ਫ, ਖਜਾਨ ਸਿੰਘ ਪ੍ਰਧਾਨ,ਅਜੀਤ ਸਿੰਘ ਸੋਢੀ ਪੈਂਨਸ਼ਨਰਜ ਐਸੋਸੀਏਸ਼ਨ, ਕਸ਼ਮੀਰ ਸਿੰਘ ਜੇਲ ਵਿਭਾਗ ਪੈਂਨਸ਼ਨਰਜ, ਮਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ, ਹਰਬੰਸ ਸਿੰਘ ਫਾਰੇਸਟ ਪੈਂਨਸ਼ਨਰਜ ਵੈਲਫੇਅਰ ਐਸੋਸੀਏਸ਼ਨ,ਮੁਖਤਿਆਰ ਸਿੰਘ, ਨਿਸ਼ਾਨ ਸਿੰਘ, ਓਮ ਪ੍ਰਕਾਸ਼ ਪੈਨਸ਼ਨ ਯੂਨੀਅਨ , ਮਲਕੀਤ ਚੰਦ ਪਾਸੀ ਸੀਨੀਅਰ ਮੀਤ ਪ੍ਰਧਾਨ , ਅਵਤਾਰ ਸਿੰਘ ਖਜਾਨਾ ਵਿਭਾਗ, ਬਲਵੀਰ ਸਿੰਘ ਏਟਕ , ਅਵਤਾਰ ਸਿੰਘ, ਦੀ ਪ੍ਰਧਾਨਗੀ ਹੇਠ ਹਲਕਾ ਸ਼ਹਿਰੀ ਫਿਰੋਜ਼ਪੁਰ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਮੁਲਾਜ਼ਮਾ ਤੇ ਪੈਨਸ਼ਨਾਂ ਦੀਆਂ ਲਟਕਦੀਆਂ ਮੰਗਾਂ ਦੇ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਹੇਠ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਓਮ ਪ੍ਰਕਾਸ਼ , ਬਲਵੰਤ ਸਿੰਘ ਸਿੱਧੂ ਪੈਂਨਸ਼ਨਰਜ ਯੂਨੀਅਨ ਅਤੇ ਜਸਵਿੰਦਰ ਸਿੰਘ ਪੈਰਾਮੈਡੀਕਲ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 6 ਲੱਖ ਮੁਲਾਜ਼ਮ ਦੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਅਣਦੇਖਾ ਕਰਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਜਾ ਰਿਹਾ। ਨਰਿੰਦਰ ਸ਼ਰਮਾ ਪ੍ਰਧਾਨ ਮਲਟੀ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ , ਪੁਰਾਣੀ ਪੈਨਸ਼ਨ ਬਹਾਲ ਕਰਨਾ , ਡੀਏ ਦੀਆਂ ਕਿਸਤਾਂ ਨੂੰ ਤੁਰੰਤ ਲਾਗੂ ਕਰਨਾ , ਪੈਨਸ਼ਨਾਂ ਤੇ ਮੁਲਾਜ਼ਮਾਂ ਦੀ 200 ਵਾਧੂ ਟੈਕਸ ਦੀ ਕਟੌਤੀ ਕਰਨਾ ਬੰਦ ਕਰਨਾ, ਆਦਿ ਮੰਗਾਂ ਦੇ ਸੰਬੰਧ ਵਿੱਚ ਪੂਰੇ ਪੰਜਾਬ ਅੰਦਰ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਆਪਣੇ ਜ਼ਿਲਿਆਂ ਵਿਚ ਸੰਬੰਧਿਤ ਵਿਧਾਇਕਾ ਨੂੰ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਅਦੇ ਕੀਤੇ ਸਨ ਨੂੰ ਯਾਦ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਆਪਣੇ ਵਾਦਿਆਂ ਤੋਂ ਭੱਜ ਰਹੀ ਹੈ ਜਿਸ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਲੋਕ ਸਭਾ ਚੋਣਾਂ ਦੌਰਾਨ ਨਤੀਜੇ ਭੁਗਤਣੇ ਪੇ ਸਕਦੇ ਹਨ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਬੱਕਾ ਨਾ ਕੀਤਾ ਗਿਆ ਅਤੇ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਮਾਰਚ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਪੂਰੇ ਪੰਜਾਬ ਦੇ ਮੁਲਾਜ਼ਮ ਅਤੇ ਪੈਂਨਸ਼ਨ ਇਕੱਠੇ ਹੋ ਕੇ ਆਪਣਾ ਰੋਸ ਜਾਹਿਰ ਕਰਨਗੇ । ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੈਂਨਸ਼ਨਰਜ ਯੂਨੀਅਨ ਨੇ ਕਿਹਾ ਕਿ 16 ਫਰਵਰੀ ਨੂੰ ਹੋ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਦੇਸ਼ ਦੇ ਸਮੂਹ ਮੁਲਾਜ਼ਮ, ਪੈਂਨਸ਼ਨਰਜ , ਕਿਸਾਨ, ਮਜ਼ਦੂਰ ਅਤੇ ਨੌਜਵਾਨ ਇਕੱਠੇ ਹੋ ਕੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰੇ ਭਾਰਤ ਅੰਦਰ ਚੱਕਾ ਜਾਮ ਕਰਨਗੇ । ਜਿਸ ਦੀ ਲੜੀ ਦੇ ਤਹਿਤ ਫਿਰੋਜ਼ਪੁਰ ਦੀ ਸੱਤ ਨੰਬਰ ਚੁੰਗੀ ਵਿਖੇ ਪੂਰੇ ਜਿਲ੍ਹੇ ਦੇ ਮੁਲਾਜ਼ਮ, ਪੈਨਸ਼ਨਰ, ਕਿਸਾਨ , ਮਜ਼ਦੂਰ ਅਤੇ ਨੌਜਵਾਨ ਇਕੱਠੇ ਹੋ ਕੇ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਰੋਸ ਮਾਰਚ ਕਰਨਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ, ਬਲਵਿੰਦਰ ਸਿੰਘ ,ਮਹਿਲ ਸਿੰਘ, ਤਾਰਾ ਸਿੰਘ, ਗੁਰਦਰਸ਼ਨ ਸਿੰਘ, ਦਲੀਪ ਸਿੰਘ, ਕਸ਼ਮੀਰ ਸਿੰਘ, ਅਸ਼ੋਕ ਕੁਮਾਰ ,ਅੰਗਰੇਜ਼ ਸਿੰਘ, ਜਸਵੰਤ ਸਿੰਘ ,ਮਨਿੰਦਰਜੀਤ ਸਿੰਘ , ਕੁਲਵਿੰਦਰ ਸਿੰਘ ਜੀਟੀਯੂ, ਰਾਜੀਵ ਹਾਡਾ ਆਦਿ ਹਾਜ਼ਰ ਸਨ।

Related Articles

Leave a Comment