Home » ਪੰਜਾਬ ਸਰਕਾਰ ਤੇ ਦੁਗਲੇ ਚਿਹਰੇ ਨਾ ਇਹ ਤੇਰੇ ਨਾ ਹੀ ਮੇਰੇ : ਆਂਗਣਵਾੜੀ ਆਗੂ

ਪੰਜਾਬ ਸਰਕਾਰ ਤੇ ਦੁਗਲੇ ਚਿਹਰੇ ਨਾ ਇਹ ਤੇਰੇ ਨਾ ਹੀ ਮੇਰੇ : ਆਂਗਣਵਾੜੀ ਆਗੂ

by Rakha Prabh
50 views

ਨੂਰਮਹਿਲ/ ਜਲੰਧਰ 8 ਫਰਵਰੀ ( ਭੰਡਾਲ)

ਪੰਜਾਬ ਸਰਕਾਰ ਦੇ ਨਾ ਇਹ ਤੇਰੇ ਮੇਰੇ ਦੋਗਲੇ ਚਿਹਰੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਜਿਲ੍ਹਾ ਪ੍ਰਧਾਨ ਜਲੰਧਰ ਸ੍ਰੀ ਮਤੀ ਨਿਰਲੇਪ ਕੌਰ , ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਅਤੇ ਕੈਸ਼ੀਅਰ ਪਰਮਜੀਤ ਕੌਰ ਨੇ ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦੋਗਲੇ ਚਿਹਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿਹਾ ਕਿ ਦੋ ਦਿਨ ਪਹਿਲਾਂ 7 ਫਰਵਰੀ 2024 ਨੂੰ ਵਿਭਾਗ ਦੇ ਡਾਇਰੈਕਟਰ ਸ੍ਰੀ ਮਤੀ ਸ਼ੀਨਾ ਅਗਰਵਾਲ ਨਾਲ ਹੋਈ ਮੀਟਿੰਗ ਵਿੱਚ ਪੂਰਨ ਵਿਸ਼ਵਾਸ ਦਵਾਇਆ ਗਿਆ ਕਿ ਤਿੰਨ ਤੋਂ ਪੰਜ ਸਾਲ ਤੱਕ ਦੇ ਬੱਚੇ ਆਂਗਣਵਾੜੀ ਕੇਂਦਰਾਂ ਵਿੱਚ ਪ੍ਰੀ ਸਕੂਲ ਐਜੂਕੇਸ਼ਨ ਅਤੇ ਨਿਊਟਰੇਸ਼ਨ ਪ੍ਰਾਪਤ ਕਰਨਗੇ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਹੀ ਬੱਚਿਆ ਦੀ ਮੁਢਲੀ ਦੇਖ ਭਾਲ ਤੇ ਚੌਹ ਪੱਖੀ ਵਿਕਾਸ ਲਈ ਕੰਮ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਂਗਣਵਾੜੀ ਵਰਕਰਾਂ ਵੱਲੋਂ ਹੀ ਗਰੋਥ ਮੋਨੀਟਰਿੰਗ, ਟੀਕਾਕਰਨ ਅਤੇ ਖੇਡ ਵਿਧੀ ਦੁਆਰਾ ਸਿਖਿਅਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਦਿਨ 8 ਫਰਵਰੀ ਨੂੰ ਸਿੱਖਿਆ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਪੰਜਾਬ ਵਿੱਚ ਨਰਸਰੀ ਜਮਾਤਾਂ ਪਹਿਲੀ ਵਾਰੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜੋ ਪ੍ਰੀ ਪ੍ਰਾਈਮਰੀ ਵਨ ਅਤੇ ਟੂ ਸੀ ਕੀ ਉਹ ਨਰਸਰੀ ਕਲਾਸਾਂ ਨਹੀਂ ਸਨ । ਇਹ ਦੋਗਲੇ ਅਤੇ ਲੁਭਾਣੇ ਬਿਆਨ ਜਨਤਾ ਨੂੰ ਗੁਮਰਾਹ ਕਰ ਰਹੇ ਹਨ । ਉੱਥੇ ਹੀ ਪੰਜਾਬ ਦੀਆਂ 54 ਹਜਾਰ ਆਂਗਨਵਾੜੀ ਵਰਕਰਾਂ ਹੈਲਪਰਾਂ ਦੇ ਨਿਵਾਲੇ ਉੱਤੇ ਵੀ ਡਾਕਾ ਮਾਰ ਰਹੇ ਹਨ । ਨਵੀਂ ਸਿੱਖਿਆ ਨੀਤੀ 2020 ਵਿੱਚ ਪ੍ਰੀ ਪ੍ਰਾਇਮਰੀ ਆਂਗਣਵਾੜੀ ਕੇਂਦਰਾਂ ਵਿੱਚ ਦਿੰਦੇ ਹੋਏ । ਬਚਪਨ ਦੀ ਮੁੱਢਲੀ ਦੇਖਭਾਲ ਆਂਗਣਵਾੜੀ ਵਰਕਰਾਂ ਹੈਲਪਰਾਂ ਦੁਆਰਾ ਹੀ ਕਰਨ ਦਾ ਖਰੜਾ ਪੇਸ਼ ਕਰਦੀ ਹੈ।ਪਰ ਪੰਜਾਬ ਸਰਕਾਰ ਵੱਲੋਂ ਇਸ ਦੇ ਉਲਟ ਜਾ ਕੇ ਪਹਿਲਾਂ ਹੀ ਸਤੰਬਰ 2017 ਤੋਂ ਪ੍ਰੀ ਪ੍ਰਾਇਮਰੀ ਕਲਾਸਾਂ ਸਕੂਲਾ ਵਿੱਚ ਸ਼ੁਰੂ ਕੀਤੀਆਂ ਹੋਈਆਂ ਹਨ । ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਉਸ ਉੱਤੇ ਲੀਪਾ ਪੋਚੀ ਕਰ ਰਹੀ ਹੈ । ਸਰਕਾਰ ਦੀ ਇਸ ਦੋਗਲੀ ਨੀਤੀ ਕਾਰਨ ਪ੍ਰਦੇਸ਼ ਦੀਆਂ 54 ਹਜ਼ਾਰ ਵਰਕਰਾਂ ਹੈਲਪਰਾ ਵਿੱਚ ਤਿੱਖਾ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਧੋਖਾ ਧੜੀ ਬੰਦ ਨਾ ਕੀਤੀ ਤਾਂ ਮਜਬੂਰਨ ਸਾਨੂੰ ਸੜਕਾਂ ਤੇ ਉਤਰਨਾ ਪਵੇਗਾ ਅਤੇ ਜੋ ਆਉਣ ਵਾਲੇ ਸਮੇਂ ਵਿੱਚ ਵਰਕਰਾਂ ਹੈਲਪਰਾਂ ਦਾ ਸੰਘਰਸ਼ ਮਾਨ ਸਰਕਾਰ ਦੇ ਕਫਨ ਵਿੱਚ ਆਖ਼ਰੀ ਕਿਲ  ਹੋਵੇਗਾ ।

Related Articles

Leave a Comment