Home » ਸ਼ਰਾਬੀ ਪੁੱਤਰ ਨੇ ਇੱਟਾਂ ਮਾਰ ਕੇ ਕੀਤਾ ਪਿਓ ਦਾ ਕਤਲ, ਹੋਇਆ ਫਰਾਰ

ਸ਼ਰਾਬੀ ਪੁੱਤਰ ਨੇ ਇੱਟਾਂ ਮਾਰ ਕੇ ਕੀਤਾ ਪਿਓ ਦਾ ਕਤਲ, ਹੋਇਆ ਫਰਾਰ

by Rakha Prabh
85 views

ਸ਼ਰਾਬੀ ਪੁੱਤਰ ਨੇ ਇੱਟਾਂ ਮਾਰ ਕੇ ਕੀਤਾ ਪਿਓ ਦਾ ਕਤਲ, ਹੋਇਆ ਫਰਾਰ
ਸ੍ਰੀ ਮੁਕਤਸਰ ਸਾਹਿਬ : ਪਿੰਡ ਕੋਟਲੀ ਅਬਲੂ ’ਚ ਬੀਤੇ ਸ਼ੁੱਕਰਵਾਰ ਨੂੰ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਸਿਰ ’ਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਉਹ ਆਪਣੇ ਪਿਤਾ ਨੂੰ ਉਸ ਨਾਲ ਵਿਆਹ ਕਰਵਾਉਣ ਲਈ ਕਹਿੰਦਾ ਰਿਹਾ, ਪਰ ਪਿਤਾ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਮੁਲਜਮ ਪੁੱਤਰ ਸਰਾਬ ਪੀ ਰਿਹਾ ਸੀ। ਪੁਲਿਸ ਥਾਣਾ ਕੋਟਭਾਈ ਨੇ ਉਸ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਮਿ੍ਰਤਕ ਦੇ ਭਤੀਜੇ ਗੁਰਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੇ ਚਾਚਾ ਬਲਦੇਵ ਸਿੰਘ ਦਾ ਘਰ ਉਸ ਦੇ ਘਰ ਦੇ ਬਿਲਕੁਲ ਸਾਹਮਣੇ ਹੈ। ਰਾਤ ਲਗਭਗ ਸਾਢੇ 10 ਵਜੇ ਉਹ ਆਪਣੇ ਘਰ ਦੇ ਬਾਹਰ ਗਲੀ ’ਚ ਖੜ੍ਹਾ ਸੀ। ਇਸ ਦੌਰਾਨ ਉਸ ਨੇ ਆਪਣੇ ਚਾਚੇ ਦੇ ਘਰੋਂ ਰੌਲਾ ਸੁਣਿਆ। ਉਹ ਤੁਰੰਤ ਉਨ੍ਹਾਂ ਦੇ ਘਰ ਭੱਜਿਆ ਤਾਂ ਦੇਖਿਆ ਕਿ ਉਸ ਦਾ ਚਚੇਰਾ ਭਰਾ ਮਨਜਿੰਦਰ ਸਿੰਘ ਉਸ ਦੇ ਪਿਤਾ ਬਲਦੇਵ ਸਿੰਘ ਨੂੰ ਇੱਟਾਂ ਮਾਰ ਰਿਹਾ ਸੀ। ਉਸ ਨੇ ਅਜਿਹਾ ਕਰਨ ਤੋਂ ਉਸ ਨੂੰ ਰੋਕਿਆ ਵੀ, ਪਰ ਇਸ ਦੇ ਬਾਵਜੂਦ ਉਸ ਨੇ ਇੱਟ ਦੇ ਮਾਰੀ। ਇਸ ਤੋਂ ਬਾਅਦ ਮਨਜਿੰਦਰ ਉਥੋਂ ਫਰਾਰ ਹੋ ਗਿਆ। ਜਦੋਂ ਉਸ ਨੇ ਖੂਨ ਨਾਲ ਲੱਥਪੱਥ ਪਏ ਆਪਣੇ ਚਾਚੇ ਦੀ ਨਬਜ ਦੇਖੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਗੁਰਵਿੰਦਰ ਅਨੁਸਾਰ ਉਸ ਦੇ ਚਚੇਰੇ ਭਰਾ ਮਨਜਿੰਦਰ ਸਿੰਘ ਦੀ ਉਮਰ ਲਗਭਗ 32 ਸਾਲ ਹੋ ਗਈ ਸੀ, ਪਰ ਅਜੇ ਉਸ ਦਾ ਵਿਆਹ ਨਹੀਂ ਹੋਇਆ ਸੀ। ਮਨਜਿੰਦਰ ਪਿਤਾ ਬਲਦੇਵ ਨੂੰ ਉਸ ਦਾ ਵਿਆਹ ਕਰਨ ਲਈ ਕਹਿੰਦਾ ਰਹਿੰਦਾ ਸੀ, ਪਰ ਪਿਤਾ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਉਸ ਦੇ ਘਰ ਅਕਸਰ ਕਲੇਸ਼ ਰਹਿੰਦਾ ਸੀ। ਇਨ੍ਹੀਂ ਦਿਨੀਂ ਚਾਚਾ ਬਲਦੇਵ ਸਿੰਘ ਨੇ ਨਵੇਂ ਘਰ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਜਿਸ ਕਾਰਨ ਘਰ ’ਚ ਇੱਟਾਂ ਵੀ ਪਈਆਂ ਸਨ। ਵਿਆਹ ਦੀ ਗੱਲ ਨੂੰ ਲੈ ਕੇ ਹੀ ਮੁੜ ਉਨ੍ਹਾਂ ਦੇ ਘਰ ’ਚ ਝਗੜਾ ਹੋਇਆ ਅਤੇ ਮਨਜਿੰਦਰ ਸਿੰਘ ਨੇ ਇਟਾਂ ਨਾਲ ਆਪਣੇ ਪਿਤਾ ’ਤੇ ਹਮਲਾ ਕਰ ਦਿੱਤਾ।

 

Related Articles

Leave a Comment