Home » ਜਾਅਲੀ ਸਰਟੀਫਿਕੇਟ ਬਣਵਾਕੇ ਨੌਕਰੀ ਕਰਨ ਵਾਲਿਆ ਨੂੰ ਸਖ਼ਤ ਤੋ ਸਖਤ ਸਜ਼ਾ ਦਿੱਤੀ ਜਾਵੇ : ਮੋਲਵੀ ਖਲੀਲ ਅਹਿਮਦ

ਜਾਅਲੀ ਸਰਟੀਫਿਕੇਟ ਬਣਵਾਕੇ ਨੌਕਰੀ ਕਰਨ ਵਾਲਿਆ ਨੂੰ ਸਖ਼ਤ ਤੋ ਸਖਤ ਸਜ਼ਾ ਦਿੱਤੀ ਜਾਵੇ : ਮੋਲਵੀ ਖਲੀਲ ਅਹਿਮਦ

by Rakha Prabh
35 views

ਹੁਸ਼ਿਆਰਪੁਰ 23   ਜੂਨ ( ਤਰਸੇਮ ਦੀਵਾਨਾ ) ਮੁਹਾਲੀ ਵਿਖੇ ਐਸ ਸੀ ਸਮਾਜ ਵਲੋ ਰਿਜਰਵਰੇਸਨ ਵਲੋ ਚੋਰ ਫੜੋ ਮੋਰਚਾ ਲਾਇਆ ਹੋਇਆ ਹੈ ਅਤੇ ਮੋਰਚੇ ਵਲੋ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਿਹਨਾ ਲੋਕਾ ਨੇ ਵੀ ਜਾਅਲੀ ਐਸ ਸੀ ਜਾਤੀ ਦੇ  ਸਰਟੀਫਿਕੇਟ ਬਣਾਕੇ ਨੌਕਰੀਆ ਹਾਸਲ ਕੀਤੀਆਂ ਹਨ । ਉਹਨਾ ਦੇ ਖਿਲਾਫ ਸਰਕਾਰ ਕਾਰਵਾਈ ਕਰੇ ਪਰ ਪੰਜਾਬ ਸਰਕਾਰ ਵਲੋ ਹੁਣ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਇਹਨਾ ਗੱਲਾ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਮੋਲਵੀ ਖਲੀਲ ਅਹਿਮਦ ਨੇ ਪੱਤਰਕਾਰਾ ਨਾਲ ਕੀਤਾ ਉਹਨਾ ਕਿਹਾ ਕਿ ਜਿਹਨਾ ਲੋਕਾ ਨੇ ਸਾਡੇ ਅਧਿਕਾਰਾ ਤੇ ਡਾਕਾ ਮਾਰਿਆ ਹੈ ਉਹਨਾ ਖਿਲਾਫ ਸਰਕਾਰ ਤੁਰੰਤ ਕਾਰਵਾਈ ਕਰੇ ਉਹਨਾ ਕਿਹਾ ਕਿ ਜਨਰਲ ਕੈਟਾਗਿਰੀ ਦੇ ਲੋਕਾ ਵਲੋ ਫਰਜ਼ੀ ਐਸ ਸੀ ਸਰਟੀਫਿਕੇਟ ਬਣਵਾਕੇ ਨੌਕਰੀਆਂ ਹਾਸਲ ਕਰਨ ਵਾਲਿਆਂ ਨੂੰ ਕਿਸੇ ਵੀ ਐਸ ਸੀ ਸਮਾਜ ਕਿਸੇ ਵੀ ਕੀਮਤ ਤੇ ਮਾਫ ਨਹੀ ਕਰੇਗਾ ਉਹਨਾ ਕਿਹਾ ਕਿ ਐਸਸੀ ਸਮਾਜ ਦੇ ਹੱਕਾ ਤੇ ਡਾਕਾ ਮਾਰਨ ਵਾਲੇ ਲੁਟੇਰਿਆ ਨੂੰ ਸਬਕ ਸਿਖਾਉਣ ਲਈ ” ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ” ਲਾਉਣ ਵਾਲਿਆ ਦੇ ਨਾਲ ਮੋਢੇ ਦੇ ਨਾਲ ਮੋਢਾ ਲਾਕੇ ਖੜਾ ਹੈ  । ਉਹਨਾ ਕਿਹਾ ਕਿ ਅਨੁਸੂਚਿਤ ਜਾਤੀ ਦੇ ਜਾਅਲੀ  ਸਰਟੀਫਿਕੇਟ ਮਾਮਲਾ ਬਹੁਤ ਹੀ ਗੰਭੀਰ ਮਾਮਲਾ ਹੈ ਜਿਸ ਨਾਲ ਪੰਜਾਬ ਹੀ ਨਹੀਂ ਦੇਸ਼ਾਂ, ਵਿਦੇਸ਼ਾਂ ਵਿਚ ਰਹਿ ਰਹੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਵੱਡਾ ਧੋਖਾ ਹੋਇਆ ਹੈ। ਉਹਨਾ ਕਿਹਾ ਕਿ ਜਨਰਲ ਕੈਟਾਗਰੀ ਦੇ  ਲੋਕਾਂ ਨੇ
ਜਾਅਲੀ ਜਾਤੀ ਸਰਟੀਫਿਕੇਟ ਬਣਾਕੇ ਅਨੁਸੂਚਿਤ ਜਾਤੀ ਦੇ ਗਰੀਬ ਲੋਕਾਂ ਦੇ ਸੰਵਿਧਾਨਕ ਹੱਕਾਂ ਤੇ ਡਾਕਾ ਮਾਰਿਆ ਹੈ,ਜਿਸ ਨਾਲ ਸਮਾਜ ਦੇ ਲੱਖਾਂ ਲੋਕ ਨੌਕਰੀਆਂ,  ਤੋਂ ਵਾਂਝੇ ਰਹਿ ਗਏ ਹਨ,ਇਸੇ ਕਰਕੇ ਆਦਿ ਵਾਸੀ ਸਮਾਜ ਵਿਚ ਗਰੀਬੀ ,ਬੇਰੁਜਗਾਰੀ ਵਿਚ ਅਥਾਹ ਵਾਧਾ ਹੋਇਆ ਹੈ। ਉਨਾਂ ਕਿਹਾ ਇਸ ਮਾਮਲੇ ਦੀ ਸੀ.ਬੀ.ਆਈ.ਜਾਂਚ ਹੋਣੀ ਚਾਹੀਦੀ ਹੈ। ਉਨਾਂ ਕਿਹਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਸੇਵਾ ਮੁਕਤ ਹੋਏ ਜਾਂ ਵੱਡੀਆਂ ਪੋਸਟਾਂ ਉਤੇ ਅੱਜ ਵੀ ਕੰਮ ਕਰ ਰਹੇ ਲੋਕਾਂ ਖਿਲਾਫ ਤੁਰੰਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਜਾਅਲੀ ਸਰਟੀਫਿਕੇਟਾਂ ਤੇ ਨੌਕਰੀਆਂ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰੇ ਪ੍ਰੰਤੂ ਪੰਜਾਬ ਸਰਕਾਰ ਇਸ ਸਬੰਧੀ ਚੁੱਪ ਕਰਕੇ ਬੈਠੀ ਹੋਈ ਹੈ । ਉਹਨਾ ਕਿਹਾ ਕਿ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਤੋਂ ਨੌਕਰੀ ਦੌਰਾਨ ਪ੍ਰਾਪਤ ਕੀਤੀ ਸਾਰੀ ਤਨਖਾਹ ਅਤੇ ਬਣਾਈਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਜਾਣ ਅਤੇ  ਐਸ.ਸੀ ਸਰਟੀਫਿਕੇਟ ਤਸਦੀਕ ਕਰਨ ਵਾਲੇ ਸਰਪੰਚਾਂ, ਲੰਬੜਦਾਰਾਂ ਤੇ ਹੋਰ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਕੇ ਜੇਲਾਂ ਵਿਚ ਡੱਕਿਆ ਜਾਵੇ

Related Articles

Leave a Comment