Home » ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਪੁਲਿਸ ਅੜਿੱਕੇ

ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਪੁਲਿਸ ਅੜਿੱਕੇ

by Rakha Prabh
221 views

ਮੱਲਾਂ ਵਾਲਾ 11ਅਕਤੂਬਰ ( ਗੁਰਦੇਵ ਸਿੰਘ ਗਿੱਲ)

ਮੱਲਾਂ ਵਾਲਾ ਪੁਲਿਸ ਨੇ ਲੁਟ ਖੋ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਬੁਲਟ ਮੋਟਰਸਾਈਕਲ, ਇਕ ਮੋਬਾਈਲ ਤੇ ਕਾਪਾ ਬਰਾਮਦ ਕੀਤਾ ਹੈ | ਇਸ ਮਾਮਲੇ ਸਬੰਧੀ ਵਿਧੇਰੇ ਜਾਣਕਾਰੀ ਦਿੰਦੇ ਪੁਲਿਸ ਥਾਣਾ ਮੱਲਾਂ ਵਾਲਾ ਦੇ ਥਾਣਾ ਮੁੱਖੀ ਬਲਜਿੰਦਰ ਸਿੰਘ ਨੇ ਦਸਿਆ ਕਿ ਗੁਰਵਿੰਦਰ ਕੌਰ ਪਤਨੀ ਅੰਗਰੇਜ ਸਿੰਘ ਵਾਸੀ ਹਾਮਦਵਾਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਚ ਦਸਿਆ ਕਿ 9 ਅਕਤੂਬਰ ਨੂੰ ਮੈਂ ਆਪਣੀ ਦਰਾਣੀ ਸਿਮਰਨ ਨਾਲ ਸੁਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਸਤੀ ਬੁੱਢਾ ਸਿੰਘ ਵਾਲੀ ਦੇ ਘਰ ਸਫਾਈਆਂ ਕਰਨ ਤੋਂ ਬਾਅਦ ਆਪਣੇ ਘਰ ਜਾ ਰਹੀਆਂ ਸਨ ਤਾਂ ਇੱਕ ਬੁਲਟ ਮੋਟਰਸਾਇਕਲ ਜਿਸ ਤੇ ਦੋ ਨੋਜਵਾਨ ਆਏ, ਜਿੰਨਾ ਨੇ ਸਾਡੇ ਕੋਲੋਂ 02 ਮੋਬਾਇਲ ਫੋਨ ਖੋਹ ਲਏ ਤੇ ਮੋਕਾ ਤੋਂ ਫਰਾਰ ਹੋ ਗਏ ਪੁਲਿਸ ਵਲੋਂ ਪਿੰਡਾਂ ਚ ਲਗੇ ਸੀ ਸੀ ਟੀ ਵੀ ਕੈਮਰਿਆ ਦੀ ਮਦਦ ਨਾਲ ਦੋਸ਼ੀਆਂ ਮਨਪ੍ਰੀਤ ਸਿੰਘ ਪੁੱਤਰ ਬਿੰਦਾ, ਜਗਜੀਵਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭੜਾਣਾ ਦੀ ਪਹਿਚਾਣ ਕਰਕੇ ਦੋਸ਼ੀ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਭੜਾਣਾ ਤੇ ਕੁਹਾਲਾ ਦੇ ਸੂਆ ਪੁਲ ਤੇ ਖੜੇ ਸਨ ਜਿਨ੍ਹਾਂ ਨੂੰ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਪੁਲਿਸ ਪਾਰਟੀ ਨਾਲ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 01 ਬੁਲਟ ਮੋਟਰਸਾਇਕਲ ਨੰਬਰ PB-47-E-6612 ਤੇ 01 ਮੋਬਾਇਲ ਫੋਨ ਮਾਰਕਾ ਵੀਵੋ ਅਤੇ 01 ਕਾਪਾ ਬਰਾਮਦ ਕੀਤਾ ਹੈ ਪੁਲਿਸ ਥਾਣਾ ਮੱਲਾਂ ਵਾਲਾ ਵਿਖ਼ੇ ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਬਿੰਦਾ ਜਗਜੀਵਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭੜਾਣਾ ਦੇ ਵਿਰੁੱਧ ਅਧੀਨ ਧਾਰਾ 379ਬੀ ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Related Articles

Leave a Comment