ਮੱਲਾਂ ਵਾਲਾ 11 ਅਕਤੂਬਰ ( ਗੁਰਦੇਵ ਸਿੰਘ ਗਿੱਲ)
ਪੁਲਿਸ ਥਾਣਾ ਮੱਲਾਂ ਵਾਲਾ ਨੇ ਸ਼ੱਕੀ ਪੁਰਸ਼ਾਂ ਦੇ ਸੰਬੰਧ ‘ਚ ਕੀਤੀ ਜਾਂ ਰਹੀ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ 80 ਗ੍ਰਾਮ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਮਾਮਲੇ ਸਬੰਧੀ ਵਿਧੇਰੇ ਜਾਣਕਾਰੀ ਦਿੰਦੇ ਥਾਣਾ ਮੱਲਾਂ ਵਾਲਾ ਦੇ ਥਾਣਾ ਮੁੱਖੀ ਬਲਜਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਥਾਣਾ ਮੱਲਾਂ ਵਾਲਾ ਵਲੋਂ ਸ਼ੱਕੀ ਪੁਰਸ਼ਾਂ ਨੂੰ ਫੜਨ ਲਈ ਇਲਾਕੇ ‘ਚ ਸਰਚ ਉਪ੍ਰੇਸ਼ਨ ਚਲਾਇਆ ਜਾਂ ਰਿਹਾ ਹੈ ਜਿਸ ਤਹਿਤ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬਧ ਵਿੱਚ ਬਾਹੱਦ ਰਕਬਾ ਹਾਮਦ ਵਾਲਾ ਉਤਾੜ ਪਾਸ ਪੁੱਜੇ ਤਾਂ ਇੱਕ ਨੌਜਵਾਨ ਮੋਟਰਸਾਇਕਲ ਸੀ ਡੀ ਡੀਲੈਕਸ ਪੀ ਬੀ -47-ਈ -8516 ਤੇ ਆਉਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੇਖ ਕੇ ਘਬਰਾ ਗਿਆ ਤੇ ਇੱਕ ਦਮ ਮੋਟਰਸਾਇਕਲ ਪਿੱਛੇ ਮੋੜ ਕੇ ਭੱਜਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਦੁਆਰਾ ਸੁੱਕ ਦੀ ਬਿਨਾਅ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਜਗਜੀਤ ਸਿੰਘ ਉਰਫ ਜੀਤਾ ਪੁੱਤਰ ਜਵੰਦ ਵਾਸੀ ਕਸੋਆਣਾ ਦਸਿਆ ਜਿਸ ਕੋਲੋਂ ਤਲਾਸੀ ਦੋਰਾਨ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ।ਪੁਲਿਸ ਥਾਣਾ ਮੱਲਾਂ ਵਾਲਾ ਨੇ ਦੋਸ਼ੀ ਜਗਜੀਤ ਸਿੰਘ ਉਰਫ ਜੀਤਾ ਪੁੱਤਰ ਜਵੰਦ ਵਾਸੀ ਕਸੋਆਣਾ ਵਿਰੁੱਧ ਐਨ ਡੀ ਪੀ ਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਜਿਸ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ|