Home » ਸਿੱਖ ਪਰਿਵਾਰ ਦੇ ਲੜਕੇ ਉੱਪਰ ਜਾਨਲੇਵਾ ਹਮਲਾ, ਪੱਗ ਉਤਾਰੀ ਤੇ ਕੇਸਾਂ ਦੀ ਕੀਤੀ ਬੇਅਦਬੀ

ਸਿੱਖ ਪਰਿਵਾਰ ਦੇ ਲੜਕੇ ਉੱਪਰ ਜਾਨਲੇਵਾ ਹਮਲਾ, ਪੱਗ ਉਤਾਰੀ ਤੇ ਕੇਸਾਂ ਦੀ ਕੀਤੀ ਬੇਅਦਬੀ

ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨਾ ਦਬਾਓ ਚ ਆ ਕੇ ਸਾਨੂੰ ਹੀ ਧਮਕੀਆਂ ਦੇਣੀਆਂ

by Rakha Prabh
16 views
ਮੋਹਾਲੀ 5 ਸਤੰਬਰ ( ਰਣਜੀਤ ਸਿੰਘ ਮਸੌਣ) ਜਸਪਾਲ ਸਿੰਘ ਪੁੱਤਰ ਰਾਜਵੰਤ ਸਿੰਘ ਵਾਸੀ ਮਕਾਨ ਨੰ:177, ਬਲਾਕ-ਈ, ਸ਼ਿਵਾ ਦਾਲਿਕ ਵਿਹਾਰ, ਨਵਾਂ ਗਰਾਉਂ, ਤਹਿਸੀਲ ਖਰੜ, ਜਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਮਿਤੀ 16.5.2023 ਨੂੰ ਤਰਲੋਚਨ ਸਿੰਘ ਨੇ ਮੇਰੇ ਘਰ ਦੋ ਲੜਕੇ ਮੈਨੂੰ ਜਾਨੋਂ ਮਾਰਨ ਲਈ ਭੇਜੇ। ਅਸੀਂ ਘਰ ਨਹੀਂ ਸੀ ਤਾਂ ਮਿਤੀ 17.5.2023 ਨੂੰ ਲਗਭਗ 10:50 ਤੋਂ 11:30 ਵਜ਼ੇ ਰਾਤ ਮਾਰਕੀਟ ਵਿੱਚੋਂ ਘਰੇਲੂ ਸਮਾਨ ਲੈ ਕੇ ਆਪਣੇ ਮੋਟਰ ਸਾਈਕਲ ਤੇ ਵਾਪਿਸ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਨੇੜੇ ਰਾਜ ਸਰੀਆ ਦੀ ਦੁਕਾਨ ਕੋਲ ਉੱਥੇ ਤਰਲੋਚਨ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਮਕਾਨ ਨੰਬਰ 8 ਸ਼ਿਵਾਲਿਕ ਵਿਹਾਰ ਨਵਾਂ ਗਰਾਉਂ, ਦਿਲਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮਕਾਨ ਨੰ:8 ਸ਼ਿਵਾਲਿਕ ਵਿਹਾਰ ਨਵਾਂ ਗਰਾਉਂ, ਮੋਨੂੰ ਪੁੱਤਰ ਸੁਖਦੇਵ ਸਿੰਘ ਵਾਸੀ ਨਾਡਾ ਰੋਡ ਨਵਾਂ ਗਰਾਉਂ, ਸਤਵਿੰਦਰ ਸਿੰਘ ਉਰਫ਼ ਬੁਲੀ ਤਰਲੋਚਨ ਸਿੰਘ ਦਾ ਡਰਾਈਵਰ ਅਤੇ 8-9 ਹੋਰ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਘੇਰ ਕੇ ਮੇਰੇ ਮੋਟਰਸਾਈਕਲ ਦਾ ਟਾਈਰ ਫਾੜ ਦਿੱਤਾ ਅਤੇ ਮੇਰੇ ਮੋਟਰਸਾਈਕਲ ਦੀ ਬੁਰੀ ਤਰ੍ਹਾਂ ਤੋੜ-ਭੰਨ ਕਰ ਦਿੱਤੀ ਅਤੇ ਮੇਰੇ ਨਾਲ ਮਾਰ-ਕੁਟਾਈ ਕੀਤੀ ਅਤੇ ਦੌਰਾਨੇ ਮਾਰ-ਕੁਟਾਈ ਤਰਲੋਚਨ ਸਿੰਘ ਨੇ ਮੇਰੇ 40 ਹਜ਼ਾਰ ਰੁਪਏ ਅਤੇ ਮੇਰੀ ਇੱਕ ਸੋਨੇ ਦੀ ਚੈਨ ਜੋ ਕਿ ਢਾਈ ਤੋਲੇ ਦੀ ਸੀ, ਕੱਢ ਲਈ ਅਤੇ ਉਕਤਾਨ ਵਿਅਕਤੀਆਂ ਨੇ ਮੈਨੂੰ ਚੁੱਕ ਕੇ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜੋ ਕਿ ਮੈਨੂੰ ਕਿਡਨੈਪ ਕਰਨ ਦੀ ਨੀਅਤ ਨਾਲ ਗੱਡੀ ਵਿੱਚ ਸੁੱਟ ਰਹੇ ਸੀ ਅਤੇ ਬੋਲ ਰਹੇ ਸੀ ਕਿ ਅੱਜ ਇਸ ਨੂੰ ਘਰ ਨਹੀਂ ਜਾਣ ਦੇਣਾ। ਇਸ ਨੂੰ ਜਾਨ ਤੋਂ ਮਾਰ ਦੇਣਾ ਹੈ। ਤਾਂ ਸਾਰਿਆਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਤਾਂ ਸਾਰੇ ਵਿਅਕਤੀਆਂ ਤੋਂ ਕਿਸੇ ਤਰ੍ਹਾਂ ਬੱਚ ਕੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਮੈਂ 112 ਨੰਬਰ ਤੇ ਫ਼ੋਨ ਕੀਤਾ ਤੇ ਥਾਣਾ ਨਵਾਂ ਗਰਾਉਂ ਵੱਲ ਭੱਜ ਗਿਆ। ਮੈਂ ਭੱਜਿਆ ਤਾਂ ਸਾਰੇ ਵਿਅਕਤੀ ਮੇਰੇ ਪਿੱਛੇ ਲੱਗ ਗਏ। ਉਨ੍ਹਾਂ ਵਿੱਚੋਂ ਤਰਲੋਚਨ ਦਾ ਡਰਾਈਵਰ ਸਤਵਿੰਦਰ ਸਿੰਘ ਬੁਲੀ ਐਕਟਿਵਾ ਤੇ ਮੇਰੇ ਪਿੱਛੇ ਜਿਸ ਨੇ ਮੇਰੀਆਂ ਲੱਤਾਂ ਉਪਰ ਚਾਰ ਵਾਰ ਐਕਟੀਵਾ ਚੜਾਈ। ਐਕਟਿਵਾ ਮੇਰੀਆਂ ਲੱਤਾਂ ਵਿੱਚ ਵੱਜਣ ਕਾਰਨ ਮੈਂ ਡਿੱਗ ਪਿਆ। ਡਿੱਗਣ ਤੋਂ ਬਾਅਦ ਉੱਠ ਕੇ ਮੈਂ ਫਿਰ ਥਾਣੇ ਵੱਲ ਨੂੰ ਭੱਜ ਗਿਆ ਤੇ ਥਾਣੇ ਵਿੱਚ ਜਾ ਕੇ ਮੈਂ ਆਪਣੀ ਜਾਨ ਬਚਾਈ। ਸਤਵਿੰਦਰ ਸਿੰਘ ਬੁਲੀ ਥਾਣੇ ਤੱਕ ਮੇਰੇ ਉਪਰ ਐਕਟੀਵਾ ਚੜਾਉਂਦਾ ਆ ਰਿਹਾ ਸੀ। ਇਹ ਸਭ ਕੁਝ ਮੇਰੀ ਪਤਨੀ ਅਮਨਦੀਪ ਕੌਰ ਦੇ ਇਸ਼ਾਰੇ ਤੇ ਹੋ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਅਮਨਦੀਪ ਕੌਰ ਅਤੇ ਤਰਲੋਚਨ ਸਿੰਘ ਨੇ ਮਿਤੀ 14.11.2020 ਨੂੰ ਮੇਰੇ ਤੇ ਜਾਨ ਲੇਵਾ ਕਰਵਾਇਆ ਸੀ। ਜਦੋਂ ਮੈਂ ਥਾਣੇ ਵੱਲ ਭੱਜ ਰਿਹਾ ਸੀ ਰਸਤੇ ਵਿੱਚ ਐਸ.ਐਚ.ਓ. ਦੀ ਗੱਡੀ ਆ ਰਹੀ ਸੀ। ਮੈਂ ਉਨ੍ਹਾਂ ਦੀ ਗੱਡੀ ਅੱਗੇ ਜਾ ਕੇ ਡਿੱਗ ਪਿਆ ਪਰ ਐਸ.ਐਚ.ਓ. ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉੱਥੋਂ ਦੀ ਐਸ.ਐਚ.ਓ. ਚਲੇ ਗਏ। ਮੈਂ ਥਾਣੇ ਜਾ ਕੇ ਆਪਣੀ ਜਾਨ ਬਚਾਈ। ਜਦੋਂ ਮੈਂ ਥਾਣੇ ਗਿਆ ਉੱਥੇ ਮੁਨਸ਼ੀ ਸੰਕੇਤ ਬੈਠਾ ਸੀ। ਮੈਂ ਸੰਕੇਤ ਮੁਨਸ਼ੀ ਨੂੰ ਸਾਰੀ ਗੱਲ ਦੱਸੀ ਤਾਂ ਸੰਕੇਤ ਮੁਨਸ਼ੀ ਨੇ ਮੇਰੀ ਰਿਪੋਰਟ ਲਿਖਣ ਤੋਂ ਮਨ੍ਹਾ ਕਰ ਦਿੱਤਾ। ਉਲਟਾ ਮੇਰੇ ਤੇ ਦਬਾਅ ਪਾਉਣ ਲੱਗ ਪਿਆ ਤੇ ਕਹਿ ਰਿਹਾ ਸੀ ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਅੰਦਰ ਕਰ ਦਿਆਂਗੇ। ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਕਿ ਤੇਰੇ ਪਰਿਵਾਰ ਤੇ ਤੈਨੂੰ ਕਿੱਥੇ ਗਾਇਬ ਕਰ ਦਿੱਤਾ। ਪਹਿਲਾਂ ਥਾਣੇ ਦੇ ਮੁਨਸ਼ੀ ਨੇ ਸਾਡੀ ਰਿਪੋਰਟ ਲਿਖਣ ਤੋਂ ਮਨ੍ਹਾ ਕਰ ਦਿੱਤਾ ਫ਼ਿਰ ਇੱਕ ਹੋਰ ਮੁਲਾਜ਼ਮ ਤੇ ਕਹਿਣ ਤੇ ਦਰਖ਼ਾਸਤ ਲਿਖੀ ਤੇ ਦਰਖ਼ਾਸਤ ਵੀ ਆਪਣੀ ਮਰਜ਼ੀ ਨਾਲ ਲਿਖ ਰਿਹਾ ਸੀ ਅਤੇ ਕਹਿੰਦਾ ਕਿ ਜੋ ਮੈਂ ਲਿਖਾਂਗਾ ਉਸੇ ਤੇ ਤੁਹਾਨੂੰ ਦਸਤਖ਼ਤ ਕਰਨੇ ਪੈਣਗੇ। ਫ਼ਿਰ ਅਸੀਂ ਅਗਲੇ ਦਿਨ ਮਿਤੀ 18.5.2023 ਨੂੰ ਰਾਮੇਸ਼ਵਰ ਦਾਸ ਥਾਣੇਦਾਰ ਨੇ ਜ਼ਬਰਦਸਤੀ ਧਮਕੀਆਂ ਦੇ ਕੇ ਫ਼ੈਸਲਾ ਕਰਵਾ ਦਿੱਤਾ। ਸਾਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਫ਼ੈਸਲਾ ਕਰਵਾਇਆ ਗਿਆ। ਸਾਨੂੰ ਇਹ ਫ਼ੈਸਲਾ ਮੰਨਜ਼ੂਰ ਨਹੀਂ ਸੀ। ਉਸ ਤੋਂ ਬਾਅਦ ਅਸੀਂ ਥਾਣੇ ਤੋਂ ਚਲੇ ਗਏ। ਫ਼ਿਰ ਅਸੀਂ ਉਸ ਤੋਂ ਬਾਅਦ ਏ.ਐਸ. ਰਾਏ ਡੀ.ਜੀ.ਪੀ. ਪੰਜਾਬ ਕੋਲ ਗਏ। ਉੱਥੇ ਉਨ੍ਹਾਂ ਨੂੰ ਮਿਲੇ ਉਨ੍ਹਾਂ ਨੇ ਸਾਡੀ ਅਰਜੀ ਐਸ.ਐਸ.ਪੀ. ਮੋਹਾਲੀ ਨੂੰ ਭੇਜ ਦਿੱਤੀ। ਫ਼ਿਰ ਡੀ.ਐਸ.ਪੀ. ਆਫਿਸ ਵਿੱਚ ਸਾਨੂੰ ਬੁਲਾਇਆ ਗਿਆ। ਉੱਥੇ ਸਾਨੂੰ ਉਜਾਗਰ ਸਿੰਘ ਰੀਡਰ ਨੇ ਐਸ.ਪੀ. ਮਾਨ ਨੂੰ ਮਿਲਾਇਆ। ਅਸੀਂ ਐਸ.ਪੀ. ਮਾਨ ਨੂੰ ਸਾਰੇ ਸਬੂਤ ਵੀ ਦਿਖਾ ਦਿੱਤੇ। ਵੀਡੀਓ ਵੀ ਦਿਖਾ ਦਿੱਤੀ। ਸਬੂਤ ਦਿਖਾਉਣ ਤੋਂ ਬਾਅਦ ਫ਼ਿਰ ਸਾਨੂੰ ਨਵਾਂ ਗਰਾਉਂ ਥਾਣੇ ਵਿੱਚ ਭੇਜ ਦਿੱਤਾ। ਜਦੋਂ ਅਸੀਂ ਥਾਣੇ ਗਏ ਤਾਂ ਉੱਥੇ ਅਸੀਂ ਆਈ.ਓ. ਰਾਮੇਸ਼ਵਰ ਦਾਸ ਨੂੰ ਮਿਲੇ ਤਾਂ ਉਹ ਸਾਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਸਾਨੂੰ ਕਹਿੰਦਾ ਕਿ ਜਿੱਥੇ ਮਰਜ਼ੀ ਚਲੇ ਜਾਓ ਚਾਹੇ ਸੀ.ਐਮ. ਕੋਲ ਚਲੇ ਜਾਓ ਚਾਹੇ ਡੀ.ਜੀ.ਪੀ. ਕੋਲ ਚਲੇ ਜਾਓ ਕੰਮ ਤਾਂ ਮੈਂ ਹੀ ਕਰਨਾ ਹੈ। ਫ਼ਿਰ ਅਸੀਂ ਐਸ.ਐਚ.ਓ. ਸਾਹਿਬ ਨੂੰ ਮਿਲੇ ਉਨ੍ਹਾਂ ਨੇ ਵੀ ਸਾਨੂੰ ਗਾਲੀ ਗਲੋਚ ਕਰਕੇ ਉੱਥੋਂ ਭਜਾ ਦਿੱਤਾ। ਰਾਮੇਸ਼ਵਰ ਦਾਸ ਨੂੰ ਦੂਜੀ ਪਾਰਟੀ ਨੇ ਪੈਸੇ ਦਿੱਤੇ ਫ਼ਿਰ ਰਾਮੇਸ਼ਵਰ ਦਾਸ ਦੂਜੀ ਪਾਰਟੀ ਦੇ ਹੱਕ ਵਿੱਚ ਗੱਲ ਕਰਦਾ ਹੈ। ਇਹ ਰਾਮੇਸ਼ਵਰ ਦਾਸ ਸਾਨੂੰ ਹੀ ਕਹਿੰਦਾ ਹੈ ਕਿ ਤੁਹਾਡੇ ਤੇ ਝੂਠਾ ਪਰਚਾ ਦਰਜ ਕਰਕੇ ਅੰਦਰ ਕਰ ਦਿਆਂਗੇ। ਅਸੀਂ ਐਸ.ਐਚ.ਓ. ਨੂੰ ਕਿਹਾ ਕਿ ਵਾਰਦਾਤ ਦੇ ਸਮੇਂ ਦੀ ਵੀਡੀਓ ਕਢਵਾਈ ਜਾਵੇ ਪਰ ਐਸ.ਐਚ.ਓ. ਨੇ ਵੀ ਸਾਨੂੰ ਧਮਕੀਆਂ ਦਿੱਤੀਆਂ ਕਿ ਉਲਟਾ ਤੁਹਾਡੇ ਤੇ ਹੀ ਪਰਚਾ ਕਰਕੇ ਅੰਦਰ ਕਰ ਦਿਆਂਗੇ ਤੇ ਐਸ.ਐਚ.ਓ. ਨੇ ਵੀਡੀਓ ਕਢਾਉਣ ਤੋਂ ਮਨ੍ਹਾ ਕਰ ਦਿੱਤਾ। ਅਸੀਂ ਫ਼ਿਰ ਥਾਣੇ ਤੋਂ ਆ ਗਏ। ਜੋ ਵੀ ਵੀਡੀਓਜ਼ ਕਢਵਾਈਆਂ ਗਈਆਂ ਉਹ ਅਸੀਂ ਆਪਣੇ ਲੈਵਲ ਤੇ ਕੱਢਵਾਈਆਂ ਹਨ। ਅਸੀਂ ਫ਼ਿਰ ਡੀ.ਜੀ.ਪੀ. ਕੋਲ ਗਏ, ਉਨ੍ਹਾਂ ਨੇ ਨਵਾਂ ਗਰਾਉਂ ਥਾਣੇ ਨੂੰ ਬਾਹਰ ਕੱਢ ਕੇ ਡੀ.ਐਸ.ਪੀ. ਲੈਵਲ ਤੇ ਕਾਰਵਾਈ ਕਰਾਉਣ ਲਈ ਕਿਹਾ। ਜਦੋਂ ਸਾਡੀ ਕੰਪਲੈਂਟ ਡੀ.ਐਸ.ਪੀ. ਲੈਵਲ ਤੇ ਆਈ ਫਿਰ ਤੋਂ ਸਾਨੂੰ ਡੀ.ਐਸ.ਪੀ. ਦਫਤਰ ਬੁਲਾਇਆ ਗਿਆ। ਅਸੀਂ ਉੱਥੇ ਜਾ ਕੇ ਉਜਾਗਰ ਸਿੰਘ ਰੀਡਰ ਨੂੰ ਬਿਆਨ ਲਿਖਵਾਏ ਅਤੇ ਸਾਡੇ ਗਵਾਹਾਂ ਨੇ ਵੀ ਉੱਥੇ ਬਿਆਨ ਲਿਖਵਾਏ। ਉਨ੍ਹਾਂ ਨੇ ਬਿਆਨ ਲਿਖਣ ਤੋਂ ਬਾਅਦ ਅਜੇ ਤੱਕ ਦੋਸ਼ੀਆਂ ਖਿਲਾਫ਼ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਅਸੀਂ ਮਿਤੀ 13.7.2023 ਨੂੰ ਬਿਆਨ ਦੇ ਕੇ ਆਏ ਸਨ। ਫ਼ਿਰ ਮਿਤੀ 25.7.2023 ਨੂੰ ਗਏ। ਫ਼ਿਰ ਅਸੀਂ 2-3 ਚੱਕਰ ਹੋਰ ਲਗਾਏ। ਜਦੋਂ ਅਸੀਂ ਵਾਰ-ਵਾਰ ਜਾ ਕੇ ਆਪਣੀ ਦਿੱਤੀ ਹੋਈ ਦਰਖ਼ਾਸਤ ਬਾਰੇ ਪੁੱਛਦੇ ਹਾਂ ਕਿ ਕਾਰਵਾਈ ਕਿਉਂ ਨਹੀਂ ਕਰ ਰਹੇ ਤਾਂ ਅੱਗੇ ਤੋਂ ਉਹ ਸਾਨੂੰ ਕਹਿੰਦੇ ਕਿ ਤੁਹਾਡੀ ਫਾਇਲ ਗਾਇਬ ਹੋ ਗਈ ਹੈ ਅਤੇ ਜੋ ਸਾਡੇ ਅਤੇ ਗਵਾਹਾਂ ਦੇ ਦਿੱਤੇ ਹੋਏ ਬਿਆਨ ਹਨ, ਉਹ ਵੀ ਗਾਇਬ ਹੋ ਗਏ ਹਨ। ਇਹ ਸਭ ਕੁਝ ਉਜਾਗਰ ਸਿੰਘ ਰੀਡਰ ਦੀ ਦੂਜੀ ਪਾਰਟੀ ਨਾਲ ਮਿਲੀ-ਭੁਗਤ ਹੈ ਅਤੇ ਉੱਥੇ ਅਮਨਦੀਪ ਕੌਰ ਟਾਈਪਿਸਟ ਨੇ ਕੰਪਿਊਟਰ ਵਿੱਚੋਂ ਵੀ ਜੋ ਸਾਡੇ ਅਤੇ ਸਾਡੇ ਗਵਾਹਾਂ ਦੇ ਬਿਆਨ ਲਏ ਸਨ ਉਹ ਵੀ ਖ਼ਤਮ ਕਰ ਦਿੱਤੇ ਹਨ। ਇਹ ਸਭ ਕੁੱਝ ਤਰਲੋਚਨ ਸਿੰਘ ਦੀ ਘਰਵਾਲੀ ਰਣਜੀਤ ਕੌਰ ਕਰਵਾ ਰਹੀ ਹੈ। ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਥਾਣਾ ਅਤੇ ਡੀ.ਐਸ.ਪੀ. ਆਫ਼ਿਸ ਦੂਜੀ ਪਾਰਟੀ ਨਾਲ ਮਿਲੇ ਹੋਏ ਹਨ ਅਤੇ ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ। ਰਣਜੀਤ ਕੌਰ ਪੁਲਿਸ ਮੁਲਾਜ਼ਮ ਹੋਣ ਕਰਕੇ ਸਾਡੀ ਕੰਪਲੈਂਟ ਤੇ ਕੋਈ ਕਾਰਵਾਈ ਨਹੀਂ ਹੋਣ ਦਿੰਦੀ। ਜਦੋਂ ਅਸੀਂ ਥਾਣਾ ਨਵਾਂ ਗਰਾਉਂ ਵਿੱਚ ਸੀ ਤਾਂ ਉਸ ਸਮੇਂ ਵੀ ਤਰਲੋਚਨ ਸਿੰਘ ਨੇ ਧਮਕੀ ਦਿੱਤੀ ਸੀ ਕਿ ਪਹਿਲਾਂ ਵੀ ਤੇਰੇ ਤੇ ਹਮਲਾ ਕਰਵਾਇਆ ਸੀ ਤੇ ਹੁਣ ਵੀ ਪੂਰਾ ਪਲਾਨ ਬਣਾ ਕੇ ਵਾਰਦਾਤ ਕੀਤੀ ਸੀ ਪਰ ਇਸ ਵਾਰ ਵੀ ਤੂੰ ਬਚ ਗਿਆ ਪਰ ਤੀਜੀ ਵਾਰ ਤੈਨੂੰ ਜਾਨ ਤੋਂ ਮਾਰ ਕੇ ਹੀ ਸਾਹ ਲਵਾਂਗੇ ਅਤੇ ਕੋਈ ਸਬੂਤ ਨਹੀਂ ਛੱਡਾਂਗੇ। ਤਰਲੋਚਨ ਸਿੰਘ ਨੇ ਇਹ ਧਮਕੀ ਐਸ.ਐਚ.ਓ. ਅਤੇ ਰਾਮੇਸ਼ਵਰ ਦਾਸ ਆਈ.ਓ. ਦੇ ਸਾਹਮਣੇ ਦਿੱਤੀ ਸੀ ਪਰ ਉਨ੍ਹਾਂ ਨੇ ਫ਼ਿਰ ਵੀ ਤਰਲੋਚਨ ਸਿੰਘ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਐਸ.ਐਸ.ਪੀ., ਡੀ.ਜੀ.ਪੀ., ਸੀ.ਐਮ., ਮਨੁੱਖ ਅਧਿਕਾਰ ਕਮਿਸ਼ਨ, ਗ੍ਰਹਿ ਸਕੱਤਰ ਨੂੰ ਚਿੱਠੀਆਂ ਭੇਜੀਆਂ। ਜਦੋਂ ਵੀ ਇਹ ਚਿੱਠੀਆਂ ਮਾਰਕ ਹੋ ਕੇ ਥਾਣਾ ਨਵਾਂ ਗਰਾਉਂ ਵਿਖੇ ਆਉਂਦੀਆਂ ਹਨ ਤਾਂ ਰਾਮੇਸ਼ਵਰ ਦਾਸ ਆਈ.ਓ. ਇਹਨਾਂ ਚਿੱਠੀਆਂ ਨੂੰ ਦਬਾ ਲੈਂਦਾ ਹੈ ਅਤੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਅਤੇ ਕਹਿੰਦਾ ਹੈ ਕਿ ਤੁਸੀਂ ਜਿੱਥੇ ਮਰਜੀ ਚਲੇ ਜਾਓ ਜੋ ਕਰਨਾ ਹੈ ਮੈਂ ਹੀ ਕਰਨਾ ਹੈ। 4-5 ਸਾਲ ਤੋਂ ਇਨ੍ਹਾਂ ਵਿਅਕਤੀਆਂ ਨੇ ਸਾਡਾ ਜਿਉਣਾ ਦੁਸ਼ਵਾਰ ਕੀਤਾ ਹੋਇਆ ਹੈ। ਦੋਸ਼ੀਆਂ ਖਿਲਾਫ਼ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਮੈਂ ਅਤੇ ਮੇਰਾ ਪਰਿਵਾਰ ਬਹੁਤ ਸਹਿਮੀਆਂ ਹੋਇਆ ਹੈ। ਇਹ ਵਿਅਕਤੀ ਕਦੇ ਵੀ ਮੇਰੇ ਅਤੇ ਮੇਰੇ ਪਰਿਵਾਰ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਕਰ ਸਕਦੇ ਹਨ। ਸਾਡੀ ਜਾਨ-ਮਾਲ ਨੂੰ ਹਰ ਸਮੇਂ ਖਤਰਾ ਬਣਿਆ ਹੋਇਆ ਹੈ। ਜੇਕਰ ਮੇਰਾ ਜਾਂ ਮੇਰੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਕੋਈ ਵੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਪੂਰਨ ਜਿੰਮੇਵਾਰ ਉਕਤ ਸਾਰੇ ਵਿਅਕਤੀ ਹੋਣਗੇ।

Related Articles

Leave a Comment