Home » ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਬਲਾਕ ਮੱਖੂ ਦੇ ਟੂਰਨਾਮੈਂਟ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ. ਸਕੂਲ ਫਤਿਹਗੜ੍ਹ ਸਭਰਾ ਵਿਖੇ ਆਰੰਭ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਬਲਾਕ ਮੱਖੂ ਦੇ ਟੂਰਨਾਮੈਂਟ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ. ਸਕੂਲ ਫਤਿਹਗੜ੍ਹ ਸਭਰਾ ਵਿਖੇ ਆਰੰਭ

by Rakha Prabh
11 views

ਮੱਖੂ/ਫਿਰੋਜ਼ਪੁਰ 06 ਸਤੰਬਰ 2023.

 ਪੰਜਾਬ ਸਰਕਾਰ ,ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ  ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਅੱਜ 06 ਅਗਸਤ 2023 ਨੂੰ ਬਲਾਕ ਮਖੂ ਦੇ ਟੂਰਨਾਮੈਂਟ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ. ਸਕੂਲ ਫਤਿਹਗੜ੍ਹ ਸਭਰਾ ਵਿਖੇ ਆਰੰਭ ਹੋਏ।  ਇਨ੍ਹਾਂ ਖੇਡ ਮੁਕਾਬਲਿਆਂ ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੇਡਾਂ ਦੌਰਾਨ  ਲੜਕੇ/ਲੜਕੀਆਂ ਅੰਡਰ-14, 17, 21 ਸਾਲ ਓਪਨ ਵਰਗ ਜਿਸ ਵਿਚ  ਐਥਲੈਟਿਕਸਕਬੱਡੀ (ਨਸ)ਕਬੱਡੀ(ਸਸ)ਖੋਹ-ਖੋਹਵਾਲੀਬਾਲ(ਸਮੈਸ਼ਿੰਗ ਅਤੇ ਸ਼ੂਟਿੰਗ)ਫੁੱਟਬਾਲਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ।

      ਐਸ.ਡੀ.ਐਮ. ਜ਼ੀਰਾ ਸ਼੍ਰੀ ਗਗਨਦੀਪ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਨੋਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਟੂਰਨਾਮੈਂਟ ਵਿੱਚ ਬਾਬਾ ਸ਼ਿੰਦਰ ਸਿੰਘ ਮੁੱਖ ਸੇਵਾਦਾਰ ਗੁਰੂਦੁਆਰਾ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਇਸ ਟੂਰਨਾਮੈਂਟ ਵਿਚ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅਥਲੈਟਿਕਸ ਲੜਕਿਆਂ ਨੇ ਇਵੈਂਟ 60 ਮੀਟਰ ਵਿੱਚ ਅਵਤਾਰ ਸਿੰਘ ਸਸਸਸ ਅਟਾਰੀ ਖ਼ਾਲਸਾ ਫਤਿਹਗੜ੍ਹ ਸਭਰਾ ਨੇ ਪਹਿਲਾਸਮਰਦੀਪ ਸਿੰਘ ਡਿਸਕਵਰੀ ਵਰਲਡ ਕੌਨਵੈਂਟ ਸਕੂਲ ਨੇ ਦੂਜਾ ਅਤੇ ਸਸਸਸ ਫਤਿਹਗੜ੍ਹ ਸਭਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14  ਲੜਕਿਆਂ ਨੇ 600 ਮੀਟਰ ਵਿੱਚ ਗੁਰਨੂਰ ਸਿੰਘ ਫੱਤੇਵਾਲਾ ਨੇ ਪਹਿਲਾਦਵਿੰਦਰ ਸਿੰਘ ਸਸਸਸ ਅਟਾਰੀ ਫਤਿਹਗੜ੍ਹ ਸਭਰਾ ਨੇ ਦੂਜਾ ਅਤੇ ਅਮਰਿੰਦਰ ਸਿੰਘ ਸਸਸਸ ਅਟਾਰੀ ਫਤਿਹਗੜ੍ਹ ਸਭਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਨੇ 100 ਮੀਟਰ ਵਿੱਚ ਗੁਰਕੀਰਤ ਸਿੰਘ ਜੇ. ਟੀ. ਵੈਸ਼ਨਵ ਹਾਈ ਸਕੂਲ ਪੀਰ ਮੁਹੰਮਦ ਨੇ ਪਹਿਲਾਰਣਜੋਧ ਸਿੰਘ ਡਿਸਕਵਰੀ ਵਰਲਡ ਕਾਨਵੈਂਟ ਸਕੂਲ ਨੇ ਦੂਜਾ ਅਤੇ ਇਸੇ ਸਕੂਲ ਦੇ ਸਾਹਿਬਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਦੇ 100 ਮੀਟਰ ਵਿੱਚ ਸੁਖਮਨਪ੍ਰੀਤ ਸਿੰਘ ਅਕਾਲ ਅਕੈਡਮੀ ਨੇ ਪਹਿਲਾਮਨਮੀਤ ਸਿੰਘ ਸਸਸਸ ਅਟਾਰੀ ਖ਼ਾਲਸਾ ਸਕੂਲ ਫਤਿਹਗੜ੍ਹ ਸਭਰਾ ਨੇ ਦੂਜਾ ਅਤੇ ਇਸੇ ਸਕੂਲ ਦੇ ਜਗਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਲੜਕੀਆਂ ਨੇ ਅੰਡਰ 14 ਦੇ 60 ਮੀਟਰ ਵਿੱਚ ਵੀਰਪਾਲ ਕੌਰ ਸਸਸਸ ਅਟਾਰੀ ਖ਼ਾਲਸਾ ਸਕੂਲ ਫਤਿਹਗੜ੍ਹ ਸਭਰਾ ਨੇ ਪਹਿਲਾਨਵਨੀਤ ਕੌਰ ਅਕਾਲ ਅਕੈਡਮੀ ਨੇ ਦੂਜਾ ਅਤੇ ਪਰਨੀਤ ਕੌਰ ਅਕਾਲ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ 600 ਮੀਟਰ ਵਿੱਚ ਰੋਬਿਨਪ੍ਰੀਤ ਕੌਰ ਅਕਾਲ ਅਕੈਡਮੀ ਨੇ ਪਹਿਲਾ ਸਥਾਨਗੁਰਸਿਮਰਨ ਕੌਰ ਵੱਟੂ ਭੱਟੀ ਨੇ ਦੂਜਾ ਅਤੇ ਗੁਰਲੀਨ ਕੌਰ ਅਕਾਲ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਨੇ 100 ਮੀਟਰ ਵਿੱਚ ਲਵਪ੍ਰੀਤ ਕੌਰ ਸਸਸਸ ਅਟਾਰੀ ਖ਼ਾਲਸਾ ਸਕੂਲ ਫਤਿਹਗੜ੍ਹ ਸਭਰਾ ਨੇ ਪਹਿਲਾਹਰਕਮਲਪ੍ਰੀਤ ਕੌਰ ਅਕਾਲ ਅਕੈਡਮੀ ਨੇ ਦੂਜਾ ਅਤੇ ਮਿਸਪ੍ਰੀਤ ਕੌਰ ਸਸਸਸ ਪੀਰ ਮੁਹੰਮਦ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ(ਨਸ) ਵਿਚ ਅੰਡਰ 14 ਲੜਕਿਆਂ  ਵਿੱਚ ਫੱਤੇ ਵਾਲਾ ਨੇ ਪਹਿਲਾ ਅਤੇ ਮੱਲੂਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਮੱਲੂਵਾਲਾ ਨੇ ਪਹਿਲਾ ਅਤੇ ਫੱਤੇਵਾਲਾ ਨੇ ਦੂਜਾ ਅਤੇ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਅੰਡਰ 17 ਲੜਕੀਆਂ  ਵਿਚ ਸਸਸਸ ਫੱਤੇਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।  ਕਬੱਡੀ(ਸਸ) ਅੰਡਰ 14 ਲੜਕਿਆਂ ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾਅੰਡਰ 17 ਵਿੱਚ ਮੱਲਾਂਵਾਲਾ ਨੇ ਪਹਿਲਾ ਅਤੇ ਅੰਡਰ 21 ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ 14 ਲੜਕੀਆਂ ਵਿੱਚ ਮੱਲਾਂਵਾਲਾ ਨੇ ਪਹਿਲਾਵੱਟੂ ਭੱਟੀ ਨੇ ਦੂਜਾ ਅਤੇ ਪੀਰ ਮੁਹੱਮਦ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਪੀਰ ਮੁਹੰਮਦ ਨੇ ਪਹਿਲਾ,  ਮੱਲਾਂਵਾਲਾ ਨੇ ਦੂਜਾ ਅਤੇ ਵੱਟੂ ਭੱਟੀ ਨੇ ਤੀਜਾ ਸਥਾਨ ਹਾਸਲ ਕੀਤਾ। ਗੇਮ ਫ਼ੁਟਬਾਲ ਵਿੱਚ ਅੰਡਰ 14 ਲੜਕਿਆਂ ਵਿੱਚ ਬਾਬਾ ਜੱਸ ਸਕੂਲ ਨੇ ਪਹਿਲਾ ਅਤੇ ਅਕਾਲ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਅਕਾਲ ਅਕੈਡਮੀ ਨੇ ਪਹਿਲਾ ਅਤੇ ਬਾਬਾ ਜੱਸ ਸਕੂਲ ਨੇ ਸਕੂਲ ਦੂਜਾ ਸਥਾਨ ਹਾਸਲ ਕੀਤਾ।  ਅੰਡਰ 14 ਅਤੇ 17 ਲੜਕੀਆਂ ਵਿੱਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ।ਰੱਸਾ ਕੱਸੀ ਗੇਮ ਵਿਚ ਅੰਡਰ 14, 17 ਅਤੇ 21 ਲੜਕੇ ਅਤੇ ਲੜਕੀਆਂ ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।

ਇਸ ਮੌਕੇ ਸ੍ਰ: ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਮਖੂਸ੍ਰ: ਇਕਬਾਲ ਸਿੰਘ ਪ੍ਰਿੰਸੀਪਲ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ ਸਕੂਲ ਫਤਿਹਗੜ੍ਹ ਸਭਰਾਸ੍ਰ: ਸੁਖਦੇਵ ਸਿੰਘ ਕਮੇਟੀ ਮੈਂਬਰਸ਼੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਸਟਾਫ਼ ਆਦਿ ਹਾਜ਼ਰ ਸਨ।

Related Articles

Leave a Comment