ਹੁਸ਼ਿਆਰਪੁਰ, 23 ਸਤੰਬਰ : ਪੀ .ਡਬਲਿਊ .ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਜੋਨ ਹੁਸ਼ਿਆਰਪੁਰ ਦੀ ਮੀਟਿੰਗ ਜੋਨ ਪ੍ਰਧਾਨ ਅਮਰਜੀਤ ਕੁਮਾਰ ਨੰਗਲ ਖਿਲਾੜੀਆਂ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਂਚ ਓ ਡੀ (ਵਿਭਾਗ ਮੁਖੀ) ਦੇ ਦਫ਼ਤਰ ਮੋਹਾਲੀ ਅੱਗੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੋਸ ਰੈਲੀ ਲਈ ਜੋਨ ਹੁਸ਼ਿਆਰਪੁਰ ਦੀਆਂ ਵੱਖ ਵੱਖ ਬ੍ਰਾਂਚਾਂ ਨੂੰ ਕੋਟਾ ਲਗਾਇਆ ਗਿਆ। ਇਸ ਸਮੇਂ ਜਨਰਲ ਸਕੱਤਰ ਸੁਖਦੇਵ ਸਿੰਘ ਜਾਜਾ ਅਤੇ ਕੈਸ਼ੀਅਰ ਰਾਜੀਵ ਸ਼ਰਮਾ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਐਚ ਓ ਡੀ ਦਾ ਮੁਲਾਜ਼ਮ ਮੰਗਾਂ ਤੇ ਬਹੁਤ ਅੜੀਅਲ ਵਤੀਰਾ ਹੋਣ ਕਰਕੇ ਇਹ ਰੈਲੀ ਕੀਤੀ ਜਾ ਰਹੀ ਹੈ ।
ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇ ਤੋ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਪਿਛਲੇ ਤਿੰਨ ਮਹੀਨਿਆਂ ਤੋਂ ਠੇਕਾ ਮੁਲਾਜ਼ਮਾ ਨੂੰ ਤਨਖਾਹਾਂ ਦੇਣ ਲਈ ਬਜਟ ਜਾਰੀ ਨਹੀਂ ਕੀਤਾ ਜਾ ਰਿਹਾ, ਠੇਕੇ ਤੇ ਕੰਮ ਕਰਦੇ ਮੁਲਾਜ਼ਮਾ ਨੂੰ ਵਿਭਾਗ ਚ ਲੈ ਕੇ ਰੈਗੂਲਰ ਕਰਨ ਸਬੰਧੀ ਕੋਈ ਪਾਲਿਸੀ ਨਹੀਂ ਬਣਾਈ ਜਾ ਰਹੀ, ਫੀਲਡ ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਬਦਲੀਆਂ, ਵਿਭਾਗ ਅੰਦਰ ਖ਼ਾਲੀ ਪਈਆਂ ਅਸਾਮੀਆਂ ਭਰਨ, ਪੈਡਿੰਗ ਪਏ ਬਕਾਇਆ ਦਾ ਭੁਗਤਾਨ ਕਰਨ ਅਤੇ ਫੀਲਡ ਕਾਮਿਆਂ ਦੀਆਂ ਪਦ ਉੱਨਤੀਆਂ ਕਰਨ ਸਮੇਤ ਬਹੁਤ ਸਾਰੀਆਂ ਹੱਕੀ ਅਤੇ ਜਾਇਜ ਮੰਗਾਂ ਦਾ ਵਿਭਾਗ ਮੁਖੀ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਸੂਬਾ ਕਮੇਟੀ ਵੱਲੋਂ 29 ਸੰਤਬਰ ਨੂੰ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਜੋਨ ਹੁਸ਼ਿਆਰਪੁਰ ਦੀਆਂ ਸਾਰੀਆਂ ਬ੍ਰਾਂਚਾਂ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਮੂਲੀਅਤ ਕਰਨਗੇ । ਅੱਜ ਦੀ ਮੀਟਿੰਗ ਵਿੱਚ ਸੁੱਚਾ ਸਿੰਘ ਸਤਨੌਰ, ਜਗਦੀਸ਼ ਲਾਲ, ਗੁਰਨਾਮ ਚੰਦ ਲਕਸੀਹ, ਰਕੇਸ਼ ਮਹਿਲਾਂਵਾਲੀ, ਬਲਵੰਤ ਸਿੰਘ, ਅਸ਼ੋਕ ਕੁਮਾਰ, ਅਵਤਾਰ ਸਿੰਘ,ਭਾਗ ਮੱਲ, ਰਜੇਸ਼ ਕੁਮਾਰ, ਸ਼ਾਮ ਲਾਲ, ਕੁਲਦੀਪ ਸਿੰਘ, ਰਮੇਸ਼ ਸਿੰਘ,ਪ੍ਰਤੀਮ ਸਿੰਘ, ਮੋਹਨ ਲਾਲ,ਮਿਲਾਪ ਚੰਦ ਹਾਜ਼ਰ ਸਨ।