Home » ਹੁਣ ਵਿਦੇਸ਼ਾਂ ‘ਚ ਜਾ ਰਹੇ ਭਾਰਤ ਤੋਂ ਆਈਫੋਨ, ਮਈ ਮਹੀਨੇ ਹੀ 10,000 ਕਰੋੜ ਦੇ ਭੇਜੇ iPhone

ਹੁਣ ਵਿਦੇਸ਼ਾਂ ‘ਚ ਜਾ ਰਹੇ ਭਾਰਤ ਤੋਂ ਆਈਫੋਨ, ਮਈ ਮਹੀਨੇ ਹੀ 10,000 ਕਰੋੜ ਦੇ ਭੇਜੇ iPhone

ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ ਤੇ ਮਈ 'ਚ ਕੰਪਨੀ ਨੇ 9,066 ਕਰੋੜ ਤੋਂ ਜ਼ਿਆਦਾ ਦੇ ਸਮਾਰਟਫੋਨ ਐਕਸਪੋਰਟ ਕੀਤੇ ਸਨ। ਸਾਲ 2023 'ਚ ਭਾਰਤ ਤੋਂ ਐਪਲ ਆਈਫੋਨ ਦਾ ਨਿਰਯਾਤ ਲਗਪਗ ਚਾਰ ਗੁਣਾ ਵਧ ਕੇ 5 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ।

by Rakha Prabh
231 views

ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਮਈ ਮਹੀਨੇ ‘ਚ ਭਾਰਤ ਤੋਂ 10,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਮਾਰਟਫੋਨ ਵਿਦੇਸ਼ਾਂ ਵਿੱਚ ਭੇਜੇ ਹਨ। ਇਕਨਾਮਿਕਸ ਟਾਈਮਜ਼ ਦੀ ਖਬਰ ਮੁਤਾਬਕ ਕੰਪਨੀ ਨੇ ਅਪ੍ਰੈਲ ਤੇ ਮਈ ‘ਚ ਭਾਰਤ ਤੋਂ 20,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੋਨ ਬਰਾਮਦ ਕੀਤੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹਨ।

ਦੱਸ ਦਈਏ ਕਿ ਪਿਛਲੇ ਸਾਲ ਅਪ੍ਰੈਲ ਤੇ ਮਈ ‘ਚ ਕੰਪਨੀ ਨੇ 9,066 ਕਰੋੜ ਤੋਂ ਜ਼ਿਆਦਾ ਦੇ ਸਮਾਰਟਫੋਨ ਐਕਸਪੋਰਟ ਕੀਤੇ ਸਨ। ਸਾਲ 2023 ‘ਚ ਭਾਰਤ ਤੋਂ ਐਪਲ ਆਈਫੋਨ ਦਾ ਨਿਰਯਾਤ ਲਗਪਗ ਚਾਰ ਗੁਣਾ ਵਧ ਕੇ 5 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ। ਇਸ ਦਾ ਕਾਰਨ ਕੰਪਨੀ ਵੱਲੋਂ ਸਥਾਨਕ ਨਿਰਮਾਣ ‘ਚ ਲਿਆਂਦੀ ਗਈ ਤੇਜ਼ੀ ਹੈ।

ਦਰਅਸਲ, ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਐਪਲ ਭਾਰਤ ਵੱਲ ਆਪਣਾ ਧਿਆਨ ਵਧਾ ਰਿਹਾ ਹੈ। ਭਾਰਤ ਵਰਤਮਾਨ ਵਿੱਚ ਯੂਕੇ, ਇਟਲੀ, ਫਰਾਂਸ, ਮੱਧ ਪੂਰਬ, ਜਾਪਾਨ, ਜਰਮਨੀ ਤੇ ਰੂਸ ਵਰਗੇ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਸਮਾਰਟਫੋਨ ਨਿਰਯਾਤ ਕਰਦਾ ਹੈ।

ਐਪਲ ਨੇ ਪਹਿਲੀ ਵਾਰ ਭਾਰਤ ਵਿੱਚ ਆਪਣੇ ਸਟੋਰ ਸਥਾਪਤ ਕਰਨ ਲਈ ਜਨਵਰੀ 2016 ਵਿੱਚ ਭਾਰਤ ਸਰਕਾਰ ਕੋਲ ਅਰਜ਼ੀ ਦਾਇਰ ਕੀਤੀ ਸੀ। ਉਸੇ ਸਾਲ ਭਾਰਤ ਸਰਕਾਰ ਨੇ MNCs ਲਈ ਆਪਣੇ ਨਿਵੇਸ਼ ਨਿਯਮਾਂ ਵਿੱਚ ਢਿੱਲ ਦਿੱਤੀ ਸੀ। ਇਸ ਤੋਂ ਬਾਅਦ ਐਪਲ ਤੇ IKEA ਵਰਗੀਆਂ ਦਿੱਗਜ ਕੰਪਨੀਆਂ ਲਈ ਦੇਸ਼ ਵਿੱਚ ਸਟੋਰ ਸਥਾਪਤ ਕਰਨ ਦਾ ਰਸਤਾ ਸਾਫ਼ ਹੋ ਗਿਆ।

25 ਫੀਸਦੀ ਆਈਫੋਨ ਭਾਰਤ ਵਿੱਚ ਜਾਣਗੇ ਬਣਾਏ 

ਐਪਲ ਨੇ ਸਤੰਬਰ 2020 ਵਿੱਚ ਭਾਰਤ ਵਿੱਚ ਆਪਣਾ ਪਹਿਲਾ ਆਨਲਾਈਨ ਸਟੋਰ ਲਾਂਚ ਕੀਤਾ ਸੀ। ਹਾਲ ਹੀ ਵਿੱਚ ਕੰਪਨੀ ਨੇ ਮੁੰਬਈ ਤੇ ਨਵੀਂ ਦਿੱਲੀ ਵਿੱਚ ਦੋ ਅਧਿਕਾਰਤ ਸਟੋਰ ਖੋਲ੍ਹੇ ਹਨ। ਕੰਪਨੀ ਨੇ ਸਟੋਰ ਖੋਲ੍ਹਣ ਤੋਂ ਬਾਅਦ ਇੱਕ ਮਹੀਨੇ ਵਿੱਚ 50 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਵਰਤਮਾਨ ਵਿੱਚ, ਐਪਲ ਦੇ ਸਿਰਫ 5 ਤੋਂ 7% ਆਈਫੋਨ ਭਾਰਤ ਵਿੱਚ ਬਣਾਏ ਜਾਂਦੇ ਹਨ। ਜੇਪੀ ਮੋਰਗਨ ਦੇ ਵਿਸ਼ਲੇਸ਼ਕ ਅਨੁਸਾਰ, ਕੰਪਨੀ 2025 ਤੱਕ ਆਪਣੇ ਕੁੱਲ ਉਤਪਾਦਨ ਦਾ 25% ਭਾਰਤ ਤੋਂ ਕਰਨਾ ਚਾਹੁੰਦੀ ਹੈ।

iPhone 15 ਜਲਦ ਹੀ ਕੀਤਾ ਜਾਵੇਗਾ ਲਾਂਚ 

ਐਪਲ ਸਤੰਬਰ ‘ਚ iPhone 15 ਸੀਰੀਜ਼ ਲਾਂਚ ਕਰ ਸਕਦਾ ਹੈ। ਇਸ ਸੀਰੀਜ਼ ‘ਚ ਕੰਪਨੀ USB-Type C ਚਾਰਜਰ ਦੇਵੇਗੀ। ਇਸ ਦੇ ਨਾਲ ਹੀ, ਕੰਪਨੀ ਬੇਸ ਮਾਡਲ ‘ਚ 48MP ਕੈਮਰਾ ਪ੍ਰਦਾਨ ਕਰ ਸਕਦੀ ਹੈ। ਹੁਣ ਤੱਕ ਬੇਸ ਮਾਡਲ ‘ਚ ਸਿਰਫ 12MP ਕੈਮਰੇ ਹੀ ਉਪਲੱਬਧ ਸਨ। ਜੇਕਰ ਲੀਕ ਦੀ ਮੰਨੀਏ ਤਾਂ ਆਈਫੋਨ 15 ਪ੍ਰੋ ਮੈਕਸ ਮਾਡਲ ਨੂੰ ਇੱਕ ਪ੍ਰਮੁੱਖ ਕੈਮਰਾ ਮੋਡਿਊਲ ਮਿਲੇਗਾ ਜਿਸ ਵਿੱਚ ਦੂਜੇ ਸੈਂਸਰਾਂ ਤੋਂ ਇਲਾਵਾ 5-6x ਆਪਟੀਕਲ ਜ਼ੂਮ ਸਮਰਥਿਤ ਪੈਰੀਸਕੋਪ ਲੈਂਸ ਹੋਵੇਗਾ।

Related Articles

Leave a Comment