ਪੱਲੇਕਲ (ਸ੍ਰੀਲੰਕਾ), 2 ਸਤੰਬਰ
ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਇੱਥੇ ਪਾਕਿਸਤਾਨ ਖ਼ਿਲਾਫ਼ ਏਸ਼ੀਆ ਕੱਪ ਕ੍ਰਿਕਟ ਇਕ ਦਿਨਾਂ ਟੂਰਨਾਮੈਂਟ ਦੇ ਆਪਣੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਮੀਂਹ ਕਾਰਨ ਮੈਚ ਰੁਕ ਗਿਆ। ਮੈਚ ਜਦੋਂ ਰੁਕਿਆ ਤਾਂ ਭਾਰਤ ਨੇ 4.2 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 15 ਦੌੜਾਂ ਬਣਾ ਲਈਆਂ ਸਨ। ਕਪਤਾਨ ਰੋਹਿਤ ਸ਼ਰਮਾ ਖੇਡ ਦੇ ਸਮੇਂ 18 ਗੇਂਦਾਂ ‘ਤੇ 11 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਿਹਾ ਸੀ ਜਦਕਿ ਉਸ ਦਾ ਸਲਾਮੀ ਜੋੜੀਦਾਰ ਸ਼ੁਭਮਨ ਗਿੱਲ ਅੱਠ ਗੇਂਦਾਂ ‘ਚ ਖਾਤਾ ਨਹੀਂ ਖੋਲ੍ਹ ਸਕਿਆ।ਭਾਰਤ ਨੇ ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਪਣੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਹੈ। ਉਸ ਨੇ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੇ ਰੂਪ ਵਿੱਚ ਟੀਮ ਵਿੱਚ ਦੋ ਸਪਿੰਨਰਾਂ ਨੂੰ ਰੱਖਿਆ ਹੈ। ਪਾਕਿਸਤਾਨ ਨੇ ਪਿਛਲੇ ਮੈਚ ‘ਚ ਨੇਪਾਲ ਖਿਲਾਫ ਜਿੱਤ ਦਰਜ ਕਰਨ ਵਾਲੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।