Home » ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਜੋਨ ਤਲਵੰਡੀ ਭਾਈ ਵੱਲੋਂ 6 ਜਨਵਰੀ ਨੂੰ ਕਿਸਾਨ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੱਬਲ : ਮੱਖਣ ਸਿੰਘ/ਗੁਰਜੰਟ ਸਿੰਘ

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਜੋਨ ਤਲਵੰਡੀ ਭਾਈ ਵੱਲੋਂ 6 ਜਨਵਰੀ ਨੂੰ ਕਿਸਾਨ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੱਬਲ : ਮੱਖਣ ਸਿੰਘ/ਗੁਰਜੰਟ ਸਿੰਘ

by Rakha Prabh
77 views

5 ਜਨਵਰੀ ਤਲਵੰਡੀ ਭਾਈ/ਜ਼ੀਰਾ (ਜੀ ਐਸ ਸਿੱਧੂ/ ਸ਼ਮਿੰਦਰ ਰਾਜਪੂਤ)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਤਲਵੰਡੀ ਭਾਈ ਨੇ 6 ਜਨਵਰੀ ਨੂੰ ਹੋ ਰਹੀ ਕਿਸਾਨ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਤਲਵੰਡੀ ਭਾਈ ਦੇ ਪ੍ਰਧਾਨ ਮੱਖਣ ਸਿੰਘ ਅਤੇ ਜੋਨ ਸਕੱਤਰ ਗੁਰਜੰਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋਨ ਤਲਵੰਡੀ ਭਾਈ ਦੇ 16 ਪਿੰਡਾਂ ਵਿੱਚ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੇ ਵੱਡੇ ਇਕੱਠ ਕਰਕੇ 6 ਜਨਵਰੀ 2024 ਨੂੰ ਜ਼ਿਲ੍ਹਾ ਬਰਨਾਲਾ ਵਿਖੇ ਹੋ ਰਹੀ ਕਿਸਾਨ ਮਹਾਂ ਰੈਲੀ ਦੀਆਂ ਤਿਆਰੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਮਜ਼ਦੂਰਾਂ ਅਤੇ ਆਮ ਵਰਗ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਸਿਰਫ਼ ਤੇ ਸਿਰਫ਼ ਅਪਣੇ ਚਹੇਤਿਆਂ ਕਾਰਪੋਰੇਟਾ ਨੂੰ ਹੀ ਹਰ ਸਹੂਲਤ ਮੁਹਇਆ ਕਰਵਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਾ ਦੇ ਅਰਬਾਂ ਖਰਬਾਂ ਰੁਪਏ ਦਾ ਕਰਜ਼ਾ ਮੁਆਫ਼ ਕਰ ਰਹੀ ਹੈ ਅਤੇ ਕਿਸਾਨਾਂ ਮਜ਼ਦੂਰਾਂ ਤੇ ਸਿਰਫ਼ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਖ਼ਤਮ ਕਰਨਾ ਕਿਨਾਂ ਕੂ ਆਉਖਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਮਜ਼ਦੂਰਾਂ ਨਾਲ ਵਾਧਾ ਖਿਲਾਫੀ ਕਰਕੇ ਪਿਛਲੇ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਸਹਿਮਤੀ ਬਣਾ ਕੇ ਵੀ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ । ਉਨ੍ਹਾਂ ਕਿਹਾ ਕਿ ਸੁਵਾਮੀ ਨਾਥਨ ਰਿਪੋਰਟ ਲਾਗੂ ਕਰਨਾ 23 ਫਸਲਾਂ ਨੂੰ ਚੁੱਕਣ ਵਾਲਾ ਗਰੰਟੀ ਕਨੂੰਨ ਬਣਾਉਣਾ ਪੂਰੇ ਭਾਰਤ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਪਾਏ ਪਰਚੇ ਰੱਦ ਕਰਨਾ ਬਿਜਲੀ ਸ਼ੋਧ ਬਿਲ ਰੱਦ ਕਰਨਾ ਪੰਜਾਬ ਵਿੱਚ ਚਿਪ ਵਾਲੇ ਮੀਟਰ ਲਾਉਣੇ ਬੰਦ ਕਰਨਾ ਆਦਿ ਮੰਗਾਂ ਨੂੰ ਮਨਵਾਉਣ ਲਈ ਉਤਰ ਭਾਰਤ ਦੀਆਂ 18 ਜਥੇਬੰਦੀਆਂ ਫਿਰ ਦਿੱਲੀ ਅੰਦੋਲਨ ਅਰੰਭਣ ਦੀ ਤਿਆਰੀ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ 6 ਜਨਵਰੀ 2024 ਨੂੰ ਬਰਨਾਲਾ ਵਿੱਚ ਕਿਸਾਨ ਮਜ਼ਦੂਰ ਏਡਾ ਵੱਡਾ ਇਕੱਠ ਕਰਨਗੇ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੈਰਾਂ ਹੇਠ ਅੱਗ ਬਾਲ ਦੇਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਨ ਕਿ ਜਥੇਬੰਦੀਆਂ ਨੂੰ ਧਰਨਿਆਂ ਲਈ ਬੰਦੇ ਨਹੀਂ ਲੱਭਿਆ ਕਰਨੇ ਇਸ ਧਰਨੇ ਨਾਲ ਪੰਜਾਬ ਸਰਕਾਰ ਨੂੰ ਦੱਸ ਦਿਆਗੇ ਕਿ ਤੁਸੀਂ ਵੀ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਵਾਸੀਆਂ ਦੀ ਸਾਰ ਨਹੀ ਲਈ ਅਤੇ ਅੱਗੇ ਨਾਲੋਂ 10 ਗੁਣਾਂ ਭ੍ਰਿਸ਼ਟਾਚਾਰ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਹੜਾਂ ਕਾਰਨ ਮਾਰੇ ਕਿਸਾਨਾਂ ਮਜ਼ਦੂਰਾਂ ਦੀ ਸਾਰ ਨਹੀਂ ਲਈ ਪੰਜਾਬ ਸਰਕਾਰ ਨੇ ਅਪਣੇ ਕੋਲੋਂ ਖ਼ਰਾਬਾ ਦੇਣ ਦੀ ਬਜਾਏ ਕੇਂਦਰ ਵੱਲੋਂ ਆਇਆ 6800 ਰੁਪਏ ਵੀ ਅਜੇ ਤੱਕ ਕਿਸਾਨਾ ਨੂੰ ਨਹੀਂ ਮਿਲਿਆ ਅਤੇ ਭੋਲੇ ਭਾਲੇ ਲੋਕਾਂ ਨੂੰ ਝੂਠੀਆਂ ਗਰੰਟੀਆ ਤੇ ਠੱਗ ਕੇ ਬਣੀ ਸਰਕਾਰ ਨੂੰ ਲੋਕ ਮੁਆਫ਼ ਨਹੀਂ ਕਰਨਗੇ । ਇਸ ਦੌਰਾਨ ਗੁਰਜੰਟ ਸਿੰਘ ਨੇ ਦੱਸਿਆ 6 ਜਨਵਰੀ ਵਾਲੀ ਰੈਲੀ ਮੋਦੀ ਸਰਕਾਰ ਦੀਆ ਜੜਾ ਖੋਖਲੀਆਂ ਕਰ ਦੇਵੇਗੀ ਅਤੇ ਆਊਣ ਵਾਲੇ 2024 ਦੀਆਂ ਲੋਕ ਸਭਾ ਚੋਣਾਂ ਮੋਦੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ । ਇਸ ਮੌਕੇ ਸੀਨੀਅਰ ਪ੍ਰਧਾਨ ਗੁਲਜ਼ਾਰ ਸਿੰਘ ਗੋਗੋਆਣੀ , ਖਜਾਨਚੀ ਕੇਵਲ ਸਿੰਘ ਬੂਈਆ ਵਾਲਾ, ਗੁਰਚਰਨ ਸਿੰਘ ਲਹਿਰਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜਦੂਰ ਆਗੂ ਹਾਜਰ ਸਨ।

Related Articles

Leave a Comment