ਝਬਾਲ ਬੈਕ ਵਿਚੋਂ ਕੈਸ ਲੁੱਟਣ ਵਾਲਿਆ ਵਿਚੋਂ 1 ਸੀ.ਆਈ.ਏ ਸਟਾਫ ਤਰਨ ਤਾਰਨ ਪੁਲੀਸ ਦੇ ਆਇਆ ਕਾਬੂ
ਮਾਨਯੋਗ ਸ੍ਰੀ ਅਸ਼ਵਨੀ ਕਪੂਰ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸ੍ਰੀ ਅਜੇ ਰਾਜ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਡੀ.ਐਸ.ਪੀ ਸਬ-ਡਵੀਜਨ ਤਰਨ ਤਾਰਨ, ਡੀ.ਐਸ.ਪੀ ਡੀ ਤਰਨ ਤਾਰਨ, ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਐਸ.ਐਚ.ਓ ਥਾਣਾ ਝਬਾਲ ਵੱਲੋਂ ਐਸ.ਬੀ.ਆਈ ਬੈਂਕ ਝਬਾਲ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਮਿਤੀ 29.02.2024 ਨੂੰ ਅਸ਼ਵਨੀ ਕੁਮਾਰ ਕੈਸ਼ੀਅਰ ਐਸ.ਬੀ.ਆਈ ਬੈਂਕ ਝਬਾਲ ਨੇ ਆਪਣਾ ਬਿਆਨ ਦਰਜ ਕਰਾਇਆ ਕਿ 02 ਅਣਪਛਾਤੇ ਵਿਅਕਤੀ ਐਸ.ਬੀ.ਆਈ ਬੈਂਕ ਝਬਾਲ ਦੇ ਅੰਦਰ ਦਾਖਲ ਹੋਏ ਜਿੰਨਾ ਨੇ ਹੈਲਮੈਟ ਪਹਿਨੇ ਹੋਏ ਸਨ ਅਤੇ ਦਾਖਲ ਹੁੰਦਿਆ ਹੀ ਮੋਰਚੇ ਵਿੱਚ ਖੜੇ ਬੈਂਕ ਗਾਰਡ ਕਵਲਜੀਤ ਸਿੰਘ ਵੱਲੋਂ ਹੈਲਮੈਟ ਉਤਾਰਨ ਲਈ ਕਿਹਾ ਗਿਆ ਤਾਂ ਇੱਕ ਨੌਜਵਾਨ ਨੇ ਗਾਰਡ ਤੇ ਪਿਸਟਲ ਤਾਣ ਕੇ ਉਸ ਪਾਸੋ 12 ਬੋਰ ਖੋਹ ਲਈ ਅਤੇ ਦੂਸਰੇ ਨੌਜਵਾਨ ਵੱਲੋਂ ਬੈਂਕ ਵਿੱਚ ਖੜੇ ਗਾਹਕਾਂ ਨੂੰ ਧਮਕੀ ਦਿੱਤੀ ਅਤੇ ਜਮੀਨ ਤੇ ਲੇਟ ਜਾਣ ਲਈ ਕਿਹਾ। ਫਿਰ ਦੋਨਾ ਅਣਪਛਾਤੇ ਨੌਜਵਾਨਾਂ ਵੱਲੋਂ ਬੈਂਕ ਕੈਸ਼ੀਅਰ ਨੂੰ ਕੈਸ਼ ਬੈਗ ਵਿੱਚ ਪਾਉਣ ਲਈ ਕਿਹਾ ਅਤੇ ਹੈਲਮੈਟ ਪਹਿਨੇ ਹੋਏ ਦੋਵੇ ਨੌਜਵਾਨ 7 ਲੱਖ 82 ਹਜਾਰ 50 ਰੁਪਏ ਨਾਲ ਭਰਿਆ ਕੈਸ਼ ਵਾਲਾ ਬੈਗ ਲੈ ਕੇ 3-4 ਮਿੰਟ ਵਿੱਚ ਹੀ ਸਮੇਤ ਗਾਰਡ ਦੀ 12 ਬੋਰ ਰਾਈਫਲ ਲੈ ਕੇ ਬੈਂਕ ਵਿੱਚੋ ਫਰਾਰ ਗਏ। ਜਿਸ ਤੋਂ ਬਾਅਦ ਮੁਕੱਦਮਾ ਨੰਬਰ 14 ਮਿਤੀ 29.2.2024 ਜੁਰਮ 392,34- 25,27/54/59 ਅਸਲਾ ਐਕਟ ਥਾਣਾ ਝਬਾਲ ਦਰਜ ਰਜਿਸ਼ਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਸ ਸਬੰਧੀ ਸੀ.ਆਈ.ਏ ਸਟਾਫ ਅਤੇ ਹੋਰ ਅਲੱਗ-ਅਲੱਗ ਬਣਾਈਆਂ ਟੀਮਾਂ ਵੱਲੋਂ ਉਕਤ ਮੁਕੱਦਮਾ ਨੂੰ ਟਰੇਸ ਕਰਦੇ ਹੋਏ ਦੋਸ਼ੀ ਗੁਰਿੰਦਰ ਸਿੰਘ ਉਰਫ ਗਿੰਦਰ ਪੁੱਤਰ ਹਰਭਜਨ ਸਿੰਘ ਵਾਸੀ ਨੌਸ਼ਹਿਰਾ ਪੰਨੂੰਆ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋ 90 ਹਜ਼ਾਰ ਰੁਪਏ, ਗਾਰਡ ਦੀ ਖੋਹੀ ਹੋਈ 12 ਬੋਰ ਰਾਈਫਲ ਅਤੇ ਬੈਂਕ ਡਕੈਤੀ ਦੌਰਾਨ ਇੱਕ ਗੱਡੀ ਬਰੀਜਾਂ ਨੰਬਰੀ ਪੀ.ਬੀ 02 ਡੀ.ਐਸ 0607 ਬ੍ਰਾਮਦ ਕੀਤੀ ਗਈ ਜੋ ਉਕਤ ਦੋਸ਼ੀ ਵੱਲੌਂ ਦੱਸਿਆ ਗਿਆ ਕਿ ਇਹ ਗੱਡੀ ਉਸਦੇ ਭਰਾ ਦੇ ਨਾਮ ਪਰ ਰਜਿਸਟਰ ਹੈ। ਇਸ ਤੋਂ ਇਲਾਵਾ ਵਾਰਦਾਤ ਸਮੇਂ ਵਰਤਿਆ ਗਿਆ ਬੁਲਟ ਮੋਟਰਸਾਈਕਲ ਨੰਬਰੀ ਪੀ.ਬੀ 46 ਏ.ਐਫ 5927 ਜੋ ਵਾਰਦਾਤ ਤੋਂ ਪਹਿਲਾਂ ਤਰਨ ਤਾਰਨ ਜਮਸਤਪੁਰ ਪੁੱਲ ਰੋਹੀ ਕੋਲੋ ਖੋਇਆ ਗਿਆ ਸੀ ਜੋ ਇਹ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।ਦੋਸੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।