Home » ਬੱਲ ਕਲਾਂ ਇੰਡਸਟਰੀਅਲ ਪਾਰਕ ‘ਚ ਪੁਲਿਸ ਵੱਲੋਂ ਐਮਰਜੈਂਸੀ ਰਿਸਪਾਂਸ ਵਹੀਕਲ ਤੈਨਾਤ

ਬੱਲ ਕਲਾਂ ਇੰਡਸਟਰੀਅਲ ਪਾਰਕ ‘ਚ ਪੁਲਿਸ ਵੱਲੋਂ ਐਮਰਜੈਂਸੀ ਰਿਸਪਾਂਸ ਵਹੀਕਲ ਤੈਨਾਤ

ਹੰਗਾਮੀ ਹਾਲਤ ਵਿੱਚ 112 ਡਾਇਲ ਕਰਕੇ ਲਈ ਜਾ ਸਕਦੀ ਹੈ ਤੁਰੰਤ ਸਹਾਇਤਾ

by Rakha Prabh
7 views
ਅੰਮ੍ਰਿਤਸਰ 29 ਫ਼ਰਵਰੀ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ)
ਬੀਤੇ ਦਿਨ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਸ਼ਹਿਰ ਦੇ ਕਾਰੋਬਾਰੀਆਂ ਅਤੇ ਸਨਤਕਾਰਾਂ ਨਾਲ ਉਹਨਾਂ ਦੀਆਂ ਮੰਗਾਂ ਸਬੰਧੀ ਕੀਤੀ ਗਈ ਮੀਟਿੰਗ ਵਿੱਚ ਕਾਰੋਬਾਰੀਆਂ ਵੱਲੋਂ ਉਠਾਏ ਗਏ ਸੁਰੱਖਿਆਂ ਦੇ ਮੁੱਦੇ ਦਾ ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਸਤਿੰਦਰ ਸਿੰਘ ਨੇ ਪੱਕਾ ਹੱਲ ਕਰ ਦਿੱਤਾ। ਉਨਾਂ ਇੰਡਸਟਰੀਅਲ ਪਾਰਕ ਬੱਲ ਕਲਾਂ ਵਿੱਚ ਐਮਰਜੰਸੀ ਰਿਸਪਾਂਸ ਵਹੀਕਲ ਤੈਨਾਤ ਕਰ ਦਿੱਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਕੱਲ ਹੀ ਮੁੱਖ ਮੰਤਰੀ ਵੱਲੋਂ ਮਿਲੀਆਂ ਨਵੀਆਂ ਗੱਡੀਆਂ ਵਿੱਚੋਂ ਇੱਕ ਗੱਡੀ ਅੱਜ ਪੁਲਿਸ ਨੇ ਬੱਲ ਕਲਾਂ ਖੇਤਰ ਵਿੱਚ ਪੱਕੇ ਤੌਰ ਤੇ ਸਟੇਸ਼ਨ ਕਰ ਦਿੱਤੀ ਹੈ ਅਤੇ ਉਸ ਨਾਲ ਪੁਲਿਸ ਮੁਲਾਜ਼ਮ ਡਿਊਟੀ ਵਾਈਜ਼ ਸਦਾ ਤੈਨਾਤ ਰਹਿਣਗੇ। ਉਹਨਾਂ ਦੱਸਿਆ ਕਿ ਅੱਜ ਇਸ ਬਾਬਤ ਸਾਡੇ ਪੁਲਿਸ ਅਧਿਕਾਰੀ ਰਜਿੰਦਰ ਮਿਨਹਾਸ ਨੇ ਸਨਤਕਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਉਹ 112 ਨੰਬਰ ਡਾਇਲ ਕਰਕੇ ਇਸ ਗੱਡੀ ਦੀ ਸਹੂਲਤ ਕਿਸੇ ਵੀ ਵੇਲੇ ਦਿਨ ਜਾਂ ਰਾਤ ਲੈ ਸਕਦੇ ਹਨ। ਉਹਨਾਂ ਆਖਿਆ ਕਿ ਸ਼ਹਿਰ ਤੇ ਲੋਕਾਂ ਦੀ ਸੁਰੱਖਿਆਂ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਕੱਲ ਹੀ ਕਾਰੋਬਾਰੀਆਂ ਵੱਲੋਂ ਉਠਾਏ ਗਏ ਮੁੱਦੇ ਨੂੰ ਹੱਲ ਕਰਦੇ ਹੋਏ ਇਹ ਪਹਿਲ ਕਦਮੀਂ ਕੀਤੀ ਹੈ।

Related Articles

Leave a Comment